ਪਿੰਡ ਲੱਖਪੁਰ ’ਚ ਐੱਨਆਰਆਈ ਵੀਰਾਂ ਪਾਇਆ 3 ਲੱਖ ਦਾ ਸਹਿਯੋਗ
ਪਿੰਡ ਲੱਖਪੁਰ ਵਿਖੇ ਸੀਵਰੇਜ ਦੇ ਚੱਲ ਰਹੇ ਕੰਮ ‘ਚ ਐਨ.ਆਰ.ਆਈ. ਵੀਰਾਂ ਨੇ ਪਾਇਆ 3 ਲੱਖ ਰੁਪਏ ਦਾ ਵੱਡਮੁੱਲਾ ਸਹਿਯੋਗ
Publish Date: Sat, 14 Feb 2026 07:12 PM (IST)
Updated Date: Sat, 14 Feb 2026 07:15 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪਿੰਡ ਲੱਖਪੁਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਚੱਲ ਰਹੇ ਵਿਕਾਸ ਕੰਮਾਂ ਵਿਚ ਐੱਨਆਰਆਈ ਵੀਰਾਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਗਿਆ। ਉਨ੍ਹਾਂ ਵੱਲੋਂ 3 ਲੱਖ ਰੁਪਏ ਦੀ ਰਕਮ ਸਰਪੰਚ ਗੁਰਮੀਤ ਸਿੰਘ ਗੋਗੀ ਨੂੰ ਭੇਟ ਕੀਤੀ ਗਈ। ਇਸ ਮੌਕੇ ਬਿਕਰ ਸਿੰਘ ਦੀ ਰਿਹਾਇਸ਼ ਤੋਂ ਵਾਟਰ ਟਰੀਟਮੈਂਟ ਪਲਾਂਟ ਤੱਕ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਐੱਨਆਰਆਈ ਰਘਬੀਰ ਸਿੰਘ ਪੁੱਤਰ ਆਤਮਾ ਸਿੰਘ ਵੱਲੋਂ ਰਸਮੀ ਰਿਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕਰਵਾਈ ਗਈ। ਐੱਨਆਰਆਈ ਵੀਰਾਂ ਨੇ ਪੰਚਾਇਤ ਤੇ ਵਿਕਾਸ ਕਮੇਟੀ ਵੱਲੋਂ ਪਿੰਡ ਵਿਚ ਕਰਵਾਏ ਜਾ ਰਹੇ ਸਰਬ ਪੱਖੀ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਤੇ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਰਪੰਚ ਗੁਰਮੀਤ ਸਿੰਘ ਗੋਗੀ ਨੇ ਦੱਸਿਆ ਕਿ ਪਿੰਡ ਦੇ ਜਿਨ੍ਹਾਂ ਇਲਾਕਿਆਂ ਵਿਚ ਸੀਵਰੇਜ ਦੀ ਸੁਵਿਧਾ ਉਪਲਬਧ ਨਹੀਂ ਹੈ ਜਾਂ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਹੀਂ, ਉਥੇ ਪਹਿਲ ਦੇ ਆਧਾਰ ‘ਤੇ ਇਹ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ ਜਾ ਰਿਹਾ ਹੈ। ਰਿਟਾਇਰਡ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਐੱਨਆਰਆਈ ਰਘਬੀਰ ਸਿੰਘ ਵੱਲੋਂ 1 ਲੱਖ ਰੁਪਏ, ਡਾ. ਸਤਨਾਮ ਸਿੰਘ ਬੰਗੜ ਤੇ ਮੋਹਨ ਲਾਲ ਬੰਗੜ ਵੱਲੋਂ 50-50 ਹਜ਼ਾਰ ਰੁਪਏ ਤੇ ਪਿਆਰਾ ਸਿੰਘ ਢੱਡਵਾਲ (ਸਾਬਕਾ ਸਰਪੰਚ) ਵੱਲੋਂ 1 ਲੱਖ ਰੁਪਏ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਜਲਦੀ ਪਿੰਡ ਲੱਖਪੁਰ ਨੂੰ ਨਮੂਨੇ ਦੇ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ, ਦਵਿੰਦਰ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਮਹਿੰਦਰ ਸਿੰਘ ਢੱਡਵਾਲ (ਸਾਬਕਾ ਸਰਪੰਚ), ਰੇਸ਼ਮ ਸਿੰਘ ਲੱਖਪੁਰ, ਤਰਲੋਚਨ ਸਿੰਘ ਲੱਖਪੁਰ, ਸੁਰਿੰਦਰ ਸਿੰਘ, ਸਤਪਾਲ ਚਿੜੀ, ਪਰਮਜੀਤ, ਕ੍ਰਿਸ਼ਨ ਸਿੰਘ, ਗੋਗੀ ਦੁਬਈ ਵਾਲਾ, ਸਰਬਜੀਤ ਸਿੰਘ ਢੱਡਵਾਲ, ਸਵਰਨਾ ਰਾਮ, ਓਕਾਰ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।