ਪਰਮਿੰਦਰਪਾਲ ਸਿੰਘ ਨੇ ਕੀਤੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਾਲੀ ਮਦਦ
ਐਨ ਆਰ ਆਈ ਪਰਮਿੰਦਰਪਾਲ ਸਿੰਘ ਵੱਲੋਂ ਕਿਰਤੀ ਕਿਸਾਨ ਯੂਨੀਅਨ ਤੇ ਡੀ ਟੀ ਐੱਫ ਰਾਹੀਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ
Publish Date: Sun, 11 Jan 2026 09:10 PM (IST)
Updated Date: Sun, 11 Jan 2026 09:12 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਅੱਜ ਪਿੰਡ ਬੰਨੇ ਮੱਲ ਵਿਖੇ ਐੱਨਆਰਆਈ ਪਰਮਿੰਦਰਪਾਲ ਸਿੰਘ ਵਾਸੀ ਅਮਰੀਕਾ ਵੱਲੋਂ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਸੰਗਤ ਦੀ ਆਰਥਿਕ ਮਦਦ ਕੀਤੀ ਗਈ। ਇਸ ਵਾਸਤੇ ਉਚੇਚੇ ਤੌਰ ’ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਚਾਹਲ ਗੜ੍ਹਸ਼ੰਕਰ, ਤਰਸੇਮ ਸਿੰਘ ਬੰਨੇ ਮੱਲ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਡੀਟੀਐੱਫ ਦੇ ਸੂਬਾਈ ਆਗੂ ਸੁਖਦੇਵ ਡਾਨਸੀਵਾਲ, ਜਰਨੈਲ ਸਿੰਘ ਗੜ੍ਹਸ਼ੰਕਰ, ਹਰਵਿੰਦਰ ਅੱਲੂਵਾਲ਼, ਤਜਿੰਦਰ ਸਿੰਘ ਅਲਾਉਦੀਪੁਰ, ਜਸਵਿੰਦਰ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਕੁੱਲ 30 ਕਿਸਾਨ ਮਜ਼ਦੂਰਾਂ ਨੂੰ ਪ੍ਰਤੀ ਵਿਅਕਤੀ ਪੰਜ ਹਜ਼ਾਰ ਰੁਪਏ ਤੇ ਕੁੱਲ ਡੇਢ ਲੱਖ ਰੁਪਏ ਨਿਮਰਤਾ ਸਹਿਤ ਭੇਟ ਕੀਤੇ ਗਏ। ਗੌਰਤਲਬ ਹੈ ਕਿ ਅਗਸਤ 2025 ਵਿਚ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਇਆ ਸੀ, ਜਿਸ ਨਾਲ ਭਾਰੀ ਆਰਥਿਕ ਨੁਕਸਾਨ ਹੋਇਆ ਤੇ ਫਸਲਾਂ ਦੀ ਤਬਾਹੀ ਹੋਈ। ਲੋਕ ਅਜੇ ਸਦਮੇ ’ਚੋਂ ਬਾਹਰ ਨਹੀਂ ਆਏ ਹਨ। ਪੰਜਾਬ ਦੇ ਲੋਕ ਹਮੇਸ਼ਾਂ ਦੀ ਤਰ੍ਹਾਂ ਕੁਦਰਤੀ ਆਫ਼ਤਾਂ ਵੇਲੇ ਮਦਦ ਕਰਨ ਲਈ ਸਭ ਤੋਂ ਮੋਹਰੀ ਰੋਲ ਨਿਭਾਉਣ ਲਈ ਜਾਣੇ ਜਾਂਦੇ ਹਨ। ਪੰਜਾਬ ਦੇ ਜੰਮੇ ਵਿਦੇਸ਼ਾਂ ਵਿਚ ਜਾ ਕੇ ਵੀ ਆਪਣੀ ਧਰਤੀ ’ਤੇ ਲੋਕਾਂ ਪ੍ਰਤੀ ਦਰਦ ਸਾਂਭੀ ਬੈਠੇ ਹਨ। ਪਰਮਿੰਦਰਪਾਲ ਸਿੰਘ ਵੱਲੋਂ ਕੁੱਲ ਸਾਢੇ ਪੰਜ ਲੱਖ ਰੁਪਏ ਦੀ ਮਦਦ ਅਜੇ ਤੱਕ ਭੇਜੀ ਜਾ ਚੁੱਕੀ ਹੈ। ਅਖੀਰ ਵਿਚ ਕਿਸਾਨ ਆਗੂਆਂ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ, ਕਸ਼ਮੀਰ ਸਿੰਘ ਸੰਗੋਜਲਾ, ਸੁਖਜਿੰਦਰ ਸਿੰਘ, ਜਸਪਾਲ ਸਿੰਘ, ਪਰਗਨ ਸਿੰਘ, ਸੱਜਣ ਸਿੰਘ ਭੰਡਾਲ ਆਦਿ ਹਾਜ਼ਰ ਸਨ।