ਐੱਨਆਰਆਈ ਸਿੱਧੂ ਨੇ ਅਪਾਹਜ ਹੋਏ ਨੌਜਵਾਨ ਦੇ ਲਗਵਾਏ ਬਨਾਉਟੀ ਹੱਥ
ਐਨ ਆਰ ਆਈਜ਼ ਪਰਮਜੀਤ ਸਿੰਘ ਸਿੱਧੂ ਵੱਲੋਂ ਕਰੰਟ ਲੱਗਣ ਕਾਰਨ ਅਪਾਹਜ ਹੋਏ ਨੌਜਵਾਨ ਦੇ ਲਗਵਾਏ ਬਨਾਉਟੀ ਹੱਥ
Publish Date: Wed, 11 Mar 2026 10:27 PM (IST)
Updated Date: Wed, 11 Mar 2026 10:30 PM (IST)

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਸਥਾਨਕ ਕਸਬੇ ਦਾ ਨਿਵਾਸੀ ਮੰਗਾ ਜੋ ਪੇਂਟਰ ਦਾ ਕੰਮ ਕਰਦਾ ਸੀ, ਜੋ ਪਿਛਲੇ ਸਮੇਂ ਦੌਰਾਨ ਕੰਮ ਕਰਦਿਆਂ ਬਿਜਲੀ ਦਾ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਸੀ ਤੇ ਉਸ ਦੀਆਂ ਦੋਵੇਂ ਬਾਹਾਂ ਕੱਟਣੀਆਂ ਪਈਆਂ ਸਨ। ਇਸ ਕਾਰਨ ਪੀੜਤ ਤੇ ਉਸ ਦਾ ਪਰਿਵਾਰ ਹਰ ਪੱਖੋਂ ਪ੍ਰੇਸ਼ਾਨ ਸਨ ਤੇ ਇਸ ਅਪਾਹਜ ਹੋਏ ਨੌਜਵਾਨ ਦੀ ਐੱਨਆਰਆਈਜ਼ ਵੱਲੋਂ ਮਦਦ ਕਰਦਿਆਂ ਦੋਵੇਂ ਬਨਾਉਟੀ ਬਾਹਾਂ ਲਗਵਾ ਕੇ ਦੇਣ ਦੀ ਸੇਵਾ ਕੀਤੀ ਗਈ ਹੈ। ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਸਿੱਧਵਾਂ ਦੋਨਾਂ ਦੇ ਯਤਨ ਤਹਿਤ ਉੱਘੇ ਸਮਾਜ ਸੇਵਕ ਪਰਮਜੀਤ ਸਿੰਘ ਸਿੱਧੂ ਸਿੱਧਵਾਂ ਦੋਨਾਂ ਯੂਐੱਸਏ ਵਾਲਿਆਂ ਵੱਲੋਂ ਪੀੜਤ ਨੂੰ ਆਰਟੀਫਿਸ਼ਲ ਬਾਹਾਂ ਬਣਵਾ ਕੇ ਦਿੱਤੀਆਂ ਗਈਆਂ। ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਐੱਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਪਿਛਲੇ ਇਕ ਸਾਲ ਵਿਚ 125 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਦੀ ਆਰਥਿਕ ਮਦਦ, ਰਾਸ਼ਨ, ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ, ਲੜਕੀਆਂ ਦੇ ਵਿਆਹਾਂ ਤੇ ਸਹਿਯੋਗ ਦੀ ਸੇਵਾ ਨਿਰੰਤਰ ਜਾਰੀ ਹੈ। ਕਰੰਟ ਨਾਲ ਅਪਾਹਜ ਹੋਏ ਨੌਜਵਾਨ ਨੂੰ ਬਨਾਉਟੀ ਬਾਹਾਂ ਭੇਟ ਕਰਨ ਮੌਕੇ ਭਾਈ ਅਵਤਾਰ ਸਿੰਘ, ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਕਾਲਾ ਸੰਘਿਆ ਦੇ ਹੈੱਡ ਗ੍ਰੰਥੀ ਸੁਰਜੀਤ ਸਿੰਘ ਸੋਹਲ, ਗੁਰਪ੍ਰੀਤ ਸਿੰਘ ਭੰਵਰਾ, ਪਾਠੀ ਜੋਗਾ ਸਿੰਘ ਸਿੱਧਵਾਂ ਦੋਨਾ,ਪਾਠੀ ਦਰਸ਼ਨ ਸਿੰਘ, ਪਾਠੀ ਨਾਜ਼ਰ ਸਿੰਘ ਮਾਨੀ ਖੇੜਾ, ਰਮਨਪ੍ਰੀਤ ਕੌਰ ਪਤਨੀ ਮੰਗਾ ਸਮੇਤ ਹੋਰ ਆਗੂ ਵੀ ਇਸ ਮੌਕੇ ’ਤੇ ਹਾਜ਼ਰ ਸਨ।