- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨ.ਆਰ.ਆਈ. ਮਹੇ ਪਰਿਵਾਰ ਨੇ ਸਰਬ ਨੌਜਵਾਨ ਸਭਾ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦਾ ਫਰੀ ਆਪ੍ਰੇਸ਼ਨ ਅਤੇ ਚੈੱਕਅਪ ਕੈਂਪ

ਸਰਬ ਨੌਜਵਾਨ ਸਭਾ ਨੂੰ ਐੱਨਆਰਆਈ ਮਹੇ ਪਰਿਵਾਰ ਨੇ ਦਿੱਤਾ ਸਹਿਯੋਗ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਐੱਨਆਰਆਈ ਸੁਰਿੰਦਰ ਮਹੇ ਯੂਐੱਸਏ ਤੇ ਸਮੂਹ ਮਹੇ ਪਰਿਵਾਰ ਵੱਲੋਂ ਸਵ. ਸ੍ਰੀ ਬੀਰੂ ਰਾਮ ਠੇਕੇਦਾਰ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦਾ ਫਰੀ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਸਮੂਹ ਗ੍ਰਾਮ ਪੰਚਾਇਤ ਪਿੰਡ ਗਹਿਲ ਮਜ਼ਾਰੀ (ਬੰਗਾ) ਤੇ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦੌਰਾਨ ਡਾ. ਤੁਸ਼ਾਰ ਅੱਗਰਵਾਲ (ਅੱਗਰਵਾਲ ਅੱਖਾਂ ਦਾ ਹਸਪਤਾਲ) ਮਾਡਲ ਟਾਊਨ ਫਗਵਾੜਾ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 300 ਲੋੜਵੰਦਾਂ ਦੀਆਂ ਅੱਖਾਂ ਦਾ ਚੈੱਕਅਪ ਕਰਕੇ ਲੋੜ ਅਨੁਸਾਰ ਫਰੀ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਆਪ੍ਰੇਸ਼ਨ ਲਈ ਚੁਣੇ ਮੋਤੀਆਬਿੰਦ ਨਾਲ ਪੀੜ੍ਹਤ 100 ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਆਪ੍ਰੇਸ਼ਨ ਡਾ. ਤੁਸ਼ਾਰ ਅੱਗਰਵਾਲ ਦੀ ਅਗਵਾਈ ਹੇਠ ਕੀਤਾ ਗਿਆ ਅਤੇ ਫੋਲਡੇਬਲ ਲੈਨਜ਼ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਯੂਥ ਵਿੰਗ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਡਾਇਰੈਕਟਰ ਇਨਫੋਟੈਕ ਪੰਜਾਬ, ਚੀਫ ਇੰਜੀਨੀਅਰ ਪਵਨ ਕੁਮਾਰ ਬੀਸਲਾ ਪਾਵਰਕਾਮ ਪੰਜਾਬ ਤੋਂ ਇਲਾਵਾ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਸੀਨੀਅਰ ਆਪ ਆਗੂ, ਜ਼ਿਲ੍ਹਾ ਕਪੂਰਥਲਾ ਦੇ ਸਕੱਤਰ ਸੰਤੋਸ਼ ਕੁਮਾਰ ਗੋਗੀ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ ਤੋਂ ਇਲਾਵਾ ਚਰਨਜੀਤ ਸਿੰਘ ਝੱਜ ਸਰਪੰਚ ਪਿੰਡ ਗਹਿਲ ਮਜ਼ਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਆਏ। ਆਪ ਆਗੂ ਰੋਬੀ ਕੰਗ ਤੇ ਹੋਰਨਾਂ ਨੇ ਸਰਬ ਨੌਜਵਾਨ ਸਭਾ ਅਤੇ ਮਹੇ ਪਰਿਵਾਰ ਦੇ ਇਸ ਸਾਂਝੇ ਉਪਰਾਲੇ ਦੀ ਤਹਿ ਦਿਲੋਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਨੇਕ ਕਾਰਜ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ। ਡਾ. ਤੁਸ਼ਾਰ ਅੱਗਰਵਾਲ ਨੇ ਹਾਜ਼ਰੀਨ ਨੂੰ ਅੱਖਾਂ ਦੀ ਸੰਭਾਲ ਅਤੇ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਆਪ੍ਰੇਸ਼ਨ ਤੋਂ ਬਾਅਦ ਵਰਤੋਂ ਵਿਚ ਲਿਆਂਦੀਆਂ ਜਾਣ ਵਾਲੀਆਂ ਖਾਸ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ। ਐੱਨਆਰਆਈ ਸੁਰਿੰਦਰ ਮਹੇ ਨੇ ਸਹਿਯੋਗ ਲਈ ਸਰਬ ਨੌਜਵਾਨ ਸਭਾ ਤੇ ਡਾ.ਤੁਸ਼ਾਰ ਅੱਗਰਵਾਲ ਸਮੇਤ ਅੱਗਰਵਾਲ ਅੱਖਾਂ ਦਾ ਹਸਪਤਾਲ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਚੇਅਰਮੈਨ ਜਰਨੈਲ ਨੰਗਲ ਅਤੇ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ‘ਆਓ ਪੁੰਨ ਕਮਾਈਏ’ ਲੜੀ ਤਹਿਤ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਫਰੀ ਆਪ੍ਰੇਸ਼ਨ ਕਰਵਾਏ ਜਾਂਦੇ ਹਨ। ਸੰਸਥਾ ਨੂੰ ਸਮਾਜ ਸੇਵਕ ਜਤਿੰਦਰ ਸਿੰਘ ਕੁੰਦੀ, ਐੱਨਆਰਆਈ ਵੀਰਾਂ ਅਤੇ ਡਾ. ਤੁਸ਼ਾਰ ਅੱਗਰਵਾਲ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੁੰਦਾ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਆਰਪੀ ਸ਼ਰਮਾ, ਮਦਨ ਕੋਰੋਟਾਨੀਆ, ਸਾਹਿਬਜੀਤ ਸਾਬੀ, ਅਨੂਪ ਦੁੱਗਲ, ਗੁਰਸ਼ਰਨ ਬਾਸੀ, ਗੁਲਸ਼ਨ ਕਪੂਰ, ਵਿਜੇਂਦਰ ਸ਼ਰਮਾ, ਸ਼ਿਵ ਕੁਮਾਰ, ਰਾਕੇਸ਼ ਕੋਛੜ, ਹਰਜਿੰਦਰ ਗੋਗਨਾ, ਹਰਦੀਪ ਸਿੰਘ ਅਤੇ ਜੀਵਨ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।