ਪਿੰਡ ਲੱਖਪੁਰ ਦੇ ਸੀਵਰੇਜ ਦੇ ਕੰਮ ‘ਚ ਐੱਨਆਰਆਈ ਵੀਰਾਂ ਪਾਇਆ ਯੋਗਦਾਨ
ਪਿੰਡ ਲੱਖਪੁਰ ਵਿਖੇ ਜੰਗੀ ਪੱਧਰ ‘ਤੇ ਚੱਲ ਰਹੇ ਸੀਵਰੇਜ ਦੇ ਕੰਮ ‘ਚ ਐਨ.ਆਰ.ਆਈ. ਵੀਰਾਂ ਨੇ ਪਾਇਆ ਵਢਮੁੱਲਾ ਯੋਗਦਾਨ
Publish Date: Tue, 17 Mar 2026 08:38 PM (IST)
Updated Date: Tue, 17 Mar 2026 08:40 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪਿੰਡ ਲੱਖਪੁਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਜੰਗੀ ਪੱਧਰਰ ‘ਤੇ ਚੱਲ ਰਹੇ ਕੰਮ ‘ਚ ਐੱਨਆਰਆਈ ਬਲਵਿੰਦਰ ਸਿੰਘ ਖਾਲਸਾ ਪੁੱਤਰ ਮੋਦਨ ਸਿੰਘ ਨੇ 1 ਲੱਖ ਰੁਪਏ ਤੇ ਅਵਤਾਰ ਸਿੰਘ ਪੁੱਤਰ ਬਿਸ਼ਨ ਸਿੰਘ ਨੇ 50 ਹਜ਼ਾਰ ਰੁਪਏ ਦਾ ਵਢਮੁੱਲਾ ਸਹਿਯੋਗ ਦਿੱਤਾ ਹੈ। ਇਹ ਰਕਮ ਜਸਬੀਰ ਕੌਰ ਪਤਨੀ ਬਲਵਿੰਦਰ ਸਿੰਘ ਖਾਲਸਾ ਕੈਨੇਡਾ ਵੱਲੋਂ ਅੱਜ ਸਰਪੰਚ ਗੁਰਮੀਤ ਸਿੰਘ ਗੋਗੀ ਦੀ ਹਾਜ਼ਰੀ ਵਿਚ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਟ ਕੀਤੀ ਗਈ। ਇਸ ਦੌਰਾਨ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਤੇ ਸਰਪੰਚ ਗੁਰਮੀਤ ਸਿੰਘ ਗੋਗੀ ਨੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਜਗੀਰੋ ਦੀ ਕੋਠੀ ਤੋਂ ਟਰੀਟਮੈਂਟ ਪਲਾਂਟ ਤੱਕ ਦੀ ਪਾਈਪ ਲਾਈਨ ਦਾ ਉਦਘਾਟਨ ਵੀ ਬੀਬੀ ਜਸਬੀਰ ਕੌਰ ਕੋਲੋਂ ਕਰਵਾਇਆ। ਬੀਬੀ ਜਸਬੀਰ ਕੌਰ ਨੇ ਦੱਸਿਆ ਕਿ ਵਿਦੇਸ਼ਾਂ ‘ਚ ਵੱਸਦੇ ਪਿੰਡ ਨਾਲ ਸਬੰਧਤ ਐੱਨਆਰਆਈ ਵੀਰ ਪਿੰਡ ਲੱਖਪੁਰ ਦੇ ਜੰਗੀ ਪੱਧਰ ’ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਬੜੇ ਉਤਸ਼ਾਹਤ ਹਨ ਤੇ ਵੱਧ ਤੋਂ ਵੱਧ ਆਰਥਕ ਸਹਿਯੋਗ ਪਾਉਣ ਦਾ ਯਤਨ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਜੱਦੀ ਪਿੰਡ ਲੱਖਪੁਰ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾ ਸਕੇ। ਇਸ ਮੌਕੇ ਪਿਆਰਾ ਸਿੰਘ ਢੱਡਵਾਲ ਸਾਬਕਾ ਸਰਪੰਚ, ਰਘਬੀਰ ਸਿੰਘ ਕੈਨੇਡਾ, ਮੋਹਨ ਸਿੰਘ, ਰੇਸ਼ਮ ਸਿੰਘ ਲੱਖਪੁਰ, ਹਰਜਿੰਦਰ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ ਸਾਬਕਾ ਫੌਜੀ, ਕੁਲਦੀਪ ਸਿੰਘ ਪੰਚ, ਸੰਸਾਰ ਸਿੰਘ ਬਿੱਲੂ, ਸੁੱਖਾ, ਸੁਖਪ੍ਰੀਤ ਸਿੰਘ ਸੰਘੇੜਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।