ਲੱਖਪੁਰ ਦੇ ਪ੍ਰਵਾਸੀ ਪੰਜਾਬੀਆਂ ਦਿੱਤਾ 5.30 ਲੱਖ ਦਾ ਯੋਗਦਾਨ
ਐਨ.ਆਰ.ਆਈ. ਵੀਰਾਂ ਨੇ ਪਾਇਆ 5.30 ਲੱਖ ਰੁਪਏ ਦਾ ਵਢਮੁੱਲਾ ਯੋਗਦਾਨ
Publish Date: Thu, 05 Mar 2026 07:38 PM (IST)
Updated Date: Thu, 05 Mar 2026 07:41 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਲੱਖਪੁਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਚੱਲ ਰਹੇ ਕੰਮ ‘ਚ ਐੱਨਆਰਆਈ ਵੀਰਾਂ ਵੱਲੋਂ ਵੱਢਮੁੱਲਾ ਸਹਿਯੋਗ ਕਰਦੇ ਹੋਏ 5.30 ਲੱਖ ਰੁਪਏ ਸਰਪੰਚ ਗੁਰਮੀਤ ਸਿੰਘ ਗੋਗੀ ਲੱਖਪੁਰ ਨੂੰ ਭੇਟ ਕੀਤੇ ਗਏ। ਸਰਪੰਚ ਗੁਰਮੀਤ ਸਿੰਘ ਗੋਗੀ ਨੇ ਦੱਸਿਆ ਕਿ ਇਸ ਰਕਮ ਦੇ ਨਾਲ ਬਿੱਕਰ ਸਿੰਘ ਦੇ ਘਰ ਤੋਂ ਸ਼ਮਸ਼ਾਨਘਾਟ ਤੱਕ ਪਾਈਪ ਲਾਈਨ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਛੱਤਰ ਸਿੰਘ ਢੱਡਵਾਲ ਯੂਐੱਸਏ ਨੇ 1 ਲੱਖ, ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਕੈਨੇਡਾ ਨੇ 1 ਲੱਖ, ਅਮਰੀਕ ਸਿੰਘ ਪੁੱਤਰ ਸਾਧੂ ਸਿੰਘ ਕੈਨੇਡਾ ਨੇ 1 ਲੱਖ, ਮੋਹਨ ਸਿੰਘ ਪੁੱਤਰ ਬਚਨ ਸਿੰਘ ਨੇ 1 ਲੱਖ, ਗੁਰਦਿਆਲ ਸਿੰਘ ਪੁੱਤਰ ਬਿਸ਼ਨ ਸਿੰਘ ਕੈਨੇਡਾ ਨੇ 50 ਹਜ਼ਾਰ, ਨਿਰਮਲ ਸਿੰਘ ਪੁੱਤਰ ਸੰਸਾਰ ਸਿੰਘ ਕੈਨੇਡਾ ਨੇ 50 ਹਜ਼ਾਰ ਤੇ ਬਲਵੀਰ ਸਿੰਘ ਪੁੱਤਰ ਸੇਵਾ ਸਿੰਘ ਨੇ 30 ਹਜ਼ਾਰ ਰੁਪਏ ਦਾ ਵਢਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਐੱਨਆਰਆਈ ਰਘਬੀਰ ਸਿੰਘ ਪੁੱਤਰ ਆਤਮਾ ਸਿੰਘ ਵੱਲੋਂ 1 ਲੱਖ, ਡਾ. ਸਤਨਾਮ ਸਿੰਘ ਬੰਗੜ ਤੇ ਮੋਹਨ ਲਾਲ ਬੰਗੜ ਨੇ 50-50 ਹਜ਼ਾਰ ਰੁਪਏ ਤੇ ਪਿਆਰਾ ਸਿੰਘ ਢੱਡਵਾਲ ਸਾਬਕਾ ਸਰਪੰਚ ਲੱਖਪੁਰ ਨੇ 1 ਲੱਖ ਰੁਪਏ ਦਾ ਯੋਗਦਾਨ ਪਾਇਆ ਸੀ। ਉਨ੍ਹਾਂ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਜਲਦੀ ਇਸ ਪਿੰਡ ਨੂੰ ਨਮੂਨੇ ਦੇ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਸਹਿਯੋਗ ਲਈ ਸਮੂਹ ਐੱਨਆਰਆਈ ਵੀਰਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਤੇ ਪੰਚਾਇਤ ਤੇ ਵਿਕਾਸ ਕਮੇਟੀ ਵੱਲੋਂ ਪਿੰਡ ਦੇ ਕਰਵਾਏ ਜਾ ਰਹੇ ਸਰਬ ਪੱਖੀ ਵਿਕਾਸ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਐੱਨਆਰਆਈ ਗੁਰਨੇਕ ਸਿੰਘ ਯੂਕੇ, ਰਘਬੀਰ ਸਿੰਘ ਕੈਨੇਡਾ, ਮਹਿੰਦਰ ਸਿੰਘ ਢੱਡਵਾਲ ਸਾਬਕਾ ਸਰਪੰਚ, ਤਰਲੋਚਨ ਸਿੰਘ ਲੱਖਪੁਰ, ਪਿਆਰਾ ਸਿੰਘ ਢੱਡਵਾਲ ਸਾਬਕਾ ਸਰਪੰਚ, ਸੁਰਿੰਦਰ ਸਿੰਘ, ਸਤਪਾਲ ਚਿੜੀ, ਸਰਬਜੀਤ ਸਿੰਘ ਢੱਡਵਾਲ, ਠੇਕੇਦਾਰ ਸਵਰਨਾ ਰਾਮ, ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।