ਬੰਗੜ ਬ੍ਰਦਰਜ਼ ਨੇ ਵਿਦਿਆਰਥੀਆਂ ਨੂੰ ਵੰਡੇ ਬੂਟ
ਐਨ.ਆਰ.ਆਈ. ਬੰਗੜ ਬ੍ਰਦਰਜ਼ ਨੇ ਪਿੰਡ ਬੇਗਮਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਵਿਿਦਆਰਥੀਆਂ ਨੂੰ ਵੰਡੇ ਬੂਟ
Publish Date: Sat, 17 Jan 2026 06:40 PM (IST)
Updated Date: Sat, 17 Jan 2026 06:43 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐੱਨਆਰਆਈ ਡਾ. ਸਤਨਾਮ ਸਿੰਘ ਬੰਗੜ ਅਤੇ ਮੋਹਨ ਲਾਲ ਬੰਗੜ ਯੂਐੱਸਏ ਦੇ ਉਪਰਾਲੇ ਸਦਕਾ ਪਿੰਡ ਬੇਗਮਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ। ਵਿਦਿਆਰਥੀਆਂ ਨੂੰ ਬੂਟ ਵੰਡਦੇ ਹੋਏ ਸਮਾਜ ਸੇਵਕ ਜਸਵਿੰਦਰ ਸਿੰਘ ਬੰਗੜ ਰਿਟਾ. ਪ੍ਰਿੰਸੀਪਲ ਲੱਖਪੁਰ ਨੇ ਦੱਸਿਆ ਕਿ ਬੰਗੜ ਭਰਾਵਾਂ ਵੱਲੋਂ ਇਲਾਕੇ ਦੇ ਸਕੂਲਾਂ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਜਾਰੀ ਹਨ, ਜਿਸ ਲਈ ਉਹ ਵਧਾਈ ਦੇ ਪਾਤਰ ਹਨ, ਕਿਉਂਕਿ ਅਜਿਹੇ ਸੇਵਾ ਕਾਰਜ ਕਰਨ ਦਾ ਸੁਭਾਗ ਨਸੀਬਾਂ ਨਾਲ ਹੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ, ਜਿਸ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੇ ਹਿੱਤ ‘ਚ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਸਕੂਲ ਸਕੂਲ ਇੰਚਾਰਜ ਮਨੀਸ਼ ਜਸੂਜਾ ਅਤੇ ਸਰਪੰਚ ਬੀਬੀ ਪਰਮਜੀਤ ਕੌਰ ਨੇ ਵੀ ਐੱਨਆਰਆਈ ਬੰਗੜ ਭਰਾਵਾਂ ਤੇ ਖਾਸ ਤੌਰ ’ਤੇ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਸਕੂਲ ਸਟਾਫ ਮੈਡਮ ਕ੍ਰਿਤਿਕਾ, ਮੀਨਾ ਰਾਨੀ, ਮਾਨਸੀ, ਨਰਿੰਦਰ ਕੌਰ, ਸੁਖਵਿੰਦਰ ਕੌਰ, ਸਤਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਪਾਲ ਕੌਰ, ਰੀਨਾ, ਮਨਦੀਪ ਕੌਰ, ਪਰਮਜੀਤ ਕੌਰ, ਰਾਣੋ, ਅੰਜਲੀ, ਸਾਬਕਾ ਸਰਪੰਚ ਬਲਵੰਤ ਸਿੰਘ, ਪਰਮਜੀਤ ਸਿੰਘ ਪੰਚ, ਦਵਿੰਦਰ ਕੁਮਾਰ ਪੰਚ ਆਦਿ ਹਾਜ਼ਰ ਸਨ।