ਨਿਸ਼ਚਲ ਪਰਿਵਾਰ ਨੇ ਲਗਾਇਆ ਸਾਲਾਨਾ ਲੰਗਰ
ਨਿਸ਼ਚਲ ਪਰਿਵਾਰ ਨੇ ਨਿਊ ਮੰਡੀ ਰੋਡ ’ਤੇ ਲਗਾਇਆ ਚੇਤ ਮਹੀਨੇ ਨੂੰ ਸਮਰਪਿਤ ਸਾਲਾਨਾ ਲੰਗਰ
Publish Date: Thu, 09 Apr 2026 08:06 PM (IST)
Updated Date: Thu, 09 Apr 2026 08:08 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਿੱਧ ਬਾਬਾ ਬਾਲਕ ਨਾਥ ਜੀ ਦੇ ਪਰਮ ਭਗਤ ਧਰਮਪਾਲ ਨਿਸ਼ਚਲ ਤੇ ਨਰੇਸ਼ ਨਿਸ਼ਚਲ ਕੈਨੇਡਾ ਦੇ ਪਰਿਵਾਰ ਵੱਲੋਂ ਨਿਊ ਮੰਡੀ ਰੋਡ ਸਥਿਤ ਬਾਲਕ ਓਰਨਾਮੈਂਟ ਵਿਖੇ ਚੇਤ ਮਹੀਨੇ ਨੂੰ ਸਮਰਪਿਤ ਆਲੂ ਤੇ ਪੂਰੀ ਦਾ ਸਾਲਾਨਾ ਲੰਗਰ ਲਗਾਇਆ। ਇਸ ਦੌਰਾਨ ਕੜ੍ਹਾਹ ਪ੍ਰਸ਼ਾਦ ਤੇ ਜਲੇਬੀਆਂ ਦੀ ਸੇਵਾ ਵੀ ਪ੍ਰੇਮ ਭਾਵਨਾ ਦੇ ਨਾਲ ਵਰਤਾਈ ਗਈ। ਲੰਗਰ ਦੀ ਸੇਵਾ ਦਾ ਸ਼ੁੱਭ ਆਰੰਭ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ, ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਤੇ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਵੱਲੋਂ ਕਰਵਾਇਆ ਗਿਆ। ਵਿਸ਼ੇਸ਼ ਮਹਿਮਾਨਾਂ ਵਜੋਂ ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਮਨੀਸ਼ ਪ੍ਰਭਾਕਰ ਤੇ ਲਾਇਨ ਸਾਰੰਗ ਨਿਸ਼ਚਲ ਨੇ ਸ਼ਮੂਲੀਅਤ ਕੀਤੀ। ਗੁਰਦੀਪ ਸਿੰਘ ਕੰਗ ਤੇ ਮਨੀਸ਼ ਪ੍ਰਭਾਕਰ ਨੇ ਬਾਬਾ ਬਾਲਕ ਨਾਥ ਜੀ ਅੱਗੇ ਸੁੱਖ ਸ਼ਾਂਤੀ ਤੇ ਨਿਸ਼ਚਲ ਪਰਿਵਾਰ ’ਤੇ ਆਪਣਾ ਅਸ਼ੀਰਵਾਦ ਬਣਾਈ ਰੱਖਣ ਦੀ ਅਰਦਾਸ ਕੀਤੀ। ਧਰਮਪਾਲ ਨਿਸ਼ਚਲ ਤੇ ਨਰੇਸ਼ ਨਿਸ਼ਚਲ ਨੇ ਦੱਸਿਆ ਕਿ ਸਨਾਤਨ ਮਾਨਤਾ ਅਨੁਸਾਰ ਚੇਤ ਮਹੀਨਾ ਬਾਬਾ ਬਾਲਕ ਨਾਥ ਜੀ ਦਾ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਬਾਬਾ ਬਾਲਕ ਨਾਥ ਧਾਮ (ਹਿ.ਪ.) ਵਿਖੇ ਭਾਰੀ ਮੇਲਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਬਾਬਾ ਬਾਲਕ ਨਾਥ ਜੀ ਵਿਚ ਅਥਾਹ ਸ਼ਰਧਾ ਹੈ। ਬਾਬਾ ਜੀ ਦੀ ਉਨ੍ਹਾਂ ਦੇ ਪਰਿਵਾਰ ‘ਤੇ ਅਪਾਰ ਕ੍ਰਿਪਾ ਬਣੀ ਹੋਈ ਹੈ। ਇਹ ਸਾਲਾਨਾ ਲੰਗਰ ਦੀ ਸੇਵਾ ਹਰ ਸਾਲ ਚੇਤ ਦੇ ਮਹੀਨੇ ਵਿਚ ਬਾਬਾ ਜੀ ਦੀ ਇੱਛਾ ਤੱਕ ਜਾਰੀ ਰਹੇਗੀ। ਇਸ ਮੌਕੇ, ਰਾਜੂ ਨਿਸ਼ਚਲ, ਜਤਿੰਦਰ ਬੌਬੀ, ਦੀਪਕ ਨਿਸ਼ਚਲ, ਵਿਨੋਦ ਗੁਪਤਾ, ਕੁਨਾਲ ਨਿਸ਼ਚਲ, ਰਾਜੇਸ਼ ਕਾਲੀਆ, ਸੁਮਿਤ ਭੰਡਾਰੀ, ਗੁਲਸ਼ਨ ਟੱਕਰ ਆਦਿ ਹਾਜ਼ਰ ਸਨ।