ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰਾਤ ਦੇ ਸਮਾਗਮ ਸਜਾਏ
ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰਾਤ ਦੇ ਸਮਾਗਮ ਸਜਾਏ
Publish Date: Thu, 02 Apr 2026 10:10 PM (IST)
Updated Date: Thu, 02 Apr 2026 10:13 PM (IST)

ਧਾਰਮਿਕ ਨਾਟਕਾਂ ਰਾਹੀਂ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਧੰਨ ਧੰਨ ਬੇਬੇ ਨਾਨਕੀ ਜੀ ਦੇ 562ਵੇਂ ਪ੍ਰਕਾਸ਼ ਦਿਹਾੜੇ ਦੇ ਚਾਰ ਰੋਜ਼ਾ ਜੋੜ ਮੇਲੇ ਮੌਕੇ ਬੀਤੀ ਰਾਤ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਇਸਤਰੀ ਸਤਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂਕੇ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ ਮੀਤ ਪ੍ਰਧਾਨ ਗੁਰਦਿਆਲ ਸਿੰਘ ਮੈਨੇਜਰ ਦੀ ਸੁਚੱਜੀ ਅਗਵਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਾਰ ਰੋਜ਼ਾ ਜੋੜ ਮੇਲੇ ਦੇ ਸਮਾਗਮ ਨਿਰੰਤਰ ਚੱਲ ਰਹੇ ਹਨ। ਇਸੇ ਤਹਿਤ ਰਾਤ ਦੇ ਸਮਾਗਮ ਆਯੋਜਿਤ ਕੀਤੇ ਗਏ, ਜਿਸ ਵਿਚ ਗੁਰਦੁਆਰਾ ਬੇਬੇ ਨਾਨਕੀ ਦਾ ਦੇ ਹਜੂਰੀ ਰਾਗੀ ਭਾਈ ਅਮਰਦੀਪ ਸਿੰਘ, ਭਾਈ ਗੁਰਦੇਵ ਸਿੰਘ ਦੰਦੂਪੁਰ ਵਾਲਿਆਂ ਦੇ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਹਰਜਸ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਵੱਲੋਂ ਗੁਰੂ ਤੇਗ ਬਹਾਦਰ ਬੋਲਿਆ, ਬਾਬੇ ਨਾਨਕ ਦੀ ਕਿਰਤ, ਧਾਰਮਿਕ ਕੋਰਿਓਗ੍ਰਾਫੀਆਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ। ਇਨ੍ਹਾਂ ਸਮਾਗਮਾਂ ਵਿਚ ਸ਼ਹਿਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਵੱਡੀ ਪੱਧਰ ’ਤੇ ਸ਼ਿਰਕਤ ਕਰਦਿਆਂ ਗੁਰੂ ਘਰ ਤੋਂ ਲਾਹਾ ਪ੍ਰਾਪਤ ਕੀਤਾ ਗਿਆ। ਇਸ ਮੌਕੇ ਬੇਬੇ ਨਾਨਕੀ ਇਸਤਰੀ ਸਤਸੰਗ ਚੈਰੀਟੇਬਲ ਟਰਸਟ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ, ਮੀਤ ਪ੍ਰਧਾਨ ਮੈਨੇਜਰ ਗੁਰਦਿਆਲ ਸਿੰਘ ਯੂਕੇ, ਪਰਮਿੰਦਰ ਸਿੰਘ ਖਾਲਸਾ, ਭਾਈ ਜੇਪੀ ਸਿੰਘ, ਮੀਤ ਮੈਨੇਜਰ ਜਸਵੰਤ ਸਿੰਘ ਨੰਢਾ, ਡਾ. ਸਰਵਣ ਸਿੰਘ ਪ੍ਰਧਾਨ ਸਾਹਿਤ ਸਭਾ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਸਾਹਿਤ ਸਭਾ, ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ, ਦਿਲਦਾਰ ਸਿੰਘ, ਗ੍ਰੰਥੀ ਭਾਈ ਕੁਲਵਿੰਦਰ ਸਿੰਘ, ਗ੍ਰੰਥੀ ਭਾਈ ਤਰਸੇਮ ਸਿੰਘ, ਗ੍ਰੰਥੀ ਭਾਈ ਗੁਰਮੇਲ ਸਿੰਘ ਭਾਗੋ ਰਾਈਆਂ, ਲਖਵੀਰ ਸਿੰਘ ਖਿੰਡਾ, ਬਲਜਿੰਦਰ ਸਿੰਘ ਸੁਲਤਾਨਪੁਰ ਲੋਧੀ, ਸਰਵਣ ਸਿੰਘ, ਮਹਿੰਦਰ ਸਿੰਘ ਖਜ਼ਾਨਚੀ, ਰਣਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।