ਚੰਦੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ
ਹਲਕਾ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਸ਼੍ਰੋ.ਅ.ਦ. ਦੇ ਨਵ-ਨਿਯੁੱਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ
Publish Date: Sat, 21 Mar 2026 09:31 PM (IST)
Updated Date: Sat, 21 Mar 2026 09:34 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਸੂਬੇ ਦੇ ਨਵ-ਨਿਯੁਕਤ ਅਹੁਦੇਦਾਰਾਂ ਦੇ ਸਨਮਾਨ ਵਿਚ ਇਕ ਸਮਾਗਮ ਫਗਵਾੜਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਪਲਾਹੀ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ, ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਐਡਵੋਕੇਟ ਜਰਨੈਲ ਸਿੰਘ ਵਾਹਦ ਸ਼ਹਿਰੀ ਪ੍ਰਧਾਨ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਰਜਿੰਦਰ ਸਿੰਘ ਚੰਦੀ ਨੇ ਨਵ-ਨਿਯੁਕਤ ਅਹੁਦੇਦਾਰਾਂ ਕੁਲਦੀਪ ਸਿੰਘ ਬੂਲੇ ਪ੍ਰਧਾਨ ਐੱਸਸੀ ਵਿੰਗ ਜ਼ੋਨ ਦੁਆਬਾ, ਸੁਰਿੰਦਰ ਸਿੰਘ ਦੇਸਲ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਦਿਹਾਤੀ, ਸਰੂਪ ਸਿੰਘ ਖਲਵਾੜਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਐੱਸਸੀ ਵਿੰਗ, ਠੇਕੇਦਾਰ ਬਲਜਿੰਦਰ ਸਿੰਘ ਸੂਬਾਈ ਮੀਤ ਪ੍ਰਧਾਨ ਐੱਸਸੀ ਵਿੰਗ, ਗੁਰਦੀਪ ਸਿੰਘ ਦੀਪੂ ਮਾਣਕ ਸੂਬਾਈ ਜਨਰਲ ਸਕੱਤਰ ਬੀਸੀ ਵਿੰਗ, ਅਜਾਇਬ ਸਿੰਘ ਜਗਜੀਤਪੁਰ ਸੂਬਾਈ ਆਗੂ ਬੀਸੀ ਵਿੰਗ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਬਿਨ੍ਹਾਂ ਭੇਦਭਾਵ ਪੂਰਾ ਮਾਣ-ਸਤਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਇਕ ਇਹੋ ਜਿਹੀ ਪਾਰਟੀ ਹੈ ਜੋ ਕਿ ਹਰ ਵਰਗ ਨੂੰ ਪੂਰਾ ਮਾਣ-ਸਤਿਕਾਰ ਦਿੰਦੀ ਹੈ। ਵੱਖ-ਵੱਖ ਬੁਲਾਰਿਆਂ ਨੇ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ 2027 ਵਿਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ। ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦੀਆਂ ਨੀਤੀਆਂ ਤੋ ਖੁਸ਼ ਹਨ ਤੇ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਆਪ ਸਰਕਾਰ ਤੋਂ ਹਰ ਵਰਗ ਦੁਖੀ ਹੈ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਆਖਿਆ ਕਿ ਉਨ੍ਹਾਂ ਨੇ ਪਾਰਟੀ ਦੀ ਬਿਹਤਰੀ ਲਈ ਪਹਿਲਾਂ ਵੀ ਕੋਈ ਕਸਰ ਨਹੀ ਛੱਡੀ ਤੇ ਅੱਗੇ ਵੀ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਕੇ 2027 ਵਿਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਕੋਈ ਕਸਰ ਨਹੀ ਛੱਡਣਗੇ। ਇਸ ਮੌਕੇ ਸੁਰਜੀਤ ਸਿੰਘ ਸੁਲਤਾਨਪੁਰ, ਸਤਵਿੰਦਰ ਸਿੰਘ ਘੁੰਮਣ, ਬਿੰਦਰ ਸਿੰਘ ਰਾਵਲਪਿੰਡੀ, ਸਰਨਜੀਤ ਸਿੰਘ ਅਟਵਾਲ, ਗੁਰਦੀਪ ਸਿੰਘ ਖੇੜਾ, ਪਰਮਿੰਦਰ ਸਿੰਘ ਲਾਡੀ, ਬਲਜਿੰਦਰ ਸਿੰਘ ਫਤਹਿਗੜ੍ਹ, ਸੁਰਿੰਦਰ ਸਿੰਘ ਦਰਵੇਸ਼ ਪਿੰਡ, ਜੋਗਾ ਸਿੰਘ ਢੱਡੇ, ਰਜਿੰਦਰ ਸਿੰਘ ਨੰਗਲ, ਰਣਜੀਤ ਸਿੰਘ ਜੀਤੀ, ਸੰਨੀ ਸਾਹਨੀ, ਸੁਖਦੇਵ ਸਿੰਘ ਬਾਂਸਲ, ਨਛੱਤਰ ਸਿੰਘ, ਤੀਰਥ ਸਿੰਘ, ਵਿੱਕੀ ਪਾਸ਼ਟਾ, ਗਿਆਨ ਸਿੰਘ ਦੁੱਗ, ਪਰਮਜੀਤ ਸਿੰਘ ਜਗਜੀਤਪੁਰ, ਸੁਖਨਿੰਦਰ ਸਿੰਘ ਮਾਣਕ, ਅਮਰਜੀਤ ਸਿੰਘ ਮਾਣਕ, ਵਲੈਤੀ ਰਾਮ, ਜਸਵੀਰ ਸਿੰਘ ਰਾਣੀਪੁਰ, ਮੋਹਨ ਸਿੰਘ ਵਾਹਦ, ਬਿੰਦਰ ਸਿੰਘ ਨੰਗਲ ਮੱਝਾ, ਲਖਵਿੰਦਰ ਸਿੰਘ ਮਲਕਪੁਰ, ਕੁਲਦੀਪ ਸਿੰਘ ਮਾਹੀ, ਜੰਗ ਬਹਾਦਰ ਸਿੰਘ ਭਾਖੜੀਆਣਾ, ਚਰਨ ਸਿੰਘ ਮੌਲੀ, ਰਣਜੀਤ ਸਿੰਘ ਹਰਦਾਸਪੁਰ, ਸੁਰਜੀਤ ਸਿੰਘ ਗੰਡਵਾ, ਬਲਵੀਰ ਖਲਵਾੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ।