ਬਿਜਲੀ ਦਫਤਰ ਫਗਵਾੜਾ ’ਚ ਕਰਵਾਇਆ ਧਾਰਮਿਕ ਸਮਾਗਮ
ਬਿਜਲੀ ਦਫਤਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ
Publish Date: Sat, 10 Jan 2026 07:12 PM (IST)
Updated Date: Sat, 10 Jan 2026 07:15 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਉਪ ਮੰਡਲ ਸਬ ਅਰਬਨ-2 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਨਵੇਂ ਸਾਲ ਦੇ ਸਵਾਗਤ ‘ਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਪਾਠ ਦੇ ਭੋਗ ਉਪਰੰਤ ਰਾਗੀ ਭਾਈ ਚਰਨ ਸਿੰਘ ਚਰਨ ਅਤੇ ਭਾਈ ਜਸਵਿੰਦਰ ਸਿੰਘ ਜਲੰਧਰ ਵਾਲਿਆਂ ਨੇ ਹਾਜ਼ਰੀਨ ਨੂੰ ਰਸਭਿੰਨਾ ਸ਼ਬਦ ਕੀਰਤਨ ਸਰਵਣ ਕਰਵਾਇਆ। ਉਪਰੰਤ ਭਾਈ ਬੱਗਾ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਐਕਸਈਐੱਨ ਹਰਦੀਪ ਕੁਮਾਰ ਫਗਵਾੜਾ, ਐਕਸਈਐੱਨ ਜਸਪਾਲ ਸਿੰਘ ਪਾਲ ਜਲੰਧਰ ਅਤੇ ਐਕਸਈਐੱਨ ਅਮਰਪ੍ਰੀਤ ਸਿੰਘ ਇਨਫੋਰਸਮੈਂਟ ਫਗਵਾੜਾ ਨੇ ਪਾਵਰਕਾਮ ਦੇ ਸਮੂਹ ਸਟਾਫ ਅਤੇ ਪਤਵੰਤਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਪਰਮਾਤਮਾ ਅੱਗੇ ਨਵਾਂ ਸਾਲ ਖੁਸ਼ੀਆਂ-ਖੇੜਿਆਂ ਭਰਿਆ ਹੋਣ ਦੀ ਅਰਦਾਸ ਕੀਤੀ। ਉਨ੍ਹਾਂ ਸਮੂਹ ਸਟਾਫ ਨੂੰ ਨਵੇਂ ਸਾਲ ‘ਚ ਵੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਦੀ ਅਪੀਲ ਵੀ ਕੀਤੀ। ਪਾਵਰਕਾਮ ਦੇ ਅਧਿਕਾਰੀਆਂ ਅਤੇ ਸਟਾਫ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਐੱਸਡੀਓ ਅਸ਼ੋਕ ਕੁਮਾਰ, ਐੱਸਡੀਓ ਆਤਮਜੀਤ ਸਿੰਘ, ਐੱਸਡੀਓ ਹਰਿੰਦਰ ਕੁਮਾਰ, ਐੱਸਡੀਓ ਜੋਤੀ ਪ੍ਰਕਾਸ਼, ਐੱਸਡੀਓ ਅਮਰਦੀਪ ਸਿੰਘ ਵਿਰਦੀ, ਐੱਸਡੀਓ ਗਗਨਦੀਪ ਸਿੰਘ ਤੋਂ ਇਲਾਵਾ ਨਿਰਮਲਜੀਤ ਸਿੰਘ ਜੇਈ, ਮੁਹੰਮਦ ਰਜ਼ਾ ਜੇਈ, ਅਸ਼ੀਸ਼ ਪਾਲ ਜੇਈ, ਬੂਟਾ ਰਾਮ ਜੇਈ, ਹਰਦਿਆਲ ਸਿੰਘ, ਮਹਿੰਦਰ ਪਾਲ ਕਲਸੀ, ਅਮਰਜੀਤ ਸਿੰਘ, ਗੁਰਿੰਦਰ ਪਾਲ ਸਿੰਘ, ਸੁਭਾਸ਼ ਵਰਮਾ, ਦੀਪਕ ਜੋਸ਼ੀ, ਸੁਰੇਸ਼ ਕੁਮਾਰ, ਤਾਜ ਮੁਹੰਮਦ, ਕਰਨ ਦੁੱਗਲ, ਧਰਮਿੰਦਰ ਸਿੰਘ ਲਾਡੀ, ਦਿਨੇਸ਼ ਭਾਟੀਆ, ਸੰਦੀਪ ਕੁਮਾਰ, ਦਰਪਨ, ਰਵੀ, ਮਨਿੰਦਰ ਸਿੰਘ, ਅਮਨਦੀਪ ਮੱਲ੍ਹੀ ਆਦਿ ਹਾਜ਼ਰ ਸਨ।