ਨਿਊ ਏਰਾ ਸਕੂਲ ਦੇ ਡਾਇਰੈਕਟਰ ਪ੍ਰਦੀਪ ਸ਼ਰਮਾ ਨੂੰ ਸਦਮਾ, ਜੀਜੇ ਦਾ ਦੇਹਾਂਤ
ਨਿਊ ਏਰਾ ਸਕੂਲ ਦੇ ਡਾਇਰੈਕਟਰ ਪ੍ਰਦੀਪ ਸ਼ਰਮਾ ਨੂੰ ਸਦਮਾ, ਜੀਜੇ ਦਾ ਦੇਹਾਂਤ
Publish Date: Fri, 06 Mar 2026 07:58 PM (IST)
Updated Date: Fri, 06 Mar 2026 08:00 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਨਿਊ ਏਰਾ ਇੰਟਰਨੈਸ਼ਨਲ ਸਕੂਲ ਰਜਾਪੁਰ ਤੇ ਜੇਕੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੇ ਡਾਇਰੈਕਟਰ ਪ੍ਰਦੀਪ ਕੁਮਾਰ ਸ਼ਰਮਾ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨਾਂ ਦੇ ਜੀਜਾ ਦੀਪਕ ਰੁਦਰਾ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸਸਕਾਰ ਬੀਤੇ ਦਿਨੀਂ ਲਛਮੀ ਨਗਰ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ, ਸੁਖਵਿੰਦਰ ਸਿੰਘ ਨੇਕੀ ਸਰਪੰਚ ਸਿੱਧਵਾਂ ਦੋਨਾਂ, ਮਾਸਟਰ ਵਿਜੈ ਕੁਮਾਰ ਸ਼ਰਮਾ ਪੰਚ, ਸੁਖਪਾਲ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਰਖਬੀਰ ਸਿੰਘ ਪੰਚ, ਮਾਸਟਰ ਸਰਬਣ ਸਿੰਘ ਸਾਬਕਾ ਪੰਚ, ਦਲਜੀਤ ਸਿੰਘ ਬਡਿਆਲ ਸਰਪੰਚ ਬਡਿਆਲਾ, ਬਲਵਿੰਦਰ ਸਿੰਘ ਬਲੱਗਣ ਸਰਪੰਚ ਕਾਹਲਵਾਂ, ਨਿਰਮਲ ਸਿੰਘ ਢਿੱਲੋਂ ਨੰਬਰਦਾਰ ਕਾਹਲਵਾਂ, ਲਾਭ ਚੰਦ ਥਿੱਗਲੀ ਨੰਬਰਦਾਰ, ਲਾਲੀ ਭਾਸਕਰ ਪ੍ਰਧਾਨ ਬ੍ਰਾਹਮਣ ਸਭਾ ਪੰਜਾਬ, ਸੰਦੀਪ ਪੰਡਿਤ ਆਗੂ ਸ਼ਿਵ ਸੈਨਾ ਕਪੂਰਥਲਾ, ਨਰੇਸ਼ ਗੋਸਾਈਂ ਪ੍ਰਧਾਨ ਸਤਿ ਨਰਾਇਣ ਮੰਦਿਰ, ਪੱਤਰਕਾਰ ਕੁਲਦੀਪ ਸ਼ਰਮਾ, ਅਮਰੀਕ ਸਿੰਘ ਮੱਲ੍ਹੀ ਇੰਚਾਰਜ ਪੰਜਾਬੀ ਜਾਗਰਣ, ਸੁਖਪਾਲ ਸਿੰਘ ਹੁੰਦਲ ਕਰਾਈਮ ਰਿਪੋਰਟਰ, ਪੱਤਰਕਾਰ ਅਰੁਣ ਖੋਸਲਾ, ਪੱਤਰਕਾਰ ਵਿਪਨ ਮਹਾਜਨ, ਜਸਵੰਤ ਸਿੰਘ ਚਾਹਲ ਸਰਪੰਚ ਭਾਣੋ ਲੰਗਾ, ਸਰਦੂਲ ਸਿੰਘ ਕਾਹਲੋਂ ਸਰਪੰਚ ਸਿਆਲਾ, ਕੁਲਵੰਤ ਰਾਏ ਭੱਲਾ ਸਾਬਕਾ ਸਰਪੰਚ ਥਿੱਗਲੀ, ਬਲਦੇਵ ਸਿੰਘ ਸਿੱਧੂ ਸਾਬਕਾ ਸਰਪੰਚ ਖੁਸਰੋਪੁਰ, ਗੁਰਬਚਨ ਲਾਲ ਲਾਲੀ ਸਾਬਕਾ ਸਰਪੰਚ ਵਰਿਆਂਹ ਦੋਨਾਂ, ਪਰਮਵੀਰ ਸਿੰਘ ਭਿੰਡਰ ਬਲਾਕ ਸੰਮਤੀ ਮੈਂਬਰ, ਸਚਿਨ ਡੀਓ ਆਫਿਸ, ਸਤਨਾਮ ਸਿੰਘ ਸੋਢੀ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ ਕਪੂਰਥਲਾ, ਸੋਮ ਦੱਤ ਸ਼ਰਮਾ ਪ੍ਰਧਾਨ ਜੈ ਦੁਰਗਾ ਸੇਵਾ ਸੰਮਤੀ ਸਿੱਧਵਾਂ ਦੋਨਾਂ, ਰਵਿੰਦਰ ਕੁਮਾਰ ਖਜ਼ਾਨਚੀ, ਪ੍ਰਵੇਜ਼ ਅਖ਼ਤਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ ਸਾਬਕਾ ਸਰਪੰਚ ਆਰੀਆਂਵਾਲ, ਅਮਰਜੀਤ ਸਿੰਘ ਸਰਪੰਚ ਭੰਡਾਲ ਦੋਨਾਂ, ਇੰਦਰਜੀਤ ਸਿੰਘ ਮੰਨਣ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ, ਹਰਭਜਨ ਸਿੰਘ ਭਲਾਈਪੁਰ ਜਨਰਲ ਸਕੱਤਰ ਕਾਂਗਰਸ, ਭੁਪਿੰਦਰ ਸਿੰਘ ਕਪੂਰਥਲਾ, ਸੁਖਦੇਵ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਿੱਧਵਾਂ ਦੋਨਾਂ, ਜਸਵੀਰ ਸਿੰਘ ਸਿੱਧੂ ਖਜ਼ਾਨਚੀ, ਰਾਜਵੰਤ ਸਿੰਘ ਮੰਗੀ ਮੀਤ ਖਜ਼ਾਨਚੀ, ਲਭਪ੍ਰੀਤ ਸਿੰਘ ਖਾਲਸਾ ਸੈਕਟਰੀ ਗੁਰਦੁਆਰਾ ਸੰਤ ਬਾਬਾ ਭਾਈ ਪੰਜਾਬ ਸਿੰਘ ਸਿੱਧਵਾਂ ਦੋਨਾਂ ਆਦਿ ਨੇ ਪ੍ਰਦੀਪ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੀਪਕ ਰੁਦਰਾ ਦੀ ਆਤਮਾ ਦੀ ਸ਼ਾਂਤੀ ਲਈ ਪਾਠ/ਰਸਮ ਪੱਗੜੀ 7 ਮਾਰਚ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਸ਼ਾਲੀਮਾਰ ਬਾਗ ਦੇ ਪਿਛੇ ਸ੍ਰੀ ਸ਼ਨੀਦੇਵ ਮੰਦਿਰ ਕਪੂਰਥਲਾ ਵਿਚ ਹੋਵੇਗੀ।