ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਨਵੇਂ ਡੀਐੱਸਪੀ ਬਬਨਦੀਪ ਸਿੰਘ ਨੇ ਸੰਭਾਲਿਆਂ ਚਾਰਜ
ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਨਵੇਂ ਡੀਐੱਸਪੀ ਬਬਨਦੀਪ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ ਬਕਾਇਦਾ ਕੰਮਕਾਜ ਆਰੰਭ ਕਰ ਦਿੱਤਾ ਹੈ ਤੇ ਚਾਰਜ ਸੰਭਾਲਣ ਦੇ ਤੁਰੰਤ ਬਾਅਦ ਹੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅਧੀਨ ਸਾਰੇ ਪੁਲਿਸ ਥਾਣਿਆਂ ਦੇ ਮੁਖੀਆਂ ਤੇ ਚੌਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ ਤੇ ਆਮ ਲੋਕਾਂ ਦਾ ਥਾਣਿਆਂ 'ਚ ਸਤਿਕਾਰ ਕਰਨ ਦੀ ਹਿਦਾਇਤ ਕੀਤੀ ।
Publish Date: Thu, 30 Mar 2023 09:33 PM (IST)
Updated Date: Thu, 30 Mar 2023 09:33 PM (IST)
ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਨਵੇਂ ਡੀਐੱਸਪੀ ਬਬਨਦੀਪ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ ਬਕਾਇਦਾ ਕੰਮਕਾਜ ਆਰੰਭ ਕਰ ਦਿੱਤਾ ਹੈ ਤੇ ਚਾਰਜ ਸੰਭਾਲਣ ਦੇ ਤੁਰੰਤ ਬਾਅਦ ਹੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅਧੀਨ ਸਾਰੇ ਪੁਲਿਸ ਥਾਣਿਆਂ ਦੇ ਮੁਖੀਆਂ ਤੇ ਚੌਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ ਤੇ ਆਮ ਲੋਕਾਂ ਦਾ ਥਾਣਿਆਂ 'ਚ ਸਤਿਕਾਰ ਕਰਨ ਦੀ ਹਿਦਾਇਤ ਕੀਤੀ ।
ਇਸ ਸਮੇਂ ਡੀਐੱਸਪੀ ਬਬਨਦੀਪ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਥਾਣਾ ਮੁਖੀ ਤੇ ਹੋਰ ਸਾਰੇ ਪੁਲਿਸ ਕਰਮਚਾਰੀ ਆਮ ਜਨਤਾ ਨਾਲ ਪਿਆਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਸੁਲਤਾਨਪੁਰ ਲੋਧੀ 'ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗਾ ਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤੇ ਕਿਸੇ ਵੀ ਰੂਪ 'ਚ ਨਸ਼ੇ ਵੇਚਣ ਵਾਲੇ ਗਲਤ ਅਨਸਰਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਉਨ੍ਹਾਂ ਇਹ ਵੀ ਹਿਦਾਇਤ ਕੀਤੀ ਕਿ ਕਿਸੇ ਵੀ ਆਮ ਪਬਲਿਕ ਨੂੰ ਕੋਈ ਪਰੇਸ਼ਾਨ ਨਾ ਕੀਤਾ ਜਾਵੇ ਪਰ ਬਿਨਾਂ ਨੰਬਰੀ ਮੋਟਰ ਸਾਈਕਲਾਂ 'ਤੇ ਘੁੰਮਣ ਵਾਲੇ ਲੋਕਾਂ ਦਾ ਕੋਈ ਲਿਹਾਜ ਨਾ ਕੀਤਾ ਜਾਵੇ। ਕੰਨਾਂ 'ਚ ਮੁੰਦਰਾਂ ਪਾ ਕੇ ਮੋਟਰ ਸਾਈਕਲਾਂ 'ਤੇ 3-3 ਸਵਾਰ ਹੋ ਕੇ ਘੁੰਮਣ ਵਾਲੇ ਮਜਨੂੰਆਂ ਨਾਲ ਸਖ਼ਤੀ ਨਾਲ ਪੇਸ਼ ਆਉਣ 'ਤੇ ਸਖ਼ਤ ਕਾਰਵਾਈ ਕਰਨ । ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਥਾਣਿਆਂ 'ਚ ਪੈਡਿੰਗ ਪਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ ।
ਉਨ੍ਹਾਂ ਸਮੂਹ ਥਾਣਾ ਮੁਖੀਆਂ ਨੂੰ ਫਿਲਹਾਲ ਚੱਲ ਰਹੇ ਮਾਹੌਲ ਨੂੰ ਦੇਖਦੇ ਹੋਏ ਆਪਣੇ ਸਟੇਸ਼ਨ ਨਾ ਛੱਡਣ ਦੀ ਹਿਦਾਇਤ ਕੀਤੀ ਤੇ ਕਿਹਾ ਕਿ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਮੇਂ ਪਹਿਲੀ ਮੀਟਿੰਗ 'ਚ ਥਾਣਾ ਤਲਵੰਡੀ ਚੌਧਰੀਆਂ ਦੇ ਐੱਸਐੱਚਓ ਇੰਸਪੈਕਟਰ ਬਿਕਰਮ ਸਿੰਘ, ਥਾਣਾ ਫੱਤੂਢੀਂਗਾ ਦੇ ਐੱਸਐੱਚਓ ਇੰਸਪੈਕਟਰ ਮਨਦੀਪ ਕੌਰ, ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਸਬ ਇੰਸਪੈਕਟਰ ਜਸਪਾਲ ਸਿੰਘ, ਥਾਣਾ ਕਬੀਰਪੁਰ ਦੇ ਐੱਸਐੱਚਓ ਸਬ ਇੰਸਪੈਕਟਰ ਲਖਵਿੰਦਰ ਸਿੰਘ ਥਿੰਦ, ਏਐੱਸਆਈ ਦਵਿੰਦਰਪਾਲ ਸਿੰਘ ਇੰਚਾਰਜ ਮੋਠਾਂਵਾਲ ਪੁਲਿਸ ਚੌਕੀ, ਗੁਰਮੀਤ ਸਿੰਘ ਚੌਕੀ ਇੰਚਾਰਜ ਮਿੱਠੜਾ, ਸੂਰਤ ਸਿੰਘ ਰੀਡਰ ਡੀਐੱਸਪੀ ਦਫ਼ਤਰ ਸੁਲਤਾਨਪੁਰ, ਸੁਖਦੇਵ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ ਤੇ ਵੱਖ-ਵੱਖ ਮੁਕੱਦਮਿਆਂ ਬਾਰੇ ਵਿਚਾਰ ਚਰਚਾ ਵੀ ਕੀਤੀ ।