ਮੁਲਾਜ਼ਮ ਵਰਗ ਲਈ ਨਵਾਂ ਬਜਟ ਖੋਖਲਾ ਤੇ ਬੇਕਾਰ : ਭਾਟੀਆ
ਮੁਲਾਜ਼ਮ ਵਰਗ ਲਈ ਨਵਾਂ ਬਜਟ 2025-26 ਖੋਖਲਾ ਤੇ ਬੇਕਾਰ : ਭਾਟੀਆ
Publish Date: Mon, 09 Mar 2026 09:30 PM (IST)
Updated Date: Mon, 09 Mar 2026 09:33 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੇ ਸਾਲ 2026-27 ਦੇ ਬਜਟ ਵਿਚ ਸਰਕਾਰ ਦੀ ਮਸ਼ੀਨਰੀ ਚਲਾ ਰਹੇ ਬਹੁਤ ਮਹੱਤਵਪੂਰਨ ਵਰਗ ਸਰਕਾਰੀ ਮੁਲਾਜ਼ਮਾਂ ਤੇ ਜ਼ਿੰਦਗੀ ਦਾ ਲੰਬਾ ਸਮਾਂ ਸਰਕਾਰੀ ਮਸ਼ੀਨਰੀ ਨੂੰ ਚਲਾ ਕੇ ਸੇਵਾਮੁਕਤ ਹੋਏ ਮੁਲਾਜ਼ਮਾਂ ਨਾਲ ਭਾਰੀ ਬੇਇਨਸਾਫ਼ੀ ਕੀਤੀ ਗਈ ਹੈ। ਸਾਰੇ ਬਜਟ ਵਿਚ ਮੁਲਾਜ਼ਮਾਂ ਤੇ ਸੇਵਾਮੁਕਤ ਕਰਮਚਾਰੀਆਂ ਦਾ ਨਾਮ ਤੱਕ ਨਹੀਂ, ਕੋਈ ਜ਼ਿਕਰ ਤੱਕ ਨਹੀਂਕੀਤਾ ਗਿਆ। ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਬੀਤੇ ਸਮੇਂ ਦੀਆਂ 5 ਡੀਏ ਦੀਆਂ ਕਿਸ਼ਤਾਂ ਅਜੇ ਤੱਕ ਨਹੀਂ ਦਿੱਤੀਆਂ ਤੇ ਜਨਵਰੀ 2026 ਵਿਚ ਇਕ ਹੋਰ ਕਿਸ਼ਤ ਡਿਊ ਹੋ ਗਈ ਹੈ, ਕੁਲ 6 ਕਿਸ਼ਤਾਂ ਵਿਚੋਂ ਕੁਝ ਵੀ ਨਹੀਂ ਦਿੱਤਾ ਗਿਆ, ਜੋ ਬਹੁਤ ਨਿੰਦਣਯੋਗ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਲਈ ਨਵਾਂ ਬਜਟ 2025-26 ਖੋਖਲਾ ਤੇ ਬੇਕਾਰ ਹੈ, ਕੀ ਮੁਲਾਜ਼ਮ ਪੰਜਾਬ ਦਾ ਹਿੱਸਾ ਨਹੀਂ ਹਨ? ਕੀ ਪੰਜਾਬ ਤੇ ਭਾਰਤ ਦੇ ਨਾਗਰਿਕ ਨਹੀਂ ਹਨ? ਪੰਜਾਬ ਸਟੇਟ ਸੇਵਾ ਮੁਕਤ ਮਨਿਸਟ੍ਰੀਅਲ ਐਸੋਸੀਏਸ਼ਨ ਦੇ ਜ਼ਿਲ੍ਹਾ ਚੇਅਰਮੈਨ ਹਰਜੀਤ ਸਿੰਘ ਭਾਟੀਆ, ਪ੍ਰਧਾਨ ਹਰਮਿੰਦਰ ਸਿੰਘ, ਜਨਰਲ ਸਕੱਤਰ ਦੇਸ ਰਾਜ, ਮੁੱਖ ਸਲਾਹਕਾਰ ਸਤੀਸ਼ ਕੁਮਾਰ ਵਾਲੀਆ ਨੇ ਮੰਗ ਕੀਤੀ ਕਿ ਬਜਟ ਵਿਚ ਸੁਧਾਈ ਕਰਕੇ ਪੰਜਾਬ ਦੇ ਸੇਵਾਮੁਕਤ ਸਰਕਾਰੀ ਮੁਲਾਜ਼ਮਾਂ ਤੇ ਮੌਜੂਦਾ ਕਰਮਚਾਰੀਆਂ ਨੂੰ ਬਣਦੇ ਵਿੱਤੀ ਹੱਕ ਦਿੱਤੇ ਜਾਣ। ਡੀਏ ਦੀਆਂ ਦੱਬੀਆਂ ਕਿਸ਼ਤਾਂ ਬਕਾਏ ਸਮੇਤ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ 2026 ਵਿਚ ਬਣਦੇ ਨਵੇਂ ਸਕੇਲ ਸੋਧ ਕਰਕੇ ਲਾਗੂ ਕੀਤੇ ਜਾਣ, ਪੰਜਾਬ ਦੀ ਸਰਕਾਰ ਬਨਾਉਣ ਲਈ ਮੁਲਾਜ਼ਮਾਂ ਤੇ ਸੇਵਾਮੁਕਤ ਮੁਲਾਜ਼ਮਾਂ ਤੇ ਆਮ ਵੋਟਰ ਵੋਟ ਦੇ ਬਰਾਬਰ ਹਨ ਤੇ ਇਨ੍ਹਾਂ ਦੀ ਸ਼ਕਤੀ ਨਾਲ ਹੀ ਸਰਕਾਰ ਬਣਦੀ ਹੈ ਤੇ ਬਣੀ ਹੈ। ਇਸ ਮੌਕੇ ਚੰਡੀਗੜ੍ਹ ਵਿਖੇ ਮਹਿਲਾ ਦਿਵਸ ਮੌਕੇ ਮਹਿਲਾਵਾਂ ਕਰਮਚਾਰੀਆਂ ’ਤੇ ਲਾਠੀਚਾਰਜ ਕੀਤੇ ਜਾਣ ਦੀ ਭਰਪੂਰ ਨਿੰਦਾ ਕੀਤੀ ਗਈ। ਇਸ ਬਜਟ ਦਾ ਵਿਰੋਧ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਪ੍ਰਸ਼ੋਤਮ ਕੁਮਾਰ, ਤ੍ਰਿਪਤਾ ਰਾਣੀ, ਨੀਲਮ ਕੁਮਾਰੀ, ਪ੍ਰਮੋਦ ਅਨੰਦ, ਭਜਨ ਸਿੰਘ, ਸਰਵਜੀਤ, ਮਹਿੰਦਰ ਪਾਲ, ਜਸਪਾਲ ਸਿੰਘ, ਗੁਰਦੇਵ ਦਾਸ, ਚੰਚਲ ਸ਼ਰਮਾ, ਬਲਵਿੰਦਰ ਕੁਮਾਰ, ਅਮਰੀਕ ਸਿੰਘ ਆਦਿ ਨੇ ਸਰਕਾਰ ਦੀ ਨਿੰਦਾ ਕੀਤੀ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਭਾਟੀਆ, ਪ੍ਰਧਾਨ ਹਰਮਿੰਦਰ ਕੁਮਾਰ, ਜਨਰਲ ਸਕੱਤਰ ਦੇਸ ਰਾਜ, ਮੁੱਖ ਸਲਾਹਕਾਰ ਸਤੀਸ਼ ਵਾਲੀਆ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਪ੍ਰਵਾਨ ਕੀਤੇ ਜਾਣ ਦੀ ਮੰਗ ਕੀਤੀ।