- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਤੇਜ ਚੀਮਾ ਨੇ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਵਰਕਰਾਂ ਨਾਲ ਕੀਤੀ ਮੀਟਿੰਗ

ਨਵਤੇਜ ਚੀਮਾ ਨੇ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨਾਲ ਕੀਤੀ ਮੀਟਿੰਗ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਲਕੇ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਸਥਾਨਕ ਪੁੱਡਾ ਵਿਚ ਇਕ ਰੈਸਟੋਰੈਂਟ ਵਿਚ ਰੱਖੀ ਮੀਟਿੰਗ ਨੇ ਮਿੰਨੀ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਨੇ ਕਾਂਗਰਸ ਪਾਰਟੀ ਜ਼ਿੰਦਾਬਾਦ, ਨਵਤੇਜ ਚੀਮਾ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿਚ ਆਕਾਸ਼ ਗੁੰਜਾਏਮਾਨ ਕਰ ਦਿੱਤਾ। ਮੀਟਿੰਗ ਵਿਚ ਪੁੱਜੇ ਪਾਰਟੀ ਵਰਕਰਾਂ ਤੇ ਆਗੂਆਂ ਦੇ ਆਤਮ ਵਿਸ਼ਵਾਸ ਤੇ ਉਤਸ਼ਾਹ ਨੂੰ ਵੇਖ ਕੇ ਖੁਸ਼ੀ ਵਿਚ ਲਬਰੇਜ਼ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੀਟਿੰਗ ਵਿਚ ਪੁੱਜਣ ਲਈ ਪਾਰਟੀ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿਚ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ ਕਿਉਂਕਿ ਲੋਕਾਂ ਨੇ ਚਾਰ ਸਾਲ ਦਾ ਜੋ ਸੰਤਾਪ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੰਡਾਇਆ ਹੈ, ਹੁਣ ਕਿਸੇ ਵੀ ਕੀਮਤ ’ਤੇ ਹੋਰ ਭੁਗਤਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਜੋ ਇਕ ਵਾਰ ਗਲਤੀ ਕਰ ਚੁੱਕੇ ਹਨ ਉਹ ਦੁਬਾਰਾ ਕਰਨਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਅੱਜ ਦੀ ਪਾਰਟੀ ਵਰਕਰਾਂ ਦੀ ਮੀਟਿੰਗ ਸੱਦਣ ਦਾ ਇਕੋ ਹੀ ਮਕਸਦ ਹੈ ਕਿ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇ ਤਾਂ ਕਿ ਉਹ ਕਿਸੇ ਵੀ ਚੋਣਾਂ ਦੇ ਐਲਾਨ ਸਮੇਂ ਹੋਈ ਚੁਣੌਤੀ ਨੂੰ ਕਬੂਲ ਕਰਨ। ਨਵਤੇਜ ਚੀਮਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਚਾਰ ਸਾਲਾਂ ਵਿਚ ਸਭ ਕੁਝ ਵੇਖ ਤੇ ਪਰਖ ਲਿਆ ਹੈ। ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ ਵਾਲੀ ਕਹਾਵਤ ਹੁਣ ਹਲਕੇ ਵਿਚ ਬਿਲਕੁਲ ਢੁਕਵੀਂ ਬੈਠਦੀ ਹੈ। ਲੋਕਾਂ ਨੂੰ ਜੇਬ ਵਿਚ ਪੈਸਿਆਂ ਦੇ ਜ਼ੋਰ ’ਤੇ ਰੱਖਣ ਵਾਲੇ ਕਿਸੇ ਵੀ ਲੀਡਰ ਨੂੰ ਹੁਣ ਲੋਕ ਨਹੀਂ ਕਬੂਲਣਗੇ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ਦਾ ਜੋ ਵਿਕਾਸ ਕਾਂਗਰਸ ਸਮੇਂ ਹੋਇਆ ਸੀ ਉਹ ਨਾ ਤਾਂ ਪਹਿਲਾਂ ਤੇ ਨਾ ਹੀ ਹੁਣ ਹੋਇਆ ਹੈ। ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਗੁਰੂ ਘਰਾਂ ਦੇ ਦਰਸ਼ਨ ਨਾ ਹੋਣ ਤੋਂ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਵੱਛ ਤੇ ਸੁੰਦਰ ਬਣਾਉਣ ਵਿਚ ਮੈਂ 550 ਸਾਲਾ ਗੁਰਪੁਰਬ ਮੌਕੇ ਕੋਈ ਕਸਰ ਨਹੀਂ ਛੱਡੀ ਸੀ, ਉਸ ਨੂੰ ਆਪ ਸਰਕਾਰ ਨੇ ਮਲੀਆਮੇਟ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਜਿਸ ਸਰਕਾਰ ਕੋਲ ਕਾਂਗਰਸ ਸਰਕਾਰ ਸਮੇਂ ਲਿਆਂਦਾ ਸਮਾਰਟ ਸਿਟੀ ਤਹਿਤ ਹਲਕੇ ਦਾ ਵਿਕਾਸ ਚਾਰ ਸਾਲਾਂ ਵਿਚ ਨਹੀਂ ਹੋ ਸਕਿਆ, ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਨਵਤੇਜ ਚੀਮਾ ਨੇ ਦਾਅਵਾ ਕਰਦਿਆਂ ਕਿਹਾ ਕਿ ਜੋ ਪ੍ਰੋਜੈਕਟ ਮੇਰੇ ਵੱਲੋਂ ਕਾਂਗਰਸ ਸਰਕਾਰ ਸਮੇਂ ਲਿਆਂਦੇ ਗਏ ਸਨ, ਉਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਕ ਵੀ ਵਿਕਾਸ ਕਾਰਜ ਦੀ ਇੱਟ ਲਗਾਈ ਹੋਵੇ ਤਾਂ ਦੱਸੇ। ਸੂਬੇ ਦੀ ਸਰਕਾਰ ਨੇ ਚਾਰ ਸਾਲਾਂ ਵਿਚ ਸਿਰਫ ਆਪਣੀ ਫੋਕੀ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਨਾਂ ਡੀਐੱਮ ਗਗਨਦੀਪ ਰੰਧਾਵਾ ਵੱਲੋਂ ਮੁੱਖ ਮੰਤਰੀ ਲਾਲਜੀਤ ਭੁੱਲਰ ਵੱਲੋਂ ਦਿੱਤੇ ਤਸੀਹੇ ਨੂੰ ਦੁਖਦਾਈ ਦੱਸਿਆ ਤੇ ਕਿਹਾ ਕਿ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਹੋਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਹਲਕੇ ਤੋਂ ਪਾਰਟੀ ਨਾਲ ਨਰਾਜ਼ ਵਰਕਰਾਂ ਨੂੰ ਦੁਬਾਰਾ ਪਾਰਟੀ ਵਿਚ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਦੁਬਾਰਾ ਹਲਕੇ ਤੇ ਸੂਬੇ ਵਿਚ ਕਾਂਗਰਸ ਪਾਰਟੀ ਨੂੰ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਲੈ ਕੇ ਆਈਏ। ਮੀਟਿੰਗ ਨੂੰ ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਮੇਸ਼ ਡਡਵਿੰਡੀ, ਕਿਸਾਨ ਆਗੂ ਅਮਰ ਸਿੰਘ ਮੰਡ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੀਟਿੰਗ ਤਾਂ ਇਕ ਟਰੇਲਰ ਹੈ ਤੇ ਅੱਗੇ ਤੋਂ ਵੇਖਣਾ ਪਾਰਟੀ ਕਿੰਨੀ ਹੋਰ ਮਜ਼ਬੂਤ ਹੋ ਕੇ ਉਭਰੇਗੀ। ਇਸ ਮੌਕੇ ਅਮਰ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਡਡਵਿੰਡੀ, ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਬਲਾਕ ਪ੍ਰਧਾਨ ਨਰਿੰਦਰ ਸਿੰਘ ਪੰਨੂ, ਗੁਰਿੰਦਰ ਪਾਲ ਸਿੰਘ ਭੁੱਲਰ ਬਲਾਕ ਪ੍ਰਧਾਨ, ਮੋਨੂ ਭੰਡਾਰੀ, ਹਰਜਿੰਦਰ ਸਿੰਘ ਜਿੰਦਾ ਸਾਬਕਾ ਵਾਈਸ ਚੇਅਰਮੈਨ ਜ਼ਿਲ੍ਹਾ ਪਰਿਸ਼ਦ, ਹਰਨੇਕ ਸਿੰਘ ਔਜਲਾ ਘਣੀਏ ਕੇ, ਸਾਹਿਬ ਸਿੰਘ ਭੁੱਲਰ ਨੰਬਰਦਾਰ ਮੰਡ ਅਲੂਵਾਲ, ਬਲਦੇਵ ਸਿੰਘ ਰੰਗੀਲਪੁਰ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਨਰਿੰਦਰ ਸਿੰਘ ਗਿੱਲਾਂ, ਰਕੇਸ਼ ਕੁਮਾਰ ਰੌਕੀ ਮੜੀਆ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਨਰਿੰਦਰ ਸਿੰਘ ਗਿੱਲਾਂ, ਚੇਅਰਮੈਨ ਮਾਰਕੀਟ ਕਮੇਟੀ, ਮੋਨੂ ਭੰਡਾਰੀ, ਜਗਪਾਲ ਸਿੰਘ ਚੀਮਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਯੋਗੇਸ਼ ਮੜੀਆ, ਭਗਵਾਨ ਸਿੰਘ ਮਹਿਜੀਤਪੁਰ, ਬਲਕਾਰ ਸਿੰਘ ਹਰਨਾਮਪੁਰ, ਦਲਬੀਰ ਸਿੰਘ ਚੀਮਾ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ, ਕੁਲਬੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਖੈੜਾ ਦੋਨਾਂ, ਤਰਲੋਕ ਸਿੰਘ ਬੂਹ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ, ਨਵ ਸੇਖੋਂ ਯੂਥ ਪ੍ਰਧਾਨ, ਪ੍ਰੀਤਮ ਸਿੰਘ ਆਹਲੀ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਸੱਧੂਵਾਲ, ਮਨਪ੍ਰੀਤ ਸਿੰਘ ਬੂਹ ਸੀਨੀਅਰ ਆਗੂ, ਪਰਮਜੀਤ ਸਿੰਘ ਜੱਬੋਵਾਲ, ਸੰਗਤ ਸਿੰਘ ਰੰਧਾਵਾ, ਕੁਲਦੀਪ ਸਿੰਘ ਸਰੂਪਵਾਲ, ਨੰਬਰਦਾਰ ਨਿਰਮਲ ਸਿੰਘ ਸ਼ੇਖਮਾਂਗਾ, ਬਲਵੰਤ ਸਿੰਘ ਬੂਲੇ, ਪਰਮਜੀਤ ਸਿੰਘ ਜਬੋਵਾਲ, ਫਕੀਰ ਸਿੰਘ ਸਾਬਕਾ ਸਰਪੰਚ ਮੀਰਪੁਰ ਲਾਲੀ ਮੀਰਪੁਰ, ਮਾਸਟਰ ਗੁਰਮੇਜ ਸ਼ਾਹ ਲੱਖ ਵਰਿਆ, ਵਿਰਸਾ ਸਿੰਘ ਨੰਬਰਦਾਰ, ਨੰਬਰਦਾਰ ਗੁਰਵਿੰਦਰ ਸਿੰਘ ਉੱਚਾ, ਚਰਨਜੀਤ ਸ਼ਰਮਾ, ਹਰਪ੍ਰੀਤ ਬਬਲਾ, ਮਾਸਟਰ ਨਿਰਮਲ ਸਿੰਘ ਸ਼ੇਰਪੁਰ ਦੋਨਾਂ, ਦਿਲਬਾਗ ਸਿੰਘ ਰਾਮੇ, ਸੰਦੀਪ ਸਿੰਘ ਮੁਲਾਕਾਲਾ, ਕੁਲਦੀਪ ਸਿੰਘ ਆਲੂਵਾਲ, ਮਾਸਟਰ ਬਲਵੀਰ ਸਿੰਘ ਬਸਤੀ ਰੰਗੀਲਪੁਰ, ਤਜਿੰਦਰ ਸਿੰਘ ਧੰਜੂ, ਕੁਲਦੀਪ ਸਿੰਘ ਸ਼ਾਹ, ਕਮਲਜੀਤ ਸੰਧੂ ਬਲਾਕ ਪ੍ਰਧਾਨ ਕਿਸਾਨ ਸੈੱਲ, ਬਾਬਾ ਅਜੀਤ ਸਿੰਘ ਕਾਲਰੂ, ਸਰਪੰਚ ਮਨਜੀਤ ਸਿੰਘ ਕਾਲਰੂ, ਹਜੂਰ ਸਿੰਘ ਕਾਲਰੂ, ਲੱਖ ਵਰਿਆਂ, ਬਲਜੀਤ ਸਿੰਘ, ਹਰਮਨ ਪ੍ਰੀਤ ਅਲੂਵਾਲ, ਡਾਕਟਰ ਗੁਰਵਿੰਦਰ ਆਲੂਵਾਲ, ਅਮਰਜੀਤ ਸਿੰਘ ਹੀਰਾ, ਸੁਖਜਿੰਦਰ ਸਿੰਘ ਕਬੀਰਪੁਰ, ਜੱਗਾ ਸਿੰਘ, ਗੁਰਮੀਤ ਸਿੰਘ ਸ਼ੇਖਮਾਂਗਾ, ਬਲਜਿੰਦਰ ਸਿੰਘ ਪੀਏ, ਗੁਰਦਿਆਲ ਸਿੰਘ, ਅਮਿਤਪਾਲ ਸੋਨੂ, ਬਖਸ਼ੀਸ਼ ਸਿੰਘ ਬੂਸੋਵਾਲ, ਜਸਪ੍ਰੀਤ ਢਿੱਲੋ ਯੂਥ ਆਗੂ, ਕੁਲਦੀਪ ਸਿੰਘ ਮੰਗੂਪੁਰ, ਸਰਦਾਰ ਅਮਰੀਕ ਸਿੰਘ ਰਤੜਾ, ਡਾ ਸੰਤ ਸਿੰਘ ਰਤੜਾ, ਗੁਰਪ੍ਰੀਤ ਸਿੰਘ ਭਿੰਡਰ ਡੜਵਿੰਡੀ ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਸੋਨਾ ਸਿੰਘ ਸੁਆਮੀ, ਗੁਰਮੇਜ ਸਿੰਘ , ਜੋਗਾ ਸਿੰਘ ਆਹਲੀ, ਕੁਲਦੀਪ ਸਿੰਘ ਆਹਲੀ, ਜਗਰੂਪ ਸਿੰਘ ਆਹਲੀ ਆਦਿ ਮੌਜੂਦ ਸਨ।