- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਐਨਏ ਯੁਨੀਵਰਸਿਟੀ ਵਿਚ ਕੌਮੀ ਪਧਰ ਦੇ ਸਮਾਗਮ ਦਾ ਆਯੋਜਨ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਜੀਐੱਨਏ ਯੁਨੀਵਰਸਿਟੀ ਨੇ 4–5 ਅਪ੍ਰੈਲ 2026 ਨੂੰ ਦੋ ਦਿਨਾਂ ਦੇ ਕੌਮੀ ਪੱਧਰ ਦੇ ਸਮਾਗਮ ਹੈਕਾਥਨ 4.0 ਨੂੰ ਸਫਲਤਾਪੂਰਵਕ ਆਯੋਜਿਤ ਕੀਤਾ। ਇਸ ਸਮਾਗਮ ਵਿਚ ਦੇਸ਼ ਭਰ ਤੋਂ ਨੌਜਵਾਨ ਇਨੋਵੇਟਰ, ਡਿਵੈਲਪਰ ਤੇ ਸਮੱਸਿਆ ਹੱਲ ਕਰਨ ਵਾਲੇ ਭਾਗੀਦਾਰ ਸ਼ਾਮਲ ਹੋਏ। ਇਸ ਈਵੈਂਟ ਵਿਚ 600 ਤੋਂ ਵੱਧ ਭਾਗੀਦਾਰਾਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਰਹੀ, ਜਿਸ ਵਿਚ 150 ਤੋਂ ਵੱਧ ਟੀਮਾਂ ਸ਼ਾਮਲ ਸਨ, ਜੋ ਪੰਜਾਬ, ਹਰਿਆਣਾ, ਮਹਾਰਾਸ਼ਟਰ, ਦੇਹਰਾਦੂਨ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਤੇ ਪ੍ਰਸਿੱਧ ਸੰਸਥਾਵਾਂ ਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰ ਰਹੀਆਂ ਸਨ। ਇਹ ਹੈਕਾਥਨ ਵਿਦਿਆਰਥੀਆਂ ਲਈ ਇਕ ਗਤੀਸ਼ੀਲ ਮੰਚ ਸਾਬਤ ਹੋਇਆ, ਜਿਥੇ ਉਨ੍ਹਾਂ ਨੇ ਅਸਲੀ ਜੀਵਨ ਦੀਆਂ ਚੁਣੌਤੀਆਂ ‘ਤੇ ਕੰਮ ਕਰਦੇ ਹੋਏ ਆਪਣੀ ਤਕਨੀਕੀ ਮੁਹਾਰਤ, ਰਚਨਾਤਮਕਤਾ ਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਹੈਕਾਥਨ 4.0 ਵਿਚ ਕਈ ਵੱਖ-ਵੱਖ ਤੇ ਭਵਿੱਖ-ਕੇਂਦ੍ਰਿਤ ਥੀਮਾਂ ਸ਼ਾਮਲ ਸਨ, ਜਿਵੇਂ ਕਿ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਰਿਸਪੋਂਸੀਬਲ ਏਆਈ,ਓਪਨ ਇਨੋਵੇਸ਼ਨ, ਸਾਇਬਰ ਸਕਿਉਰਟੀ ਐਂਡ ਬਲੋਕ ਚੇਨ, ਟੈਕਨੋਲੋਜੀ, ਸਮਾਰਟ ਆਟੋਮੇਸ਼ਨ, ਸਮਾਰਟ ਐਜੂਕੇਸ਼ਨ ਐਂਡ ਇੰਡਸਟਰੀ 4.0 ਇੰਟੈਲੀਜੈਂਟ ਆਟੋਮੇਸ਼ਨ ਭਾਗੀਦਾਰਾਂ ਨੇ ਦੋ ਦਿਨਾਂ ਤੱਕ ਤਜਰਬੇਕਾਰ ਅਕਾਦਮਿਕ ਅਤੇ ਇੰਡਸਟਰੀ ਵਿਸ਼ੇਸ਼ਗਿਆਨਾਂ ਦੀ ਰਹਿਨੁਮਾਈ ਹੇਠ ਗਹਿਰਾਈ ਨਾਲ ਕੰਮ ਕਰਦੇ ਹੋਏ ਨਵੇਂ, ਪ੍ਰਭਾਵਸ਼ਾਲੀ ਤੇ ਵਿਹਾਰਿਕ ਹੱਲ ਤਿਆਰ ਕੀਤੇ।
ਇਸ ਸਮਾਗਮ ਵਿਚ ਮਾਨਯੋਗ ਚਾਂਸਲਰ ਗੁਰਦੀਪ ਸਿੰਘ ਸੀਹਰਾ ਤੇ ਪ੍ਰੋ-ਚਾਂਸਲਰ ਜਸਲੀਨ ਸੀਹਰਾ ਦੀ ਹਾਜ਼ਰੀ ਰਹੀ। ਇਸ ਦੇ ਨਾਲ ਹੀ ਪ੍ਰਮੁੱਖ ਮਹਿਮਾਨਾਂ, ਅਕਾਦਮਿਕ ਵਿਅਕਤੀਆਂ ਤੇ ਇੰਡਸਟਰੀ ਪ੍ਰੋਫੈਸ਼ਨਲਾਂ ਨੇ ਵੀ ਸ਼ਿਰਕਤ ਕੀਤੀ ਤੇ ਭਾਗੀਦਾਰਾਂ ਦੇ ਜਜ਼ਬੇ, ਸਮਰਪਣ ਤੇ ਨਵਾਚਾਰਕ ਸੋਚ ਦੀ ਭਰਪੂਰ ਸਰਾਹਨਾ ਕੀਤੀ। ਅਕਾਦਮਿਕ ਤੇ ਉਦਯੋਗ ਖੇਤਰ ਦੇ ਮਾਹਰਾਂ ਦੇ ਪੈਨਲ ਨੇ ਪ੍ਰੋਜੈਕਟਾਂ ਦਾ ਮੁਲਾਂਕਣ ਨਵਾਚਾਰ, ਸੰਭਾਵਨਾ, ਤਕਨੀਕੀ ਕਾਰਗੁਜ਼ਾਰੀ ਤੇ ਸਮਾਜਿਕ ਮਹੱਤਤਾ ਦੇ ਆਧਾਰ ‘ਤੇ ਕੀਤਾ। ਮੁਕਾਬਲੇ ਦੇ ਅੰਤ ਵਿਚ ਜੇਤੂਆਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਓਵਰਆਲ ਵਿਨਰ ਨੂੰ 31,000 ਦਾ ਨਕਦ ਇਨਾਮ, ਫਸਟ ਰਨਰ ਅੱਪ ਨੂੰ 21,000 ਅਤੇ ਸੈਕੰਡ ਰਨਰ ਅਪ ਨੂੰ 11,000 ਦੇ ਨਾਲ ਸਨਮਾਨ ਪੱਤਰ ਪ੍ਰਦਾਨ ਕੀਤੇ ਗਏ। ਸਮਾਗਮ ਦੌਰਾਨ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਇਸ ਤੋਂ ਇਲਾਵਾ, ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਥੀਮ-ਵਾਇਜ਼ ਇਨਾਮ ਵੀ ਦਿੱਤੇ ਗਏ।
ਇਸ ਮੌਕੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਤੇ ਪ੍ਰੋ-ਚਾਂਸਲਰ ਜਸਲੀਨ ਸੀਹਰਾ ਨੇ ਕਿਹਾ ਕਿ ਹੈਕਾਥਨ 4.0 ਸਾਡੀ ਇਸ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਸੀਂ ਨੌਜਵਾਨ ਮਨਾਂ ਵਿਚ ਨਵਾਚਾਰ, ਰਚਨਾਤਮਕਤਾ ਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ। ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਹੱਲਾਂ ਵਿਚ ਬਦਲਣ ਲਈ ਸਸ਼ਕਤ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਆਤਮਵਿਸ਼ਵਾਸ ਨਾਲ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ।”