ਭਾਜਪਾ ’ਚ ਰਾਸ਼ਟਰੀ ਹਿੱਤ, ਵਿਕਾਸ ਤੇ ਸੇਵਾ ਦੀ ਭਾਵਨਾ ਭਰਪੂਰ : ਉਮੇਸ਼ ਸ਼ਾਰਦਾ
ਭਾਜਪਾ ’ਚ ਰਾਸ਼ਟਰੀ ਹਿੱਤ, ਵਿਕਾਸ ਅਤੇ ਸੇਵਾ ਦੀ ਭਾਵਨਾ : ਉਮੇਸ਼ ਸ਼ਾਰਦਾ
Publish Date: Mon, 06 Apr 2026 09:48 PM (IST)
Updated Date: Mon, 06 Apr 2026 09:50 PM (IST)

ਭਾਜਪਾ ਸਥਾਪਨਾ ਦਿਵਸ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਥਾਪਨਾ ਅੱਜ ਦੇ ਦਿਨ 6 ਅਪ੍ਰੈਲ 1980 ਨੂੰ ਹੋਈ ਸੀ। ਪਾਰਟੀ ਦੇਸ਼ ਭਰ ਵਿਚ ਹਫਤਾਵਾਰੀ ਪ੍ਰੋਗਰਾਮਾਂ ਨਾਲ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ। ਵਿਰਾਸਤੀ ਸ਼ਹਿਰ ਵਿਚ ਭਾਜਪਾ ਦੇ ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ ਨੇ ਆਪਣੇ ਨਿਵਾਸ ਸਥਾਨ ’ਤੇ ਰਾਸ਼ਟਰੀ ਝੰਡਾ ਲਹਿਰਾਇਆ ਤੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਭਾਜਪਾ ਦੇ 47ਵੇਂ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਉਮੇਸ਼ ਸ਼ਾਰਦਾ ਨੇ ਭਾਜਪਾ ਦੇ ਮੁੱਖ ਸਿਧਾਂਤਾਂ ਤੇ ਵਿਚਾਰਧਾਰਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਜਪਾ ਰਾਸ਼ਟਰੀ ਹਿੱਤ, ਵਿਕਾਸ ਤੇ ਸੇਵਾ ਦੀ ਭਾਵਨਾ ਨਾਲ ਕੰਮ ਕਰਦੀ ਹੈ। ਇਹੀ ਕਾਰਨ ਹੈ ਕਿ ਪਾਰਟੀ ਅੱਜ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਸ਼ਕਤੀ ਵਜੋਂ ਉਭਰੀ ਹੈ। ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਦਾ ਸੱਦਾ ਵੀ ਦਿੱਤਾ। ਉਮੇਸ਼ ਸ਼ਾਰਦਾ ਨੇ ਪਾਰਟੀ ਦੇ ਇਤਿਹਾਸ ਤੇ ਇਸਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਪਰ ਰੱਖਿਆ ਹੈ ਤੇ ਇਸ ਦੇ ਸੰਗਠਨ ਦੀ ਤਾਕਤ ਇਸਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਪੂਰੀ ਊਰਜਾ ਨਾਲ ਲਾਮਬੰਦ ਹੋਣ ਦੀ ਅਪੀਲ ਕੀਤੀ। ਉਮੇਸ਼ ਸ਼ਾਰਦਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿਚ ਭਾਜਪਾ ਦਾ ਕਮਲ ਲਗਾਤਾਰ ਖਿੜ ਰਿਹਾ ਹੈ। ਪਾਰਟੀ ਦੇਸ਼ ਵਿਚ ਦੇਸ਼ ਭਗਤੀ ਤੇ ਸੱਭਿਆਚਾਰਕ ਰਾਸ਼ਟਰਵਾਦ ਦੇ ਮਾਹੌਲ ਨੂੰ ਮਜ਼ਬੂਤ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਤੇ ਲੀਡਰਸ਼ਿਪ ਭਾਰਤ ਦੀ ਵਿਸ਼ਵਵਿਆਪੀ ਸਾਖ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਵਿਕਾਸ ਦੇ ਨਵੇਂ ਆਯਾਮ ਸਥਾਪਿਤ ਕੀਤੇ ਜਾ ਰਹੇ ਹਨ। ਸ਼ਾਰਦਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 6 ਅਪ੍ਰੈਲ 1980 ਨੂੰ ਹੋਈ ਸੀ। ਇਸ ਦੀਆਂ ਜੜ੍ਹਾਂ 1951 ਵਿਚ ਸ਼ਿਆਮਾ ਪ੍ਰਸਾਦ ਮੁਖਰਜੀ ਦੁਆਰਾ ਸਥਾਪਿਤ ਭਾਰਤੀ ਜਨ ਸੰਘ ਵਿਚ ਹਨ। 1975 ਦੀ ਐਮਰਜੈਂਸੀ ਦੌਰਾਨ ਜਨ ਸੰਘ ਸਮੇਤ ਕਈ ਵਿਰੋਧੀ ਪਾਰਟੀਆਂ ਕਾਂਗਰਸ ਵਿਰੁੱਧ ਲੜਨ ਲਈ ਇਕਜੁੱਟ ਹੋ ਗਈਆਂ।