ਨਰਪਾਲ ਸਿੰਘ ਸ਼ੇਰਗਿਲ ਦੀ ਪੁਸਤਕ ਦਾ ਲੋਕ ਅਰਪਣ 5 ਨੂੰ
ਨਰਪਾਲ ਸਿੰਘ ਸ਼ੇਰਗਿਲ ਦੀ ਪੁਸਤਕ ਪੰਜਾਬੀ ਸੰਸਾਰ-2025 ਦਾ ਲੋਕ ਅਰਪਨ 5 ਅਪ੍ਰੈਲ ਨੂੰ
Publish Date: Thu, 02 Apr 2026 08:06 PM (IST)
Updated Date: Thu, 02 Apr 2026 08:10 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਕੇਪ ਸਾਹਿਤਕ ਸੰਸਥਾ ਵੱਲੋਂ ਪੰਜਾਬੀ ਦੇ ਉੱਘੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦੀ ਪੁਸਤਕ ਪੰਜਾਬੀ ਸੰਸਾਰ–2025 ਦਾ ਲੋਕ ਅਰਪਣ 5 ਅਪ੍ਰੈਲ ਨੂੰ ਬਲੱਡ ਬੈਂਕ ਫਗਵਾੜਾ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਸ਼ਾਇਰ ਲਾਲੀ ਕਰਤਾਰਪੁਰੀ ਨਾਲ ਰੂ-ਬ-ਰੂ ਤੇ ਮਹੀਨਾਵਾਰ ਕਵੀ ਦਰਬਾਰ ਵੀ ਹੋਵੇਗਾ। ਇਹ ਜਾਣਕਾਰੀ ਪ੍ਰਧਾਨ ਸਕੇਪ ਰਵਿੰਦਰ ਚੋਟ ਨੇ ਸਾਂਝੀ ਕੀਤੀ।