ਖੁਖਰੈਣ ’ਚ 17 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ : ਸੰਤ ਅਮਰੀਕ ਸਿੰਘ
17 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ : ਸੰਤ ਅਮਰੀਕ ਸਿੰਘ ਖੁਖਰੈਣ
Publish Date: Sun, 11 Jan 2026 09:06 PM (IST)
Updated Date: Sun, 11 Jan 2026 09:09 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਂਗਾ : ਡੇਰਾ ਬਾਬਾ ਭਾਈ ਹਰਿ ਜੀ ਸਾਹਿਬ ਖੁਖਰੈਣ, ਜ਼ਿਲਾ ਕਪੂਰਥਲਾ ਵਿਖੇ 40 ਮੁਕਤਿਆਂ ਤੇ ਡੇਰੇ ਦੇ ਮਹਾਂਪੁਰਖਾਂ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ 17 ਜਨਵਰੀ, ਦਿਨ ਸ਼ਨੀਵਾਰ ਸਵੇਰੇ 10 ਵਜੇ ਭਾਰੀ ਉਤਸ਼ਾਹ ਤੇ ਸ਼ਰਧਾ ਭਾਵਨਾ ਦੇ ਨਾਲ ਸਜਾਇਆ ਜਾ ਰਿਹਾ ਹੈ। ਇਸ ਬਾਬਤ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਖੁਖਰੈਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਯੋਗ ਅਗਵਾਈ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਸਜਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਦੇ ਉਪਰਾਲੇ ਤੇ ਵਿਸ਼ੇਸ਼ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਵੇਰੇ 10 ਵਜੇ ਆਰੰਭ ਹੋਵੇਗਾ, ਜੋ ਕਿ ਨਗਰ ਦੀ ਪਰਿਕਰਮਾ ਕਰਨ ਤੋਂ ਉਪਰੰਤ ਪਿੰਡ ਮੇਜਰਵਾਲ, ਰਾਜਪੁਰ, ਨਰਕਟ ,ਗੌਸਵਾਲ ,ਹਾਰਨੀਵਾਲ, ਹੋਠੀਆਂ ਤੇ ਭੁੱਲਰ ਤੋਂ ਵਾਪਸ ਡੇਰਾ ਬਾਬਾ ਭਾਈ ਹਰਜੀ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ। ਬਾਬਾ ਖੁਖਰੈਣ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 17 ਤਾਰੀਖ ਨੂੰ ਸਵੇਰੇ 9 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰ ਕੇ ਜੀਵਨ ਸਫਲ ਬਣਾਉਣਾ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਸਾਰੇ ਸ੍ਰੀਮਾਨ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਸ੍ਰੀਮਾਨ ਮਹੰਤ ਮਹਾਤਮਾ ਮੁਨੀ ਖੈੜਾ ਬੇਟ, ਸ੍ਰੀਮਾਨ ਸੰਤ ਸ਼ਮਸ਼ੇਰ ਸਿੰਘ ਨਰਾਇਣਸਰ ਸਾਹਿਬ ਤੇ ਹੋਰ ਵੀ ਇਲਾਕੇ ਦੇ ਮਹਾਂਪੁਰਖ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਉਨ੍ਹਾਂ ਸਭ ਸੰਗਤਾਂ ਨੂੰ ਅਪੀਲ ਕੀਤੀ ਕਿ 13 ਜਨਵਰੀ ਤੋਂ ਲੜੀਵਾਰ ਸ੍ਰੀ ਅਖੰਡ ਜਾਪ ਡੇਰਾ ਬਾਬਾ ਭਾਈ ਹਰਿ ਜੀ ਸਾਹਿਬ ਖੁਖਰੈਣ, ਜ਼ਿਲ੍ਹਾ ਕਪੂਰਥਲਾ ਵਿਖੇ ਆਰੰਭ ਹੋਣੇ ਹਨ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਘਰ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਣਾ।