ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
Publish Date: Fri, 30 Jan 2026 08:56 PM (IST)
Updated Date: Fri, 30 Jan 2026 08:58 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਭਵਨ ਮੁਹੱਲਾ ਜੱਟਪੁਰਾ ਨਵੀਂ ਅਬਾਦੀ ਕਪੂਰਥਲਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਇਆ। ਇਸ ਮੌਕੇ ਦਰਬਾਰ ਸ੍ਰੀ ਠਾਕੁਰ ਦਾਸ ਹਰੀਪੁਰ ਖ਼ਾਲਸਾ ਫਿਲੌਰ ਵਾਲੇ ਦੇ 108ਵੇਂ ਗੱਦੀ ਨਸ਼ੀਨ ਸੰਤ ਰਾਮ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਨਗਰ ਕੀਰਤਨ ਮੁਹੱਲਾ ਜੱਟਪੁਰਾ, ਸਿਟੀ ਹਾਲ ਮਾਡਲ ਟਾਊਨ, ਰਣਜੀਤ ਐਵੀਨਿਊ, ਦੇਵੀ ਤਾਲਾਬ, ਬੱਸ ਸਟੈਂਡ ਰੋਡ, ਸ੍ਰੀ ਸਤਿਆਨਾਰਾਇਣ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਕ, ਸ਼ਿਵ ਮੰਦਿਰ ਕਚਰੀ ਚੌਕ, ਫੁਹਾਰਾ ਚੌਕ, ਚਾਰਬੱਤੀ ਚੌਕ, ਰਮਨੀਕ ਚੌਕ, ਮਾਰਕਫੈੱਡ ਚੌਕ, ਮਾਰਕਫੈੱਡ ਚੌਕ, ਪੁਰਾਣਾ ਕਚਰਾ ਬਾਜ਼ਾਰ ਵਾਲਾ ਚੌਕ, ਕਾਕਚੂਰਾ ਚੌਕ ਤੋਂ ਹੁੰਦਾ ਹੋਇਆ ਗੁਜ਼ਰਿਆ। ਸਦਰ ਬਜ਼ਾਰ, ਜਲੌਖਾਨਾ ਚੌਕ, ਸ਼ਾਲੀਮਾਰ ਬਾਗ ਰੋਡ, ਗਊਸ਼ਾਲਾ ਰੋਡ, ਸ਼੍ਰੀ ਹਨੂੰਮਾਨ ਮੰਦਰ ਰੋਡ ਤੋਂ ਹੁੰਦਾ ਹੋਇਆ ਵਾਪਸ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜਾਈ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਖਿੱਚ ਦਾ ਕੇਂਦਰ ਸੀ। ਸੰਗਤ ਨੇ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸੰਗਤ ਦਾ ਸਵਾਗਤ ਕੀਤਾ। ਨਗਰ ਕੀਰਤਨ ਵਿਚ ਹਿੱਸਾ ਲੈਣ ਵਾਲੀ ਸੰਗਤ ਲਈ ਵੱਖ-ਵੱਖ ਬਾਜ਼ਾਰਾਂ ਤੇ ਚੌਕਾਂ ਵਿਚ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਵਿਚ ਹਿੱਸਾ ਲੈ ਰਹੀ ਸੰਕੀਰਤਨ ਮੰਡਲੀ ਨੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਭਜਨਾਂ ਨਾਲ ਮੰਤਰਮੁਗਧ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਰਾਮਪਾਲ ਬੰਗੜ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ। ਇਸ ਲਈ ਭੇਟਾਂ 1 ਫਰਵਰੀ ਨੂੰ ਸਵੇਰੇ 10 ਵਜੇ ਭੇਟ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਗੁਰੂ ਜਸ ਕੀਰਤਨ ਦਰਬਾਰ ਹੋਵੇਗਾ। ਵੱਖ-ਵੱਖ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਭਾਗ ਲੈਣਗੇ ਤੇ ਸੰਗਤ ਨੂੰ ਆਪਣੇ ਸੁਰੀਲੇ ਕੀਰਤਨ ਨਾਲ ਨਿਹਾਲ ਕਰਨਗੇ। ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਸ਼ਬਦ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸੰਗਤ ਲਈ ਅਖੰਡ ਲੰਗਰ ਵੀ ਲਗਾਇਆ ਜਾਵੇਗਾ। ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਵਿਨੋਦ ਸੂਦ, ਜਗਦੀਸ਼ ਕੁਮਾਰ, ਰਣਜੀਤ ਸਿੰਘ ਰਾਣਾ, ਵਿਕਰਮਜੀਤ, ਅਜੈ ਕੁਮਾਰ, ਕਰਮਚੰਦ, ਰਾਮ ਕ੍ਰਿਸ਼ਨ, ਸੁਰਜੀਤ ਸਿੰਘ, ਰਾਕੇਸ਼ ਕੁਮਾਰ ਦਾਤਾਰਪੁਰੀ, ਸੰਤੋਖ ਸਿੰਘ ਭੋਲਾ, ਹੰਸਪਾਲ ਬੰਗੜ, ਪ੍ਰਦੀਪ ਮੱਲ ਸਾਬਕਾ ਪ੍ਰਧਾਨ ਆਰਸੀਐੱਫ ਸ੍ਰੀ ਗੁਰੂ ਰਵਿਦਾਸ ਸਭਾ ਆਰਸੀਐੱਫ ਕਪੂਰਥਲਾ, ਐੱਮਸੀ ਵਿਨੋਦ ਸੂਦ, ਤਿਲਕਰਾਜ ਕੋਲ, ਰਾਮ ਕਿਸ਼ਨ, ਅਮਰਜੀਤ ਸਿੰਘ ਥਿੰਦ, ਭਗਵਾਨ ਦਾਸ ਕਾਲਾ, ਸੁਰਜੀਤ ਸਿੰਘ ਬਰਨਾਲਾ, ਰਾਮ ਜੀ ਦਾਸ, ਗੋਪੀ ਰਾਮ, ਕਾਲਾ, ਸੋਨੂੰ ਲਕਸ਼ਮੀ ਨਗਰ, ਨੰਨੂੰ ਟੇਲਰਜ਼, ਸੰਤੋਖ ਸਿੰਘ, ਜਨਕਰਾਜ, ਵਿਸ਼ਵਾਨਾਥ, ਰੌਸ਼ਨ ਲਾਲ ਸਭਰਵਾਲ, ਸੰਤੋਖ ਸਿੰਘ ਮਾਰਕਫੈੱਡ, ਰਾਜੇਸ਼, ਚਰਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ।