ਪਲਾਹੀ ਵਿਖੇ ਸਜਾਇਆ ਗਿਆ ਨਗਰ ਕੀਰਤਨ
ਪਲਾਹੀ ਵਿਖੇ ਸਜਾਇਆ ਗਿਆ ਨਗਰ ਕੀਰਤਨ
Publish Date: Sat, 07 Feb 2026 10:03 PM (IST)
Updated Date: Sat, 07 Feb 2026 10:05 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਜਨਮ ਦਿਹਾੜੇ ਸਬੰਧੀ ਵਿਸ਼ਾਲ ਨਗਰ ਕੀਰਤਨ ਇਥੋਂ ਲਾਗਲੇ ਪਿੰਡ ਪਲਾਹੀ ਵਿਖੇ ਸਜਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਚ ਸੰਗਤਾਂ ਨੇ ਹਿੱਸਾ ਲਿਆ ਤੇ ਗੁਰੂ ਜੱਸ ਗਾਇਆ। ਰਾਗੀ ਜਥਿਆਂ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਗਾਇਣ ਕੀਤਾ। ਨਗਰ ਕੀਰਤਨ ਪਾਲਕੀ ‘ਚ ਸ੍ਰੀ ਗੁਰੂ ਗੰਥ ਸਾਹਿਬ ਦੀ ਅਗਵਾਈ ‘ਚ ਗੁਰਦੁਆਰਾ ਗੁਰੂ ਰਵਿਦਾਸ ਜੀ ਤੋਂ ਆਰੰਭ ਹੋਇਆ ਤੇ ਪਿੰਡ ਦੀ ਪਰਕਰਮਾ ਕਰਦਿਆਂ ਗੁਰਦੁਆਰਾ ਸਾਹਿਬ ‘ਚ ਹੀ ਇਸਦਾ ਸਮਾਪਨ ਹੋਇਆ। ਥਾਂ-ਥਾਂ ‘ਤੇ ਸੰਗਤਾਂ ਵੱਲੋਂ ਛਬੀਲਾਂ, ਚਾਹ ਦਾ ਲੰਗਰ ਲਗਾਇਆ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਨਗਰ ਕੀਰਤਨ ਸਮੇਂ ਹੋਰਨਾਂ ਤੋਂ ਬਿਨਾਂ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਸਰਪੰਚ ਦਰਬਾਰਾ ਸਿੰਘ, ਪ੍ਰਧਾਨ ਰਵੀ ਪਾਲ, ਮੀਤ ਪ੍ਰਧਾਨ ਪੀਟਰ ਕੁਮਾਰ, ਸੁਖਵਿੰਦਰ ਸਿੰਘ ਸੱਲ, ਮੱਖਣ ਚੰਦ, ਕੁਲਵਿੰਦਰ ਸਿੰਘ ਸੱਲ, ਨੰਬਰਦਾਰ ਸੁਰਜਨ ਸਿੰਘ, ਗੁਰਚਰਨ ਸਿੰਘ ਬਸਰਾ ਪੰਚ, ਰਵਿੰਦਰ ਸਿੰਘ ਸੱਗੂ ਪੰਚ, ਮਦਨ ਲਾਲ ਸਾਬਕਾ ਪੰਚ, ਹਰਮੇਲ ਸਿੰਘ ਗਿੱਲ, ਜਸਵਿੰਦਰ ਪਾਲ ਸਾਬਕਾ ਪੰਚ, ਠੇਕੇਦਾਰ ਮੇਜਰ ਸਿੰਘ, ਬਲਵਿੰਦਰ ਸਿੰਘ ਫੋਰਮੈਨ, ਗੋਬਿੰਦ ਸਿੰਘ ਵੇਟ ਲਿਫਟਰ ਕੋਚ, ਸੰਨੀ ਚੰਦੜ ਪੰਚ, ਬਲਵਿੰਦਰ ਕੌਰ ਪੰਚ, ਬਲਾਕ ਸੰਮਤੀ ਮੈਂਬਰ ਕਮਲ ਕਲਸੀ, ਗੁਰਬਖ਼ਸ਼ ਕੌਰ ਪੰਚ, ਸਾਬਕਾ ਸਰਪੰਚ ਰਣਜੀਤ ਕੌਰ ਸਾਬਕਾ ਤਹਿਸੀਲਦਾਰ ਜੋਗਿੰਦਰ ਕੁਮਾਰ, ਜਸਬੀਰ ਸਿੰਘ ਬਸਰਾ, ਰਜਿੰਦਰ ਸਿੰਘ ਬਸਰਾ, ਗਿਆਨ ਚੰਦ ਠੇਕੇਦਾਰ, ਸੇਵਾ ਰਾਮ, ਨਿਰਮਲ ਜੱਸੀ, ਤਵਿੰਦਰ ਰਾਮ ਚੇਅਰਨਮੈਨ ਮਾਰਕੀਟ ਕਮੇਟੀ ਤੋਂ ਬਿਨਾਂ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।