ਨਡਾਲਾ ਕਾਲਜ ਦਾ 56ਵਾਂ ਸਲਾਨਾ ਖੇਡ ਸਮਾਗਮ ਸੰਪਨ
ਨਡਾਲਾ ਕਾਲਜ ਦਾ 56ਵਾਂ ਸਲਾਨਾ ਖੇਡ ਸਮਾਗਮ ਸੰਪਨ
Publish Date: Wed, 11 Feb 2026 08:15 PM (IST)
Updated Date: Thu, 12 Feb 2026 04:06 AM (IST)

ਕੈਪਸਨ : 11ਕੇਪੀਟੀ31 ਨਡਾਲਾ ਕਾਲਜ ’ਚ ਹੋਏ ਖੇਡ ਸਮਾਗਮ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਮੁੱਖ ਮਹਿਮਾਨ ਜਸਪ੍ਰੀਤ ਸਿੰਘ ਗੁਰਾਇਆ, ਵਿਸ਼ੇਸ਼ ਮਹਿਮਾਨ ਡਾ. ਰਣਜੀਤ ਸਿੰਘ ਸੰਧੂ, ਪ੍ਰਿੰਸੀਪਲ ਪ੍ਰੋ. ਜਗਬੀਰ ਭੁੱਲਰ ਤੇ ਹੋਰ ਪਤਵੰਤੇ । ਕੈਪਸਨ : 11ਕੇਪੀਟੀ32 ਖੇਡ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਾਲਜ ਵਿਦਿਆਰਥਣਾਂ । ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਬੀਤੇ ਦਿਨੀ ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਦਾ 56ਵਾਂ ਸਲਾਨਾ ਖੇਡ ਸਮਾਗਮ ਕਾਲਜ ਅਤੇ ਕਾਲਜੀਏਟ ਸਕੂਲ ਵਲੋਂ ਸਾਂਝੇ ਤੌਰ ਤੇ ਮਨਾਇਆ ਗਿਆ। ਜਿਸ ਦਾ ਉਦਘਾਟਨ ਕਾਲਜ ਦੇ ਪੁਰਾਣੇ ਵਿਦਿਆਰਥੀ ਜਸਪ੍ਰੀਤ ਸਿੰਘ ਗੁਰਾਇਆ ਜਨਰਲ ਸਕੱਤਰ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਅਤੇ ਵਿਸ਼ੇਸ਼ ਮਹਿਮਾਨ ਡਾ. ਰਣਜੀਤ ਸਿੰਘ ਸੰਧੂ ਮੁਖੀ ਸਰੀਰਕ ਸਿੱਖਿਆ ਵਿਭਾਗ ਹਿੰਦੂ ਕਾਲਜ, ਅੰਮ੍ਰਿਤਸਰ ਨੇ ਕੀਤਾ। ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਨੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਵਿਦਿਆਰਥੀਆਂ ਦੁਆਰਾ ਮਾਰਚ ਪਾਸਟ ਕੀਤਾ ਗਿਆ ਅਤੇ ਖੇਡਾਂ ਵਿੱਚ ਅਨੁਸ਼ਾਸ਼ਨ ਅਤੇ ਇਮਾਨਦਾਰੀ ਨਾਲ ਹਿੱਸਾ ਲੈਣ ਲਈ ਵਿਦਿਆਰਥੀ ਸੁਖਜੀਤ ਸਿੰਘ ਸਮੇਤ ਸਾਰੇ ਵਿਦਿਆਰਥੀਆਂ ਦੁਆਰਾ ਸਹੁੰ ਚੁੱਕੀ ਗਈ। ਮੁੱਖ ਮਹਿਮਾਨ ਜਸਪ੍ਰੀਤ ਸਿੰਘ ਗੁਰਾਇਆ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ। ਉਹਨਾਂ ਨੇ ਕਾਲਜ ਨੂੰ ਗਿਆਰਾਂ ਹਜਾਰ ਰੁਪਏ ਦੀ ਮਾਇਕ ਸਹਾਇਤਾ ਵੀ ਦਿੱਤੀ। ਉਪਰੰਤ ਵਿਸ਼ੇਸ਼ ਮਹਿਮਾਨ ਡਾ. ਸੰਧੂ ਨੇ ਖਿਡਾਰੀਆਂ ਨੂੰ ਆਪਣੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਖੇਡਾਂ ਨਾਲ ਜੁੜ ਕੇ ਆਪਣਾ ਕਰੀਅਰ ਬਣਾਉਣ ਬਾਰੇ ਦੱਸਿਆ। ਇਸ ਮੌਕੇ ਕਰਵਾਏ ਗਏ ਖੇਡ ਮੁਕਾਬਲਿਆਂ ਵਿੱਚ 100 ਅਤੇ 200 ਮੀਟਰ, 400, 800 ਮੀਟਰ, ਲਾਂਗ-ਜੰਪ, ਸ਼ਾਟ-ਪੁੱਟ, ਰੱਸਾਕੱਸੀ (ਲੜਕੇ ਅਤੇ ਲੜਕੀਆਂ) ਦੇ ਕਾਲਜ ਅਤੇ ਕਾਲਜੀਏਟ ਸਕੂਲ ਵਰਗ ਵਾਸਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਕਾਲਜ ਵਰਗ ਦੇ 100 ਮੀਟਰ ਦੀਪਕਮਲ ਸਿੰਘ ਬੀਏ ਸਮੈਸਟਰ ਛੇਵਾਂ ਅਤੇ ਗੁਰਪ੍ਰੀਤ ਸਿੰਘ ਬੀਏ ਸਮੈਸਟਰ ਚੌਥਾ 200 ਮੀਟਰ ਦੌੜ ਮੁਕਾਬਲਿਆਂ ਵਿੱਚੋ ਪਹਿਲਾ-ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕੀਆਂ ਦੀ 100 ਅਤੇ 200 ਮੀਟਰ ਦੌੜ ਵਿੱਚੋਂ ਵਿਦਿਆਰਥਣ ਨਵਨੀਤ ਕੌਰ ਬੀਕਾਮ ਅਤੇ ਮਨੀਸ਼ਾ ਬੀਏ ਸਮੈਸ਼ਟਰ ਦੂਜਾ ਅਤੇ ਤਰੁਣਪ੍ਰੀਤ ਕੌਰ ਬੀਸੀਏ ਦੂਜਾ ਨੇ ਦੂਸਰਾ ਸਥਾਨ ਹਾਸਲ ਕੀਤਾ। ਕਾਲਜੀਏਟ ਸਕੂਲ ਵਲੋਂ 100, 200, 400 ਮੀਟਰ ਵਿੱਚੋਂ ਸਪੁਰਬਾ ਪਹਿਲੇ ਅਤੇ ਤਨੀਸ਼ਾ ਰਾਣੀ ਦੂਜੇ ਨੰਬਰ ਤੇ ਰਹੀ। ਲੜਕਿਆਂ ਦੇ 100, 200, 400 ਮੀਟਰ ਅਤੇ ਸ਼ਾਟਪੁੱਟ ਵਿੱਚੋਂ ਮਨਵੀਰ ਸਿੰਘ ਪਹਿਲਾ, ਅਰਮਾਨਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਖੇਡ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀ ਦੀਪਕਮਲ ਸਿੰਘ ਬੀਏ ਸਮੈਸਟਰ ਛੇਵਾਂ ਨੂੰ ਬੈਸਟ ਅਥਲੀਟ (ਲੜਕੇ) ਅਤੇ ਵਿਦਿਆਰਥਣ ਨਵਨੀਤ ਕੌਰ ਬੀ.ਕਾਮ ਸਮੈਸਟਰ ਦੂਜਾ ਨੂੰ ਬੈਸਟ ਅਥਲੀਟ (ਲੜਕੀ) ਅਤੇ ਕਾਲਜੀਏਟ ਸਕੂਲ ਦੇ ਵਿਦਿਆਰਥੀ ਮਨਵੀਰ ਸਿੰਘ ਬਾਜਵਾ 2 ਨੂੰ ਬੈਸਟ ਅਥਲੀਟ (ਲੜਕੇ), ਅਤੇ ਵਿਦਿਆਰਥਣ ਸੁਪਰਬਾ ਦੱਸਵੀ ਕਲਾਸ ਨੂੰ ਬੈਸਟ ਐਥਲੀਟ (ਲੜਕੀ) ਘੋਸ਼ਿਤ ਕੀਤਾ ਗਿਆ। ਇਸ ਮੌਕੇ ਤੇ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਅਤੇ ਮਹਿਮਾਨਾਂ ਦਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਗਬੀਰ ਭੁੱਲਰ ਨੇ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਧ ਚੜ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਅਵਸਰ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਜੀਵਨ ਪ੍ਰਧਾਨ ਸੰਤ ਤਰਲੋਕ ਸਿੰਘ ਜੀ ਪੰਜ ਹਜਾਰ ਰੁਪਏ ਦੀ ਮਾਇਕ ਸਹਾਇਤਾ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਰਾਹੀ ਕਾਲਜ ਨੂੰ ਭੇਜੀ ਗਈ। ਇਸ ਖੇਡ ਸਮਾਗਮ ਦਾ ਆਯੋਜਨ ਡਾ. ਨਵਨੀਤ ਸਿੰਘ ਅਤੇ ਕਾਲਜੀਏਟ ਸਕੂਲ ਦੇ ਮੈਡਮ ਬਲਜਿੰਦਰ ਕੌਰ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਤੇ ਨੰਬਰਦਾਰ ਦਲਜਿੰਦਰ ਸਿੰਘ, ਲੈਕਚਰਾਰ ਇੰਦਰਜੀਤ ਸਿੰਘ ਪੱਡਾ, ਇੰਦਰਪਾਲ ਸਿੰਘ ਸੌਢੀ, ਬਲਵਿੰਦਰ ਸਿੰਘ ਟਾਂਡੀ, ਮਨਜਿੰਦਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਬਿੱਟੂ ਖੱਖ, ਕੁਲਦੀਪ ਸਿੰਘ ਸੇਖੋ, ਸਰਬਜੀਤ, ਜੱਸਾ, ਕੋਆਰਡੀਨੇਟਰ ਰਜਿੰਦਰ ਸਿੰਘ ਕਾਲਜੀਏਟ ਸਕੂਲ ਸਮੇਤ ਕਾਲਜ ਅਤੇ ਕਾਲਜੀਏਟ ਸਕੂਲ ਦਾ ਸਮੁੱਚਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜਰ ਸੀ। ਸਟੇਜ ਦੀ ਭੂਮਿਕਾ ਪ੍ਰੋਫੈਸਰ ਸਰਬਜੀਤ ਸਿੰਘ ਨੇ ਨਿਭਾਈ ।