ਐੱਨਆਰਆਈ ਜੌਹਲ ਵੱਲੋਂ ਸਰਕਾਰੀ ਸਕੂਲ ’ਚ ਹੋਣਹਾਰ ਵਿਦਿਆਰਥੀ ਸਨਮਾਨਿਤ
ਐਨ. ਆਰ. ਆਈ. ਸ. ਤਰਲੋਚਨ ਸਿੰਘ ਜੋਹਲ ਵੱਲੋ ਸਰਕਾਰੀ ਸਕੂਲ ਪੰਡਵਾ ਵਿਖੇ ਹੋਣਹਾਰ ਵਿਿਦਆਰਥੀਆਂ ਦਾ ਸਨਮਾਨ।
Publish Date: Sun, 01 Mar 2026 06:46 PM (IST)
Updated Date: Sun, 01 Mar 2026 06:46 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸਰਪੰਚ ਬਲਜੀਤ ਸਿੰਘ ਜੌਹਲ ਦੀਆਂ ਕੋਸ਼ਿਸ਼ਾਂ ਸਦਕਾਂ ਸਰਕਾਰੀ ਸਕੂਲ ਪੰਡਵਾ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਇਕ ਸੰਖੇਪ ਸਮਾਗਮ ਕਰਵਾਇਆ ਗਿਆ। ਜਿਸ ਵਿਚ ਐੱਨਆਰਆਈ ਤਰਲੋਚਨ ਸਿੰਘ ਜੌਹਲ ਵੱਲੋਂ ਪਿਛਲੇ ਸਾਲ 2024-25 ਦੌਰਾਨ ਲੜੀਵਾਰ ਟਾਪਰਜ਼ ਪਹਿਲੀ ਜਮਾਤ-ਅਮਨਦੀਪ ਕੌਰ ਤੇ ਵਰਸ਼ਾ, ਦੂਜੀ ਜਮਾਤ–ਸੁਖਰਾਜ ਤੇ ਹੈਰੀ ਬੰਗੜ, ਤੀਜੀ ਜਮਾਤ–ਸੁਰਪ੍ਰੀਤ ਕੌਰ ਤੇ ਦੀਆ ਰਾਣੀ, ਚੌਥੀ ਜਮਾਤ-ਵੰਤਿਕਾ ਤੇ ਅੰਜਨੀ, ਪੰਜਵੀਂ ਜਮਾਤ–ਮਨਜੋਤ ਤੇ ਮਾਨਵ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਛੇਵੀਂ ਜਮਾਤ ਦੇ ਟਾਪਰ ਵਿਦਿਆਰੀਆਂ (ਰਾਜਵੀਰ ਸਿੰਘ ਤੇ ਰੂਚੀ) ਨੂੰ ਸਕੂਲ ਬੈਗ ਤੇ ਬੂਟ, ਸੱਤਵੀਂ ਜਮਾਤ (ਤਨਵੀ ਤੇ ਨੈਨਸੀ ਲਗਾਹ) ਨੂੰ ਟਰੈਕ ਸੂਟ ਤੇ ਸਕੂਲ ਬੈਗ, ਅੱਠਵੀਂ ਜਮਾਤ (ਗੁਰਪ੍ਰੀਤ ਕੌਰ ਤੇ ਆਦਿਤਯਾ) ਨੂੰ ਸਾਈਕਲ ਦਿੱਤੇ ਗਏ ਅਤੇ ਇਸ ਦੇ ਨਾਲ 125 ਨੋਟ ਬੁਕਸ ਤੇ ਪੈੱਨ ਵੰਡੇ ਗਏ। ਸਭ ਤੋਂ ਪਹਿਲਾਂ ਸਕੂਲ ਮੁੱਖੀ ਕਾਮਨੀ ਦੇਵੀ, ਸਾਇੰਸ ਮਿਸਟ੍ਰੈੱਸ ਅਨੂੰ ਧੀਰ, ਇੰਚਾਰਜ ਸ.ਪ੍ਰਾ. ਸਕੂਲ ਪੰਡਵਾ ਕ੍ਰਿਸ਼ਨ ਕਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕੰਪਿਊਟਰ ਫੈਕਲਟੀ ਪੰਕਜ ਸਿੰਘ ਰਾਵਤ ਨੇ ਮੰਚ ਸੰਚਾਲਨਾ ਕਰਦੇ ਹੋਏ ਸਕੂਲ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕਰਵਾਈ ਅਤੇ ਐੱਨਆਰਆਈ ਤਰਲੋਚਨ ਸਿੰਘ ਜੌਹਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਕੂਲ ਵਿੱਚ ਚਲ ਰਹੀ ਵੱਖ-ਵੱਖ ਸਰਗਰਮੀਆਂ ਬਾਰੇ ਦੱਸਦਿਆਂ ਆਉਣ ਵਾਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਐਨਰੋਲਮੈਂਟ ਵਧਾਉਣ ਲਈ ਪਿੰਡ ਵਾਸਿਆਂ ਨੂੰ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਸਮੇਂ ਸਰਪੰਚ ਬਲਜੀਤ ਸਿੰਘ ਜੌਹਲ ਨੇ ਐੱਨਆਰਆਈ ਤਰਲੋਚਨ ਸਿੰਘ ਜੌਹਲ ਯੂਕੇ ਦੁਆਰਾ ਲਗਾਤਾਰ ਦੂਜੇ ਸਾਲ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨ ’ਤੇ ਆਖਿਆ ਕਿ ਇਹ ਹੋਣਹਾਰ ਵਿਦਿਆਰਥੀ ਹੋਰਨਾਂ ਲਈ ਪ੍ਰੇਰਨਾਸ੍ਰੋਤ ਬਨਣਗੇ। ਇਸ ਮੌਕੇ ਜਸਵਿੰਦਰ ਕੌਰ, ਬਲਜੀਤ ਕੌਰ, ਪ੍ਰੋਮਿਲਾ ਦੇਵੀ, ਮਨਪ੍ਰੀਤ ਕੌਰ, ਮਨੀਸ਼, ਅਜਮੇਰ ਸਿੰਘ ਜੌਹਲ, ਪਿਆਰਾ ਸਿੰਘ ਜੌਹਲ, ਬਲਵੰਤ ਸਿੰਘ ਜੌਹਲ, ਮਨੋਹਰ ਸਿੰਘ ਸੰਧੂ, ਤਰਲੋਚਨ ਸਿੰਘ ਜੌਹਲ, ਭਜਨ ਸਿੰਘ ਜੌਹਲ, ਅਮਰ ਸਿੰਘ ਬੰਗੜ, ਸਾਬਕਾ ਸਰਪੰਚ ਪਭਜੀਤ ਸਿੰਘ, ਸੁਰਜੀਤ ਸਿੰਘ ਬਾਠ, ਜਗਦੀਸ਼ ਰਾਏ, ਜਸਪਾਲ ਸਿੰਘ, ਜਗਦੀਸ਼, ਕੁਲਵਿੰਦਰ ਪਾਲ, ਅਮਰਿੰਦਰ ਪਾਂਡੇ, ਸੁਖਜੀਤ ਸਿੰਘ, ਰਾਜਿੰਦਰ, ਗੁਰਦਿਆਲ ਢਿੱਲੋਂ, ਜੋਗਾ ਰਾਮ, ਚਮਨ ਲਾਲ, ਅਰਮਾਨ ਜੌਹਲ, ਨੇਹਾ, ਜਸਵੀਰ ਕੌਰ, ਬਲਵੀਰ ਕੌਰ, ਕੁਲਵਿੰਦਰ, ਤਰਸੇਮ ਸੇਮਾ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।