ਨਗਰ ਪਾਲਿਕਾ ਕਰਮਚਾਰੀ ਸੰਗਠਨ ਭੁਲੱਥ ਦੇ ਚੇਅਰਮੈਨ ਬਣੇ ਚੰਦਰ ਸ਼ੇਖਰ
ਨਗਰ ਪੰਚਾਇਤ ਭੁਲੱਥ ਦੇ ਕਰਮਚਾਰੀਆਂ ਵੱਲੋਂ ਨਗਰ ਪਾਲਿਕਾ ਸੰਗਠਨ ਦੀ ਹੋਈ ਚੋਣ
Publish Date: Sat, 03 Jan 2026 09:42 PM (IST)
Updated Date: Sat, 03 Jan 2026 09:44 PM (IST)

ਮੀਟਿੰਗ ਦੌਰਾਨ ਉਚੇਚੇ ਤੌਰ ਤੇ ਪੁੱਜੇ ਪੰਜਾਬ ਪ੍ਰਧਾਨ ਗੋਪਾਲ ਥਾਪਰ ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਕਸਬਾ ਭੁਲੱਥ ਨਗਰ ਪੰਚਾਇਤ ਦੇ ਕਰਮਚਾਰੀਆਂ ਦੀ ਮੀਟਿੰਗ ਡੈਨੀਅਲ ਕਲਿਆਣ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਗੋਪਾਲ ਥਾਪਰ ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਦੀ ਮੌਜੂਦਗੀ ਵਿਚ ਨਗਰ ਪੰਚਾਇਤ ਦਫਤਰ ਭੁਲੱਥ ਦੇ ਕਰਮਚਾਰੀਆਂ ਵੱਲੋਂ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੀ ਚੋਣ ਕੀਤੀ ਗਈ। ਚੋਣ ਦੌਰਾਨ ਚੇਅਰਮੈਨ ਚੰਦਰ ਸ਼ੇਖਰ ਜੂਨੀਅਰ ਸਹਾਇਕ, ਪ੍ਰਧਾਨ ਅਸ਼ੋਕ ਕੁਮਾਰ, ਸੂਬੇ ਸਿੰਘ ਮੀਤ ਪ੍ਰਧਾਨ, ਅਜੇ ਕੁਮਾਰ, ਨਵਲ ਜੋਤ ਕੈਸ਼ੀਅਰ, ਮਹਿੰਦਰ, ਕਾਰਜਕਾਰੀ ਮੈਂਬਰ ਜੋਨੀ, ਬਿਕਰਮ, ਰਵੀ, ਕ੍ਰਿਸ਼ਨ, ਅਜੇ ਕੁਮਾਰ ਨੂੰ ਨਿਯੁਕਤ ਕੀਤਾ ਗਿਆ। ਸੰਗਠਨ ਵੱਲੋਂ ਚੁਣੇ ਗਏ ਨੁਮਾਇਦਿਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਠਨ ਦੇ ਚੁਣੇ ਹੋਏ ਮੈਂਬਰਾਂ ਨੂੰ ਪੰਜਾਬ ਪ੍ਰਧਾਨ ਗੋਪਾਲ ਥਾਪਰ ਨੇ ਮੁਬਾਰਕ ਦਿੱਤੀ ਤੇ ਸਾਰਿਆਂ ਨੂੰ ਏਕਤਾ ਨਾਲ ਇੱਕਜੁੱਟ ਹੋ ਕੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਜਿੰਦਰ, ਪ੍ਰਕਾਸ਼, ਓਮ ਪ੍ਰਕਾਸ਼, ਗੁਰਜੀਤ ਸਿੰਘ, ਚਰਨਜੀਤ, ਜਤਿੰਦਰ, ਆਕਾਸ਼, ਸੂਰਜ, ਕਰਨ, ਵਿਨੋਦ ਕੁਮਾਰ, ਰੱਤੀ ਰਾਮ, ਬਸੰਤੀ, ਮਨਜੀਤ ਕੌਰ, ਸੁਨੀਤਾ, ਜਿੰਦਰ, ਅਨੀਤਾ, ਕਮਲੇਸ਼, ਰਾਜਵੰਤੀ, ਬਿਮਲਾ, ਫੂਲਵਤੀ, ਰੀਨਾ ਤੇ ਸਮੂਹ ਸਫਾਈ ਸੇਵਕ ਕਰਮਚਾਰੀ ਹਾਜ਼ਰ ਸਨ।