ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ
ਘਰ ਦੇ ਬਾਹਰ ਖੜਾ ਮੋਟਰ ਸਾਈਕਲ ਹੋਇਆ ਚੋਰੀ
Publish Date: Tue, 20 Jan 2026 08:24 PM (IST)
Updated Date: Tue, 20 Jan 2026 08:27 PM (IST)
ਨਡਾਲਾ : ਕਸਬਾ ਨਡਾਲਾ ਦੇ ਭੀੜ ਭਾੜ ਵਾਲੇ ਅੱਡਾ ਢਿੱਲਵਾਂ ਰੋਡ ’ਤੇ ਸਥਿਤ ਮੋਹਨ ਸਿੰਘ ਫਰਨੀਚਰ ਹਾਊਸ ਦੇ ਸਾਹਮਣੇ ਘਰ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ, ਬੀਤੀ ਸ਼ਾਮ ਕਰੀਬ 7:30 ਵਜੇ ਇਕ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਹਾਲਾਂਕਿ ਬਾਈਕ ਚੋਰੀ ਕਰਦੇ ਸਮੇਂ ਚੋਰ ਮੌਕੇ ’ਤੇ ਲੱਗੇ ਸੀਸੀਟੀਵੀ ’ਚ ਕੈਦ ਹੋ ਗਿਆ। ਜਾਣਕਾਰੀ ਦਿੰਦਿਆਂ ਅੱਡਾ ਨਡਾਲਾ ਵਾਸੀ ਗੁਰਦੇਵਜੀਤ ਸਿੰਘ ਕੰਗ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਦੀ ਤਰ੍ਹਾਂ ਸਪਲੈਂਡਰ ਮੋਟਰਸਾਈਕਲ ਪੀਬੀ 09 ਜੇ 6477 ਆਪਣੇ ਘਰ ਦੇ ਬਾਹਰ ਖੜ੍ਹਾ ਕੀਤਾ ਸੀ। ਜਦੋਂ ਮੋਟਰਸਾਈਕਲ ਨੂੰ ਘਰ ਦੇ ਅੰਦਰ ਕਰਨ ਲਈ ਆਏ ਤਾਂ ਦੇਖਿਆ ਕਿ ਮੋਟਰਸਾਈਕਲ ਉਥੇ ਨਹੀਂ ਸੀ। ਜਦੋਂ ਨੇੜਲੇ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਇਕ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।