ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ’ਚ ਕਰਵਾਈ ਮਦਰਜ਼ ਵਰਕਸ਼ਾਪ
ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਵਿਖੇ ਮਦਰ ਵਰਕਸ਼ਾਪ ਦਾ ਆਯੋਜਨ
Publish Date: Sat, 07 Feb 2026 09:14 PM (IST)
Updated Date: Sat, 07 Feb 2026 09:17 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੇ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਮਮਤਾ ਬਜਾਜ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਵ ਹਾਂਡਾ ਫਗਵਾੜਾ-2 ਤੇ ਸੀਐੱਚਟੀ ਪਲਵਿੰਦਰ ਕੌਰ ਤੇ ਬਲਾਕ ਰਿਸੋਰਸ ਪਰਸਨ ਬਿਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਬਲਾਕ ਫਗਵਾੜਾ-2 ਵਿਖੇ ਮਦਰਜ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਨੇ ਦੱਸਿਆ ਪੰਜਾਬ ਭਰ ਦੇ ਸਕੂਲਾਂ ਵਿਚ ਵਰਕਸ਼ਾਪ ਤਹਿਤ ਇਹ ਸਮਾਗਮ ਕਰਵਾਏ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਭਰ ਦੇ ਸਕੂਲਾਂ ਵਿਚ ਸਿੱਖਿਆ ਨਾਲ ਹੋਏ ਸੁਧਾਰਾਂ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰਵਾਉਣਾ ਸੀ। ਮਾਪਿਆਂ ਦੀ ਭਾਗੀਦਾਰੀ ਦਾ ਮੁੱਖ ਮੰਤਵ ਮਾਪਿਆਂ ਨੂੰ ਸਕੂਲ ਵਿਚ ਵੱਧ ਤੋਂ ਵੱਧ ਬੱਚੇ ਦਾਖ਼ਲ ਕਰਵਾਉਣ ਤੇ ਪੇਪਰ ਤੋਂ ਪਹਿਲਾਂ ਬੱਚਿਆਂ ਦੀ ਪੇਪਰਾਂ ਦੀ ਤਿਆਰੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਸਕੂਲ ਵਿਚ ਜੋ ਪੜਾਇਆ ਜਾਂਦਾ ਹੈ, ਉਸ ਬਾਰੇ ਜਾਣਕਾਰੀ ਹਾਸਲ ਕਰਨ। ਜਿਸ ਨਾਲ ਅਧਿਆਪਕਾ ਤੇ ਮਾਪਿਆਂ ਦਾ ਤਾਲਮੇਲ ਬਣਿਆ ਰਹੇ। ਉਹ ਵੀ ਬੱਚੇ ਨੂੰ ਹੱਲਾਸ਼ੇਰੀ ਦੇਣ, ਜਿਸ ਨਾਲ ਬੱਚੇ ਦੀ ਪੜ੍ਹਾਈ ਵਿਚ ਲਗਨ ਵਧੇ। ਸਕੂਲ ਦੇ ਮੁੱਖ ਅਧਿਆਪਕ ਵੱਲੋਂ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਹੋਈ ਸਮੱਗਰਾ ਤੇ ਨਾਬਾਰਡ ਗ੍ਰਾਂਟ ਨਾਲ ਬਣੇ ਕਮਰਿਆਂ ਦਾ ਨਿਰੀਖਣ ਕਰਵਾਇਆ ਗਿਆ। ਮਾਪਿਆਂ ਮੁੱਖ ਅਧਿਆਪਕ ਗਣੇਸ਼ ਭਗਤ ਵੱਲੋਂ ਕਰਵਾਏ ਜਾ ਰਹੇ ਸਕੂਲ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਬੱਚਿਆਂ ਦੇ ਮਾਪਿਆਂ ਵੱਲੋਂ ਆਪਣੇ ਸਕੂਲ ਦੇ ਵਿਕਾਸ ਤੇ ਬੇਹਤਰੀ ਲਈ ਵੱਡਮੁਲੇ ਸੁਝਾਅ ਦਿੱਤੇ ਗਏ। ਇਸ ਵਰਕਸ਼ਾਪ ਨੂੰ ਸਫਲ ਬਣਾਉਣ ਵਿਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਝੱਲੀ ਤੇ ਉਪ ਚੇਅਰਮੈਨ ਕਮਲ ਕ੍ਰਿਸ਼ਨ ਰੱਲ ਸਮੂਹ ਕਮੇਟੀ ਮੈਂਬਰਾਂ ਸਹਿਬਾਨ ਤੇ ਅਧਿਆਪਕਾਂ ਮੈਡਮ ਕਾਜਲ, ਲਕਸ਼ਮੀ ਤੇ ਜਸਵਿੰਦਰ ਕੌਰ ਤੇ ਬੱਚਿਆਂ ਦੇ ਮਾਪਿਆਂ ਨੇ ਵੱਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਮੁਰਸ਼ਿਦ ਆਲਮ, ਰਾਜੀਵ ਕੁਮਾਰ, ਜੋਤੀ, ਮੀਰਾ ਕੁਮਾਰੀ, ਸੰਤੋਸ਼ ਲਾਲ, ਮਨਜੀਤ ਕੌਰ, ਇੰਦਰਾ ਰਾਣੀ, ਗੁਲਾਬੀ ਬਾਟੀ, ਪ੍ਰਭਜੋਤ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।