ਫਗਵਾੜਾ ਵਿਖੇ ਮਾਂ ਬੋਲੀ ਚੇਤਨਾ ਮਾਰਚ 21 ਨੂੰ
ਫਗਵਾੜਾ ਵਿਖੇ ਮਾਂ ਬੋਲੀ ਚੇਤਨਾ ਮਾਰਚ 21 ਫਰਵਰੀ ਨੂੰ
Publish Date: Mon, 16 Feb 2026 08:26 PM (IST)
Updated Date: Mon, 16 Feb 2026 08:27 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬੀ ਕਲਾ ਤੇ ਸਾਹਿਤ ਕੇਂਦਰ ਤੇ ਸੰਗੀਤ ਦਰਪਨ, ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ ਤੇ ਸਕੇਪ ਸਾਹਿਤਕ ਸੰਸਥਾ ਵੱਲੋਂ 21 ਫਰਵਰੀ 2026 ਨੂੰ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਢਿਆ ਜਾਵੇਗਾ। ਜੋ ਬਲੱਡ ਬੈਂਕ ਫਗਵਾੜਾ ਤੋਂ ਸ਼ੁਰੂ ਹੋਏਗਾ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾਏਗਾ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਲੇਖਕ, ਪੱਤਰਕਾਰ, ਸਮਾਜਿਕ ਤੇ ਸਿਆਸੀ ਕਾਰਕੁੰਨ ਇਸ ‘ਚ ਹਿੱਸਾ ਲੈਣਗੇ। ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਫਗਵਾੜਾ ਦੇ ਸਕੂਲਾਂ, ਕਾਲਜਾਂ ‘ਚ ਨਿੱਜੀ ਤੌਰ ‘ਤੇ ਪੁੱਜਕੇ ਮਾਰਚ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤੇ। ਉਨ੍ਹਾਂ ਨੇ ਸੱਦਾ ਪੱਤਰ ਤੇ ਪੁਸਤਕਾਂ ਦਾ ਇਕ ਸੈੱਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼, ਫਗਵਾੜਾ ਦੀ ਪ੍ਰਿੰਸੀਪਲ ਮੀਨੂੰ ਗੁਪਤਾ ਨੂੰ ਵੀ ਭੇਟ ਕੀਤਾ। 21 ਫਰਵਰੀ 2026 ਨੂੰ ਹੀ ਚੇਤਨਾ ਮਾਰਚ ਉਪਰੰਤ ਸਕੂਲੀ ਬੱਚਿਆਂ ਦੇ ਮਾਂ ਬੋਲੀ ਸਬੰਧੀ ਲਿਖੀਆਂ ਕਵਿਤਾਵਾਂ ਦੇ ਮੁਕਾਬਲੇ ਵੀ ਹੋਣਗੇ।