ਮਾਤਾ ਭੱਦਰਕਾਲੀ ਜੀ ਦੇ ਮੰਦਿਰ ’ਚ ਚੌਂਕੀ ਕਰਵਾਈ
ਮਾਂ ਚਿੰਤਾਪੂਰਣੀ ਭਰਦੀ ਸਭ ਦੀ ਝੋਲੀਆਂ .... ’ਤੇ ਝੂਮੇ ਸ਼ਰਧਾਲੂ
Publish Date: Sat, 03 Jan 2026 08:08 PM (IST)
Updated Date: Sat, 03 Jan 2026 08:11 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਹਰ ਮੁਸ਼ਕਿਲ ਵੇਲੇ ਚੇਤੇ ਆਉਂਦੀ ਤੂੰ ਮਾਂ, ਮਾਂ ਚਿੰਤਾਪੂਰਣੀ ਭਰਦੀ ਸਭ ਦੀ ਝੋਲੀਆਂ ਆਦਿ ਮਧੁਰ ਭੇਟਾਂ ਉੱਤੇ ਝੂੰਮਦੇ ਹੋਏ ਭਗਤਾਂ ਨੇ ਮਾਂ ਚਿੰਤਪੂਰਣੀ ਜੀ ਦੇ ਚਰਣਾਂ ਵਿਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲੁਆਈ। ਇਹ ਧਾਰਮਿਕ ਦ੍ਰਿਸ਼ ਨਵੇਂ ਸਾਲ ਦੇ ਸ਼ੁਭ ਆਗਮਨ ਉੱਤੇ ਮਾਤਾ ਭੱਦਰਕਾਲੀ ਜੀ ਦੇ ਮੰਦਿਰ ਵਿਚ ਆਯੋਜਿਤ ਮਾਤਾ ਦੀ ਚੌਂਕੀ ਦੌਰਾਨ ਦੇਖਣ ਨੂੰ ਮਿਲਿਆ। ਚੌਂਕੀ ਵਿਚ ਭਜਨ ਗਾਇਕ ਨੀਟੂ ਚੈਂਚਲ ਕੈਥਲ ਵਾਲਿਆਂ ਨੇ ਮਾਂ ਭਗਵਤੀ ਦੀ ਵਡਿਆਈ ਕਰਦੇ ਹੋਏ ਮਨਮੋਹਕ ਭੇਂਟਾਂ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ। ਭਗਤਾਂ ਨੇ ਚੌਂਕੀ ਵਿਚ ਹਾਜ਼ਰੀ ਲਗਵਾ ਕੇ ਮਹਾਂਮਾਈ ਦਾ ਅਸ਼ੀਰਵਾਦ ਲਿਆ ਅਤੇ ਭਗਤਾਂ ਨੇ ਦੋਵੇਂ ਹੱਥ ਜੋੜ ਕੇ ਸੁਖ-ਸ਼ਾਂਤੀ ਲਈ ਅਰਦਾਸ ਕੀਤੀ। ਉਸਦੇ ਉਪਰੰਤ ਆਰਤੀ ਗਾਇਨ ਕਰਕੇ ਭੋਗ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਪ੍ਰਧਾਨ ਪ੍ਰਸ਼ੋਤਮ ਪਾਸੀ, ਉਪ ਚੇਅਰਮੈਨ ਭੁਪਿੰਦਰ ਆਨੰਦ, ਜਨਰਲ ਸਕੱਤਰ ਅਭੀਸ਼ੇਕ ਆਨੰਦ, ਹੈਡ ਕੈਸ਼ੀਅਰ ਮੰਨੂ ਪਰਾਸ਼ਰ, ਸੀਨੀਅਰ ਉਪ ਪ੍ਰਧਾਨ ਤਰੁਣ ਬਹਿਲ, ਉਪ ਪ੍ਰਧਾਨ ਨਰੇਸ਼ ਸ਼ਰਮਾ, ਸਕੱਤਰ ਪ੍ਰਮੋਦ ਕਾਲੀਆ, ਜੁਆਇੰਟ ਸਕੱਤਰ ਸੰਜੀਵ ਬਾਵਾ, ਲੀਗਲ ਐਡਵਾਈਜਰ ਰਾਜੀਵ ਪੁਰੀ, ਕੈਸ਼ੀਅਰ ਕਮਲਦੀਪ ਬਾਵਾ, ਐਗਜ਼ੈਕਟਿਵ ਮੈਂਬਰ ਮੋਹਿਤ ਆਨੰਦ, ਐਗਜ਼ਕਟਿਵ ਮੈਂਬਰ ਸੁਦੇਸ਼ ਸ਼ਰਮਾ, ਸੋਸ਼ਲ ਮੀਡੀਆ ਇੰਚਾਰਜ ਸੁਨੀਲ ਸ਼ਰਮਾ (ਸੋਨੂੰ ਪੰਡਿਤ), ਸੁਦਰਸ਼ਨ ਲਾਲ ਸ਼ਰਮਾ, ਅਸ਼ੋਕ ਪਾਸੀ, ਜਸਵੀਰ ਸਿੰਘ, ਪ੍ਰਮੋਦ ਕੁਮਾਰ, ਕਪਿਲ ਦੇਵ ਸ਼ਰਮਾ, ਬਾਬੂ ਰਾਮ ਸ਼ਰਮਾ, ਅਸ਼ੋਕ ਅਰੋੜਾ, ਗਗਨ ਪਾਸੀ, ਹਨੀਸ਼ ਪਾਸੀ, ਰਮਨ ਕੁਮਾਰ, ਦੀਪਕ ਆਨੰਦ, ਵਿਵੇਕ ਆਨੰਦ, ਮਨੀਸ਼ ਕਸ਼ਿਅਪ, ਸ਼ਿਵ ਪਰਾਸ਼ਰ, ਰਾਹੁਲ ਆਨੰਦ, ਦੀਪਕ ਸ਼ਰਮਾ, ਸਾਹਿਲ ਸ਼ਰਮਾ, ਕਪਿਲ ਸ਼ਰਮਾ, ਦਰਸ਼ਨ ਲਾਲ, ਰਾਜਵਿੰਦਰ ਸਿੰਘ, ਅਮਿਤ ਕੁਮਾਰ, ਸੰਦੀਪ ਸ਼ਰਮਾ, ਰਜਿੰਦਰ ਕੁਮਾਰ ਦੇ ਇਲਾਵਾ ਵੱਡੀ ਗਿਣਤੀ ਵਿਚ ਭਗਤ ਤੇ ਮੋਹਤਬਰ ਸ਼ਾਮਲ ਸਨ।