ਅੱਧੀ ਦਰਜਨ ਤੋਂ ਵੱਧ ’ਤੇ ਕੁੱਟਮਾਰ ਦਾ ਮਾਮਲਾ ਦਰਜ
ਅੱਧੀ ਦਰਜਨ ਤੋਂ ਵਧ ਤੇ ਕੁੱਟਮਾਰ ਦਾ ਮਾਮਲਾ ਦਰਜ
Publish Date: Fri, 03 Apr 2026 07:34 PM (IST)
Updated Date: Fri, 03 Apr 2026 07:37 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਛੇ ਵਿਅਕਤੀਆਂ ’ਤੇ ਬਾਈ ਨੇਮ ਤੇ ਦੋ-ਤਿੰਨ ਅਣਪਛਾਤਿਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਰਾਵਲਪਿੰਡੀ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮੇਵਾ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਜਗਜੀਤਪੁਰ ਨੇ ਦੱਸਿਆ ਕਿ 31 ਮਾਰਚ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਹਰਬੰਸਪੁਰ ਅੱਡਾ ਤੋਂ ਜਾ ਰਿਹਾ ਸੀ ਤਾਂ ਉਸ ਨੂੰ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਅਜੀਤ ਸਿੰਘ, ਮੇਵਾ ਸਿੰਘ ਪੁੱਤਰ ਰਾਮ ਸਿੰਘ, ਰੁਪਿੰਦਰ ਸਿੰਘ ਉਰਫ ਰਿੰਪੀ ਪੁੱਤਰ ਨਿਰੰਜਨ ਸਿੰਘ, ਅਜੀਤ ਸਿੰਘ ਪੁੱਤਰ ਮਿਲਖਾ ਸਿੰਘ, ਰਾਮ ਸਿੰਘ ਪੁੱਤਰ ਗੁਰਦਾਸ ਸਿੰਘ, ਨਿਰੰਜਨ ਸਿੰਘ ਪੁੱਤਰ ਕਿਸ਼ਨ ਸਿੰਘ, ਵਾਸੀ ਜਗਜੀਤਪੁਰ ਤੇ ਦੋ-ਤਿੰਨ ਅਣਪਛਾਤਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਰਾਵਲਪਿੰਡੀ ਵਿਖੇ ਛੇ ਵਿਅਕਤੀਆਂ ’ਤੇ ਬਾਈ ਨੇਮ ਤੇ ਦੋ ਤਿੰਨ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ।