ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਹੋਈ
ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਹੋਈ
Publish Date: Mon, 16 Mar 2026 10:14 PM (IST)
Updated Date: Mon, 16 Mar 2026 10:16 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਬੀਤੇ ਦਿਨੀਂ ਵਾਲੀਆ ਹਸਪਤਾਲ ਦੇ ਸਾਹਿਤਕ ਭਵਨ ਵਿਖੇ ਪ੍ਰਧਾਨ ਨਿਰਮਲ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਸਾਹਿਤ ਪੜ੍ਹਨਾ ਹਰੇਕ ਮਨੁੱਖ ਦੇ ਸ਼ੌਕ ’ਚ ਸ਼ਾਮਲ ਹੋਣਾ ਚਾਹੀਦਾ। ਇਹ ਜਿਥੇ ਰੂਹ ਦੀ ਖੁਰਾਕ ਹੁੰਦੀ, ਉਥੇ ਸਾਹਿਤਕ ਰਚਨਾਵਾਂ ’ਚ ਡੁੱਬ ਕੇ ਹੀ ਪਤਾ ਚੱਲਦਾ ਆਮ ਬੰਦੇ ਦੀਆਂ ਲੋੜਾਂ, ਥੋੜਾਂ ਤੇ ਪੀੜਾ ਕੀ ਹੁੰਦੀਆਂ। ਇਸ ਮੌਕੇ ਰਚਨਾਵਾਂ ਸੁਣਨ-ਸੁਣਾਉਣ ਦਾ ਲੰਬਾ ਦੌਰ ਹੋਇਆ, ਜਿਸ ’ਚ ਮਾਸਟਰ ਸੁਖਦੇਵ ਸਿੰਘ ਗੰਢਵਾਂ, ਅਸ਼ੋਕ ਟਾਂਡੀ, ਨਗੀਨਾ ਸਿੰਘ ਬਲੱਗਣ, ਗੁਰਪ੍ਰਥਮਵੀਰ ਸਿੰਘ, ਬਲਵਿੰਦਰ ਪ੍ਰਵਾਸੀ, ਨਾਨਕ ਚੰਦ ਵਿਰਲੀ, ਲਖਵਿੰਦਰ ਘੁੰਮਣ, ਲਾਲੀ ਕਰਤਾਰਪੁਰੀ ਤੇ ਹਰਪ੍ਰੀਤ ਸਿੰਘ ਸਾਹੀ ਨੇ ਗਾ ਕੇ ਆਪੋ-ਆਪਣੀਆਂ ਰਚਨਾਵਾਂ ਨੂੰ ਚਾਰ ਚੰਨ ਲਾਏ। ਅੰਤ ’ਚ ਪ੍ਰਧਾਨ ਨਿਰਮਲ ਸਿੰਘ ਖੱਖ ਹੁਰਾਂ ਨੇ ਬਹੁਤ ਹੀ ਖੂਬਸੂਰਤ ਤੇ ਭਾਵਪੂਰਕ ਕਵਿਤਾ ਸੁਣਾ ਕੇ ਰੰਗ ਬੰਨ੍ਹ ਦਿੱਤੇ, ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਜ਼ਿੰਮੇਵਾਰ ਬਣਕੇ ਇਵੇਂ ਹੀ ਹਰ ਮਹੀਨੇ ਹੁੰਦੀ ਇਕੱਤਰਤਾ ’ਚ ਸ਼ਾਮਲ ਹੋਣਾ ਚਾਹੀਦਾ। ਇਸ ਨਾਲ ਨਵੇਂ ਲੇਖਕਾਂ ’ਤੇ ਚੰਗਾ ਪ੍ਰਭਾਵ ਪੈਂਦਾ ਹੈ।