ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਅੱਜ
ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਅੱਜ 14 ਫਰਵਰੀ ਨੂੰ
Publish Date: Fri, 13 Feb 2026 07:35 PM (IST)
Updated Date: Fri, 13 Feb 2026 07:39 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਅੱਜ ਸ਼ਨੀਵਾਰ, 14 ਫਰਵਰੀ 2025 ਨੂੰ ਦੁਪਹਿਰ 12:30 ਵਜੇ ਵਾਲੀਆ ਹਸਪਤਾਲ ਦੇ ਸਾਹਿਤਕ ਭਵਨ ਵਿਖੇ ਰੱਖੀ ਹੈ। ਇਸ ਬੈਠਕ ਵਿਚ ਪਿੜ ਦੇ ਸਮੂਹ ਮੈਂਬਰ ਆਪਣੀਆਂ ਨਵੀਆਂ ਤੇ ਰਚਨਾਤਮਕ ਲਿਖਤਾਂ ਨਾਲ ਹਾਜ਼ਰੀ ਭਰਨਗੇ। ਪਿੜ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਤੇ ਜਨਰਲ ਸਕੱਤਰ ਡਾ. ਕਰਮਜੀਤ ਸਿੰਘ ਨਡਾਲਾ ਨੇ ਸਮੂਹ ਮੈਂਬਰਾਂ ਨੂੰ ਸਮੇਂ ਸਿਰ ਪਹੁੰਚ ਕੇ ਆਪਣੀਆਂ ਰਚਨਾਵਾਂ ਪੇਸ਼ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਇਕੱਤਰਤਾ ਨੂੰ ਚਾਰ ਚੰਨ ਲਗ ਸਕਣ। ਉਨ੍ਹਾਂ ਕਿਹਾ ਕਿ ਇਹ ਮਾਸਿਕ ਇਕੱਤਰਤਾਵਾਂ ਸਾਹਿਤਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਤੇ ਨਵੀਂ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਮੰਚ ਸਾਬਤ ਹੋ ਰਹੀਆਂ ਹਨ।