ਕਾਲੇਵਾਲ ’ਚ ਮੋਮੀ ਪਰਿਵਾਰ ਨੇ ਧਾਰਮਿਕ ਸਮਾਗਮ ਕਰਵਾਇਆ
ਕਾਲੇਵਾਲ ਵਿਖੇ ਮੋਮੀ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ
Publish Date: Thu, 19 Feb 2026 08:26 PM (IST)
Updated Date: Thu, 19 Feb 2026 08:27 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮਾਜ ਸੇਵੀ ਨੰਬਰਦਾਰ ਜੋਗਾ ਸਿੰਘ ਮੋਮੀ ਕਾਲੇਵਾਲ ਤੇ ਖੇਡ ਪ੍ਰਮੋਟਰ ਪ੍ਰਤਾਪ ਸਿੰਘ ਮੋਮੀ ਯੂਕੇ ਵੱਲੋਂ ਆਪਣੇ ਗ੍ਰਹਿ ਨਿਵਾਸ ਪਿੰਡ ਕਾਲੇਵਾਲ ਵਿਖੇ ਗੁਰੂ ਦਾ ਓਟ ਆਸਰਾ ਲੈਂਦੇ ਹੋਏ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ। ਇਸ ਮੌਕੇ ਭਾਈ ਗੁਰਜੀਤ ਸਿੰਘ ਗੋਰੀ ਦੇ ਅੰਤਰਰਾਸ਼ਟਰੀ ਢਾਡੀ ਜੱਥੇ ਵੱਲੋਂ ਸੰਗਤਾਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ ਢਾਡੀ ਵਾਰਾਂ ਰਾਹੀਂ ਸਰਵਣ ਕਰਵਾਇਆ ਗਿਆ। ਉਪਰੰਤ ਗ੍ਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ। ਇਸ ਮੌਕੇ ਢਾਡੀ ਜਥਾ ਗੁਰਜੀਤ ਸਿੰਘ ਗੋਰੀ ਤੇ ਗ੍ਰੰਥੀ ਸਿੰਘਾਂ ਦਾ ਪਰਿਵਾਰ ਵੱਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਗਮ ਵਿਚ ਸਮਾਜ ਸੇਵੀ ਨੰਬਰਦਾਰ ਜੋਗਾ ਸਿੰਘ ਮੋਮੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਕੌਰ ਮੋਮੀ, ਸੋਢੀ ਯੂਕੇ, ਜਥੇ. ਪ੍ਰਧਾਨ ਗੁਰਦਿਆਲ ਸਿੰਘ ਠੱਟਾ, ਜਥੇ. ਕੁਲਦੀਪ ਸਿੰਘ ਬੂਲੇ, ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ, ਮਨਜੀਤ ਸਿੰਘ ਗੋਲਡੀ ਸਰਪੰਚ ਡੌਲਾ, ਜਥੇਦਾਰ ਪਰਮਿੰਦਰ ਸਿੰਘ ਖਾਲਸਾ, ਜਥੇਦਾਰ ਭੁਪਿੰਦਰ ਸਿੰਘ ਖਾਲਸਾ, ਯੂਥ ਆਗੂ ਕੁਲਵੰਤ ਸਿੰਘ ਨੂਰੋਵਾਲ, ਮਿੱਠਾ ਦਰੀਏਵਾਲ ਅੰਤਰਰਾਸ਼ਟਰੀ ਕੁਮੈਂਟਰ, ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਮੱਲ, ਪਿੰਦਰ ਯੂਐੱਸਏ, ਸਤਵਿੰਦਰ ਸਿੰਘ ਸੱਤਾ ਪ੍ਰਧਾਨ ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ, ਲਹਿੰਬਰ ਸਿੰਘ ਸਰਾਏ ਜੱਟਾ ਜਨਰਲ ਸਕੱਤਰ, ਜਥੇ. ਸਤਨਾਮ ਸਿੰਘ ਰਾਮੇ, ਬਿੱਟੂ ਕਾਲੇਵਾਲ, ਪ੍ਰਧਾਨ ਗੋਲਡੀ ਮੇਵਾ ਸਿੰਘ ਵਾਲਾ, ਸੂਰਤ ਸਿੰਘ ਅਮਰਕੋਟ, ਕੁਲਵਿੰਦਰ ਸਿੰਘ ਅਮਰਕੋਟ, ਸੁਖਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ ਠੱਟਾ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਹੈਬਤਪੁਰ, ਕੁਲਵੰਤ ਸਿੰਘ ਮਸੀਤਾਂ ਸਾਬਕਾ ਸਰਪੰਚ, ਰਮੇਸ਼ ਸਰਪੰਚ ਮਸੀਤਾਂ, ਬਲਵਿੰਦਰ ਸਿੰਘ ਲੱਡੂ ਸਰਪੰਚ ਤਲਵੰਡੀ ਚੌਧਰੀਆਂ, ਪਲਵਿੰਦਰ ਸਿੰਘ ਬਿੱਕਾ ਪ੍ਰਧਾਨ, ਨਰੇਸ਼ ਹੈਪੀ, ਗੌਰਵ ਧੀਰ, ਅਮਰਜੀਤ ਸਿੰਘ, ਰਾਕੇਸ਼ ਕੁਮਾਰ, ਭੁਪਿੰਦਰ ਸਿੰਘ ਟਿੱਬਾ, ਜਗਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ, ਨੰਬਰਦਾਰ ਕੁਲਵੰਤ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਨੰਬਰਦਾਰ ਸਰਬਜੀਤ ਸਿੰਘ, ਨੰਬਰਦਾਰ ਮਲਕੀਤ ਸਿੰਘ ਡਡਵਿੰਡੀ ਤੇ ਹੋਰਨਾਂ ਨੇ ਸ਼ਿਰਕਤ ਕੀਤੀ।