- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਲਾ ਆਟੋਮੋਬਾਈਲ ਨੇ ਸਫਲਤਾ ਦੇ 27 ਸਾਲ ਕੀਤੇ ਪੂਰੇ : ਵਿਪਨ ਮੋਗਲਾ ਐਮਡੀ

ਇਸ਼ਤਿਹਾਰੀ)------
ਕੈਪਸ਼ਨ : 4ਕੇਪੀਟੀ11,12
ਮੋਗਲਾ ਆਟੋਮੋਬਾਇਲ ਸੁਲਤਾਨਪੁਰ ਲੋਧੀ ਵਿਖੇ 27 ਸਾਲ ਸਫਲਤਾਪੂਰਵਕ ਮੁਕੰਮਲ ਕਰਨ ਤੇ ਪੂਜਾ ਅਰਚਨਾ ਕਰਵਾਉਂਦੇ ਹੋਏ ਐਮਡੀ ਵਿਪਨ ਮੋਗਲਾ,ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਹੋਰ ।
ਕੈਪਸ਼ਨ : 4ਕੇਪੀਟੀ13
ਦੂਜੀ ਤਸਵੀਰ ਵਿਚ ਸਟਾਫ ਨਾਲ ਕੇਕ ਕੱਟਦੇ ਹੋਏ ਐਮਡੀ ਵਿਪਨ ਮੋਗਲਾ ਅਤੇ ਹੋਰ ।
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਸੁਲਤਾਨਪੁਰ ਲੋਧੀ ਦੀ ਪ੍ਰਸਿੱਧ ਟੂ-ਵ੍ਹੀਲਰ ਡੀਲਰਸ਼ਿਪ ਮੋਗਲਾ ਆਟੋਮੋਬਾਈਲ ਨੇ ਆਪਣੇ ਕਾਰੋਬਾਰ ਦੇ 27 ਸਾਲ ਸਫਲਤਾਪੂਰਵਕ ਪੂਰੇ ਕਰ ਲਏ ਹਨ। ਇਸ ਮੌਕੇ ਮੋਗਲਾ ਆਟੋਮੋਬਾਈਲ ਦੇ ਮੈਨੇਜਿੰਗ ਡਾਇਰੈਕਟਰ ਵਿਪਨ ਮੋਗਲਾ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਗਲਾ ਆਟੋਮੋਬਾਈਲ ਸੁਲਤਾਨਪੁਰ ਲੋਧੀ ਨੇ ਪੂਰੇ ਇਲਾਕੇ ਵਿੱਚ ਗੁਣਵੱਤਾ ਭਰੀ ਸੇਵਾ ਅਤੇ ਭਰੋਸੇਯੋਗ ਕਾਰੋਬਾਰ ਦਾ ਇੱਕ ਵੱਖਰਾ ਮਿਆਰ ਕਾਇਮ ਕੀਤਾ ਹੈ ।
ਐੱਮਡੀ ਵਿਪਨ ਮੋਗਲਾ ਨੇ ਦੱਸਿਆ ਕਿ ਇਹ 27 ਸਾਲ ਸਿਰਫ਼ ਇੱਕ ਅੰਕ ਨਹੀਂ ਹਨ ਸਗੋਂ ਉਹ ਮਜ਼ਬੂਤ ਰਿਸ਼ਤੇ ਹਨ ਜੋ ਗਾਹਕਾਂ, ਸਟਾਫ਼ ਅਤੇ ਸਹਿਯੋਗੀਆਂ ਨਾਲ ਬਣੇ ਹੋਏ ਹਨ ਅਤੇ ਜਿਨ੍ਹਾਂ ਨੇ ਇਸ ਸਫ਼ਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਇਸ ਮੌਕੇ ਮੋਗਲਾ ਆਟੋਮੋਬਾਈਲ ਸੁਲਤਾਨਪੁਰ ਲੋਧੀ ਵੱਲੋਂ ਆਪਣੇ ਗਾਹਕਾਂ, ਦੋਸਤਾਂ ਅਤੇ ਆਪਣੀ ਟੀਮ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਜੋਸ਼, ਸਮਰਪਣ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਦੀ ਰਹੇਗੀ। ਇਸ ਮੌਕੇ ਮੋਗਲਾ ਆਟੋਮੋਬਾਈਲ ਸੁਲਤਾਨਪੁਰ ਲੋਧੀ ਦੇ ਐੱਮਡੀ ਵਿਪਨ ਮੋਗਲਾ ਨੇ ਆਪਣੀ ਆਟੋਮੋਬਾਈਲ਼ ਦੀ ਸਫਲਤਾ ਵਿੱਚ ਟੀਮ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਣ ਵਾਲੀ ਟੀਮ ਦੀ ਭੂਮਿਕਾ ਨੂੰ ਖ਼ਾਸ ਤੌਰ ’ਤੇ ਸਲਾਹਿਆ ਗਿਆ। ਉਹਨਾਂ ਦੱਸਿਆ ਕਿ ਵਰਕਸ਼ਾਪ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੁਰੇਸ਼ ਬੇਦੀ ਵਰਕਸ਼ਾਪ ਸੁਪਰਵਾਈਜ਼ਰ ਬਖ਼ੂਬੀ ਨਿਭਾਅ ਰਹੇ ਹਨ ਅਤੇ ਦਫ਼ਤਰੀ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਵਿੱਚ ਪ੍ਰਭਜੋਤ ਕੌਰ ਕੰਪਿਊਟਰ ਓਪਰੇਟਰ, ਲਵ ਕੰਪਿਊਟਰ ਓਪਰੇਟਰ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਵਿਕਰੀ ਵਿਭਾਗ ਵਿੱਚ ਸੁਰਿੰਦਰ ਸੇਲਜ਼ ਐਗਜ਼ਿਕਿਊਟਿਵ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰ ਰਹੇ ਹਨ, ਜਦਕਿ ਫਾਇਨੈਂਸ ਸੇਵਾਵਾਂ ਲਈ ਰਾਹੁਲ, ਜੋ ਕਿ ਹਿੰਦੂਜਾ ਫਾਇਨਾਂਸ ਨਾਲ ਸਬੰਧਤ ਹਨ, ਗਾਹਕਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿੱਚ ਮਾਹਿਰ ਮਕੈਨਿਕਾਂ ਵਜੋਂ ਰਵੀ ਕੁਮਾਰ, ਰੋਹਿਤ, ਰਵੀ ਬੀ, ਲਵ ਅਤੇ ਦੀਪਕ ਆਪਣੀ ਤਕਨੀਕੀ ਕਾਬਲੀਅਤ ਨਾਲ ਗੱਡੀਆਂ ਦੀ ਸੇਵਾ ਅਤੇ ਮੁਰੰਮਤ ਕਰਕੇ ਗਾਹਕਾਂ ਦਾ ਭਰੋਸਾ ਜਿੱਤ ਰਹੇ ਹਨ। ਸੰਸਥਾ ਪ੍ਰਬੰਧਨ ਵੱਲੋਂ ਕਿਹਾ ਗਿਆ ਕਿ ਮੋਗਲਾ ਆਟੋਮੋਬਾਈਲ ਦੀ ਅੱਜ ਤੱਕ ਦੀ ਸਫਲਤਾ ਦੇ ਪਿੱਛੇ ਪੂਰੀ ਟੀਮ ਦੀ ਸਾਂਝੀ ਮਿਹਨਤ, ਇਮਾਨਦਾਰੀ ਅਤੇ ਗਾਹਕ-ਕੇਂਦਰਿਤ ਸੋਚ ਹੈ। ਭਵਿੱਖ ਵਿੱਚ ਵੀ ਟੀਮ ਇਸੇ ਜੋਸ਼ ਨਾਲ ਲੋਕਾਂ ਨੂੰ ਬਿਹਤਰ ਸੇਵਾ ਦਿੰਦੀ ਰਹੇਗੀ।