ਮੋਬਾਈਲ ਫੋਨ ਖੋਹਣ ਵਾਲਾ ਕਾਬੂ
ਸੰਵਾਦ ਸੂਤਰ, ਜਾਗਰਣ ਫਗਵਾੜਾ :
Publish Date: Tue, 10 Feb 2026 09:50 PM (IST)
Updated Date: Tue, 10 Feb 2026 09:53 PM (IST)
ਫਗਵਾੜਾ : ਬੱਸ ਅੱਡੇ ਦੇ ਨੇੜੇ ਮੋਬਾਈਲ ਫੋਨ ਖੋਹਣ ਦੇ ਮਾਮਲੇ ’ਚ ਥਾਣਾ ਸਿਟੀ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਜਿਸ ਨੇ ਬੱਸ ਅੱਡੇ ਦੇ ਨੇੜੇ ਮੋਬਾਈਲ ਫੋਨ ਖੋਹਿਆ ਹੈ, ਨੂੰ ਲੋਕਾਂ ਨੇ ਕਾਬੂ ਕਰ ਲਿਆ ਹੈ। ਏਐੱਸਆਈ ਬਲਵਿੰਦਰ ਸਿੰਘ ਅਨੁਸਾਰ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਫੜਿਆ, ਜਿਸ ਦੀ ਪਛਾਣ ਪੰਛੀ ਪੁੱਤਰ ਮੱਖਨ ਰਾਮ ਵਾਸੀ ਭਾਰ ਸਿੰਘਪੁਰ ਥਾਣਾ ਫਿਲੌਰ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਤੋਂ ਇਕ ਮੋਬਾਈਲ ਫੋਨ ਵੀ ਬਰਾਮਦ ਕੀਤਾ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।