ਮੈਸੀ ਫਰਗੂਸਨ ਸਭ ਕਿਤਿਆਂ ਲਈ ਲਾਹੇਵੰਦ ਟਰੈਕਟਰ : ਕਮਲਜੀਤ ਸਿੰਘ
ਐਮ ਐਂਡ ਐਨ ਟਰੈਕਟਰ ਕੰਪਨੀ ਵੱਲੋਂ ਗਾਹਕਾਂ ਨੂੰ ਮੈਸੀ ਫਰਗੂਸਨ ਦੀਆਂ ਚਾਬੀਆਂ ਸੌਂਪੀਆਂ
Publish Date: Thu, 26 Mar 2026 08:30 PM (IST)
Updated Date: Thu, 26 Mar 2026 08:32 PM (IST)

ਐੱਮ ਐਂਡ ਐੱਨ ਟਰੈਕਟਰ ਕੰਪਨੀ ਨੇ ਗਾਹਕਾਂ ਨੂੰ ਸੌਂਪੀਆਂ ਮੈਸੀ ਫਰਗੂਸਨ ਦੀਆਂ ਚਾਬੀਆਂ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਮ ਐਂਡ ਐੱਨ ਟਰੈਕਟਰ ਕੰਪਨੀ ਤਲਵੰਡੀ ਚੌਧਰੀਆਂ ਰੋਡ, ਸੁਲਤਾਨਪੁਰ ਲੋਧੀ ਵੱਲੋਂ ਐੱਮਡੀ ਕਮਲਜੀਤ ਸਿੰਘ ਹੈਬਤਪੁਰ ਨੇ ਨੰਬਰਦਾਰ ਮਨਜੀਤ ਸਿੰਘ ਪਰਮਜੀਤਪੁਰ ਤੇ ਸੁਰਜੀਤ ਸਿੰਘ ਸਾਬਕਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਪਰਮਜੀਤਪੁਰ ਨੂੰ ਮੈਸੀ ਫਰਗੂਸਨ 254 ਡੀਆਈ ਟਰੈਕਟਰ ਦੀਆਂ ਚਾਬੀਆਂ ਸੌਂਪੀਆਂ। ਇਸ ਮੌਕੇ ਐੱਮਡੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਟਰੈਕਟਰ ਅਤਿ-ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ, ਜੋ ਸਭ ਤਰ੍ਹਾਂ ਦੇ ਧੰਦਿਆਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਤੇਲ ਦੀ ਘੱਟ ਖਪਤ ਕਰਨ ਵਾਲਾ ਆਧੁਨਿਕ ਟਰੈਕਟਰ ਹੈ, ਜੋ ਬਹੁਤ ਹੀ ਘੱਟ ਕੀਮਤ ’ਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਟਰੈਕਟਰ ’ਤੇ ਢਾਈ ਲੱਖ ਵਾਲੀ ਸਕੀਮ ਵੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਇਸਦੀ ਸਰਵਿਸ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਗ੍ਰਾਹਕ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ 31 ਮਾਰਚ, 2026 ਤੱਕ ਇਸ ਟਰੈਕਟਰ ’ਤੇ ਬਹੁਤ ਹੀ ਫਾਇਦੇਮੰਦ ਸਕੀਮ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਹ ਟਰੈਕਟਰ ਆਲੂਆਂ ਦੀ ਖੇਤੀ ਤੋਂ ਇਲਾਵਾ ਖੇਤੀ ਦੇ ਹਰ ਇਕ ਧੰਦੇ ਲਈ ਜਾਨਦਾਰ ਟਰੈਕਟਰ ਹੈ। ਉਨ੍ਹਾਂ ਨੰਬਰਦਾਰ ਮਨਜੀਤ ਸਿੰਘ ਤੇ ਸੁਰਜੀਤ ਸਿੰਘ ਨੂੰ ਨਵਾਂ ਟਰੈਕਟਰ ਖਰੀਦਣ ਲਈ ਮੁਬਾਰਕਬਾਦ ਵੀ ਦਿੱਤੀ। ਨੰਬਰਦਾਰ ਮਨਜੀਤ ਸਿੰਘ ਤੇ ਸਾਬਕਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਸੁਰਜੀਤ ਸਿੰਘ ਨੇ ਐੱਮ ਐਂਡ ਐੱਨ ਟਰੈਕਟਰ ਕੰਪਨੀ ਦੇ ਐੱਮਡੀ ਕਮਲਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਕੰਪਨੀ ਦੇ ਚੇਅਰਪਰਸਨ ਮਨਦੀਪ ਕੌਰ, ਸਾਬਕਾ ਸਰਪੰਚ ਮੇਵਾ ਸਿੰਘ ਵਾਲਾ ਡਾ. ਦਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।