ਵਿਧਾਇਕ ਰਾਣਾ ਨੇ ਵਾਰਡ- 4 ’ਚ ਸ਼ੁਰੂ ਕਰਵਾਏ ਵਿਕਾਸ ਕਾਰਜ
ਵਿਧਾਇਕ ਰਾਣਾ ਨੇ ਸੀਵਰੇਜ ਦੀਆਂ ਨਵੀਆਂ ਪਾਈਪ ਲਾਈਨਾਂ ਪਾਉਣ ਤੇ ਨਵੀਆਂ ਗਲੀਆਂ ਬਣਾਉਣ ਦੇ ਕੰਮਾਂ ਦੀ ਕੀਤੀ ਸ਼ੁਰੂਆਤ
Publish Date: Sat, 03 Jan 2026 10:29 PM (IST)
Updated Date: Sat, 03 Jan 2026 10:32 PM (IST)

ਸੀਵਰੇਜ ਦੀਆਂ ਨਵੀਆਂ ਪਾਈਪਾਂ ਪਾਉਣ ਤੇ ਨਵੀਆਂ ਗਲੀਆਂ ਬਣਾਉਣਦੀ ਕੀਤੀ ਸ਼ੁਰੂਆਤ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ੇਖੂਪੁਰ ਵਾਰਡ ਨੰਬਰ 34 ਵਿਚ ਅੱਜ ਵਿਕਾਸ ਕਾਰਜਾਂ ਨੂੰ ਹੋਰ ਮਜ਼ਬੂਤੀ ਦਿੰਦੇ ਹੋਏ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਸੀਵਰੇਜ ਦੀਆਂ ਨਵੀਆਂ ਪਾਈਪ ਲਾਈਨਾਂ ਪਾਉਣ ਅਤੇ ਨਵੀਆਂ ਗਲੀਆਂ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ ਰੀਬਨ ਕੱਟ ਕੇ ਕੀਤੀ ਗਈ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲ ਹੈ। ਸੀਵਰੇਜ ਅਤੇ ਪੱਕੀਆਂ ਗਲੀਆਂ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਗੰਦਗੀ, ਪਾਣੀ ਦੀ ਨਿਕਾਸੀ ਤੇ ਆਵਾਜਾਈ ਸਬੰਧੀ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ੇਖੂਪੁਰ ਵਾਰਡ ਨੰਬਰ 34 ਦੇ ਸਰਵਪੱਖੀ ਵਿਕਾਸ ਲਈ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਵਿਕਾਸ ਕਾਰਜਾਂ ਲਈ ਖੁਸ਼ੀ ਜਤਾਈ ਗਈ। ਇਸ ਮੌਕੇ ਵਾਰਡ ਨੰਬਰ 34 ਦੇ ਕੌਂਸਲਰ ਨਰਿੰਦਰ ਸਿੰਘ ਮੰਨਸੂ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਕੌਂਸਲਰ ਅਜਮੇਰ ਸਿੰਘ ਸੰਨੀ, ਕਿੱਕੀ ਵਾਲੀਆ, ਕੁਲਦੀਪ ਕਲੇਰ ਸਾਹਿਬ, ਅਨਿਲ ਸ਼ੁਕਲਾ, ਮਾਸਟਰ ਕਰਮ ਚੰਦ, ਦਲਬੀਰ ਭੋਲਾ, ਗੁਰਦੀਪ ਚੌਧਰੀ, ਸ਼ਿੰਦਾ ਚੌਧਰੀ, ਡਾਕਟਰ ਅਟਵਾਲ, ਰੇਸ਼ਮ ਸਿੰਘ ਰਿੰਕੂ, ਜਸਪਾਲ (ਜੱਸਾ), ਰਵੀ, ਇੰਦਰਜੀਤ, ਗੁਰਪ੍ਰੀਤ (ਗੋਪੀ), ਲਾਡੀ, ਸੋਨੂ ਪੇਂਟਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ।