ਸਲਾਨਾ ਮੇਲੇ ਦੌਰਾਨ ਕੀਤਾ ਵਿਧਾਇਕ ਰਾਣਾ ਇੰਦਰਪ੍ਰਤਾਪ ਦਾ ਸਨਮਾਨ
ਬੀਬੀ ਉੱਤਮ ਦੇਵੀ ਦੇ ਸਲਾਨਾ ਮੇਲੇ ਦੌਰਾਨ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਸਨਮਾਨ
Publish Date: Tue, 24 Feb 2026 09:35 PM (IST)
Updated Date: Tue, 24 Feb 2026 09:37 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਤਿਹਾਸਿਕ ਨਗਰ ਉਗਰੂਪੁਰ (ਡੱਲਾ) ਵਿਖੇ ਧਾਰਮਿਕ ਅਸਥਾਨ ‘ਤੇ ਬੀਬੀ ਉੱਤਮ ਦੇਵੀ ਦਾ 103ਵਾਂ ਸਲਾਨਾ ਮੇਲਾ ਸ਼ਰਧਾ, ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੌਰਾਨ ਇਲਾਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਹਾਜ਼ਰੀ ਲਗਾਈ, ਜਿਥੇ ਉਨ੍ਹਾਂ ਨੂੰ ਧਰਮ ਅਸਥਾਨ ਕਾਰਿਆ ਕਮੇਟੀ (ਰਜਿ.) ਦੇ ਪ੍ਰਧਾਨ ਰੌਕਸੀ ਛੁਰਾ, ਜਨਰਲ ਸੈਕਟਰੀ ਕੁਲਦੀਪ ਚੰਦ ਛੁਰਾ, ਸਮਾਜ ਸੇਵੀ ਸੁਦੇਸ਼ ਛੁਰਾ (ਨਾਰਵੇ), ਰਾਕੇਸ਼ ਛੁਰਾ ਤੇ ਨਰੇਸ਼ ਛੁਰਾ ਵੱਲੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕਮੇਟੀ ਮੈਂਬਰਾਂ ਨੇ ਕਿਹਾ ਕਿ ਵਿਧਾਇਕ ਰਾਣਾ ਵੱਲੋਂ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਲਈ ਦਿੱਤਾ ਜਾ ਰਿਹਾ ਸਹਿਯੋਗ ਕਾਬਿਲ-ਏ-ਤਾਰੀਫ਼ ਹੈ। ਸਨਮਾਨ ਸਮਾਰੋਹ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਲਾਨਾ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਇਹ ਮੇਲੇ ਸਮਾਜ ਵਿਚ ਭਾਈਚਾਰੇ, ਏਕਤਾ ਤੇ ਆਤਮਿਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ‘ਤੇ ਪ੍ਰਧਾਨ ਰੌਕਸੀ ਛੁਰਾ, ਜਨਰਲ ਸੈਕਟਰੀ ਕੁਲਦੀਪ ਚੰਦ ਛੁਰਾ, ਅਤੇ ਸਮਾਜ ਸੇਵੀ ਸੁਦੇਸ਼ ਛੁਰਾ (ਨਾਰਵੇ) ਸਮੇਤ ਹੋਰ ਮੈਂਬਰਾਂ ਨੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਿਚ ਵਾਧਾ ਹੋਇਆ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੌਕਸੀ ਛੁਰਾ, ਜਨਰਲ ਸਕੱਤਰ ਤੇ ਉੱਘੇ ਸਮਾਜ ਸੇਵੀ ਕੁਲਦੀਪ ਚੰਦ ਛੁਰਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਗੁਰਪ੍ਰੀਤ ਸਿੰਘ ਗੋਪੀ ਡੱਲਾ, ਅਰਸ਼ਜੋਤ ਸਿੰਘ, ਸਮਾਜ ਸੇਵੀ ਤੇ ਐੱਨਆਰਆਈ ਸੁਦੇਸ਼ ਛੁਰਾ (ਨਾਰਵੇ), ਸਮਾਜ ਸੇਵੀ ਰਾਕੇਸ਼ ਛੁਰਾ, ਨਰੇਸ਼ ਛੁਰਾ, ਸੀਨੀਅਰ ਮੀਤ ਪ੍ਰਧਾਨ ਸ਼ਿਵ ਕੁਮਾਰ ਵਰਮਾ, ਪੁਨੀਤ ਸ਼ਰਮਾ, ਬ੍ਰਿਜ ਅਰੋੜਾ, ਮੀਤ ਪ੍ਰਧਾਨ ਮੁਕੇਸ਼ ਕੁਮਾਰ ਛੁਰਾ, ਕੈਸ਼ੀਅਰ ਰਜੇਸ਼ ਕੁਮਾਰ ਸ਼ਰਮਾ, ਚੇਅਰਮੈਨ ਸਤੀਸ਼ ਕੁਮਾਰ ਛੁਰਾ, ਸਕੋਰ ਕੀਪਰ ਵਿਜੇ ਕੁਮਾਰ ਛੁਰਾ, ਐਡਵਾਈਜ਼ਰ ਰਜੇਸ਼ ਕੁਮਾਰ ਵਰਮਾ, ਮੈਂਬਰ ਕ੍ਰਿਸ਼ਨ ਕੁਮਾਰ ਛੁਰਾ, ਮਨੋਜ ਕੁਮਾਰ ਟੋਨੀ, ਸਰਪੰਚ ਅਸ਼ੋਕ ਕੁਮਾਰ, ਸਾਬਕਾ ਸਰਪੰਚ ਸੁਖਚੈਨ ਸਿੰਘ, ਇੰਦਰ ਕੁਮਾਰ ਅਤੇ ਸਲਿੰਦਰ ਕੁਮਾਰ ਆਦਿ ਹਾਜ਼ਰ ਸਨ।