56 ਲੱਖ ਦੀ ਲਾਗਤ ਨਾਲ ਬਣਨ ਵਾਲੇ ਮੇਨ ਰੋਡ ਦਾ ਵਿਧਾਇਕ ਰਾਣਾ ਨੇ ਕੀਤਾ ਉਦਘਾਟਨ
56.47 ਲੱਖ ਦੀ ਲਾਗਤ ਨਾਲ ਬਣਨ ਵਾਲੇ ਆਦਰਸ਼ ਨਗਰ ਮੇਨ ਰੋਡ ਦਾ ਵਿਧਾਇਕ ਰਾਣਾ ਗੁਰਜੀਤ ਨੇ ਕੀਤਾ ਉਦਘਾਟਨ
Publish Date: Tue, 10 Feb 2026 10:21 PM (IST)
Updated Date: Tue, 10 Feb 2026 10:23 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕੁੱਲ 4.36 ਕਰੋੜ ਵਿਚੋਂ ਚੌਕ ਸੀਨਪੁਰਾ ਵਿਖ਼ੇ ਲਗਭਗ 56.47 ਲੱਖ ਦੀ ਲਾਗਤ ਨਾਲ ਆਦਰਸ਼ ਨਗਰ ਮੇਨ ਰੋਡ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਵਾਰਡ ਨੰਬਰ 2, 3 ਤੇ 8 ਆਉਂਦੇ ਹਨ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਵਿਚ ਪਹਿਲਾਂ ਅੰਮ੍ਰਿਤ-2 ਦੇ ਤਹਿਤ ਵਾਟਰ ਸਪਲਾਈ ਪਾਈ ਜਾਵੇਗੀ, ਉਸ ਉਪਰੰਤ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਮਨਸੂ, ਡਿਪਟੀ ਮੇਅਰ ਵਿਨੋਦ ਸੂਦ, ਦੀਪਕ ਸਲਵਾਨ ਸ਼ਹਿਰੀ ਪ੍ਰਧਾਨ, ਮਨੀਸ਼ ਸ਼ਾਹ ਐੱਮਸੀ ਵਾਰਡ ਨੰਬਰ-8, ਮਨਜਿੰਦਰ ਸ਼ਾਹੀ ਐੱਮਸੀ ਵਾਰਡ ਨੰਬਰ-2, ਸ਼ਿੰਦਾ ਵਾਲਿਆ, ਸਨੀ ਬਲ, ਰਾਜਿੰਦਰ ਸਿੰਘ ਪਾਲਾ, ਬਲਜੀਤ ਸਿੰਘ ਕਾਲਾ ਐੱਮਸੀ, ਨਰਿੰਦਰ ਸਿੰਘ ਮਨਸੁ, ਕਹਿਰ ਸਿੰਘ, ਡਾ. ਪਰਵਿੰਦਰ ਸ਼ਰਮਾ, ਰਾਕੇਸ਼ ਕੇਸ਼ਾ, ਡਾ. ਮਨਜੀਤ ਗਿੱਲ, ਕੁਲਦੀਪ ਸਿੰਘ ਉਪ ਜ਼ਿਲ੍ਹਾ ਪ੍ਰਧਾਨ, ਰਾਜਬੀਰ ਬਾਵਾ, ਹੈਪੀ, ਜਸਪਾਲ ਸਿੰਘ, ਹਰਮੋਨ ਸਿੰਘ, ਮਨੋਜ ਅਰੋੜਾ ਐੱਮਕੇ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਥਿੰਦ, ਅਨਮੋਲ ਸ਼ਰਮਾ, ਇੰਦਰਜੀਤ ਸ਼ਰਮਾ, ਧਰਮਿੰਦਰ ਕੁਮਾਰ ਕਾਕਾ, ਸੁਭਾਸ਼ ਵਧਵਾ, ਗੁਰਮੇਜ ਸਿੰਘ, ਮਨੋਜ ਖੁਰਾਨਾ, ਨਿਤਿਨ ਅੱਗਰਵਾਲ, ਵਿਕਾਸ ਗੁਪਤਾ ਵਿੱਕੀ ਆਦਿ ਹਾਜ਼ਰ ਸਨ।