ਬਲਾਕ ਫਗਵਾੜਾ-2 ਦੇ ਅਧਿਆਪਕਾਂ ਦਾ ਸੈਮੀਨਾਰ ਸੰਪੰਨ
ਬਲਾਕ ਫਗਵਾੜਾ-2 ਦੇ ਅਧਿਆਪਕਾਂ ਦਾ ਮਿਸ਼ਨ ਸਮਰੱਥ ਦੋ ਰੋਜ਼ਾ ਸੈਮੀਨਾਰ ਸੰਪੰਨ
Publish Date: Mon, 09 Feb 2026 06:48 PM (IST)
Updated Date: Mon, 09 Feb 2026 06:50 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਸੰਜੀਵ ਕੁਮਾਰ ਹਾਂਡਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਗਵਾੜਾ-2 ਦੀਆਂ ਹਦਾਇਤਾਂ ਅਨੁਸਾਰ ਬਲਾਕ ਫਗਵਾੜਾ-2 ਵਿਖੇ ਮਿਸ਼ਨ ਸਮਰੱਥ 4-0 ਮੁਲਾਂਕਣ ਦੋ ਰੋਜ਼ਾ ਸੈਮੀਨਾਰ ਸਪੰਨ ਹੋਇਆ। ਇਸ ਦੋ ਰੋਜ਼ਾ ਸੈਮੀਨਾਰ ਵਿਚ ਬਲਾਕ ਫਗਵਾੜਾ-2 ਦੇ ਰਿਸੋਰਸ ਪਰਸਨ ਸੈਂਟਰ ਹੈੱਡ ਟੀਚਰ ਮਨਜੀਤ ਲਾਲ, ਬਿਕਰਮਜੀਤ ਸਿੰਘ, ਜਤਿੰਦਰ ਕੁਮਾਰ ਨੇ ਦੋ ਰੋਜ਼ਾ ਤੀਜੀ ਤੋਂ ਪੰਜਵੀਂ ਜਮਾਤ ਵਿਚ ਵੱਖ-ਵੱਖ ਵਿਸ਼ਿਆਂ ਪੰਜਾਬੀ, ਹਿਸਾਬ ਤੇ ਅੰਗਰੇਜ਼ੀ ਦੀਆਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ। ਇਸ ਮੌਕੇ ਮਿਸ਼ਨ ਸਮਰੱਥ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਨੇ ਵਿਜ਼ਿਟ ਕੀਤਾ। ਇਸ ਮੌਕੇ ਉਨ੍ਹਾਂ ਨੇ ਸੈਮੀਨਾਰ ਲਗਾਉਣ ਆਏ ਅਧਿਆਪਕਾਂ ਨੂੰ ਦੱਸਿਆ ਮਿਸ਼ਨ ਸਮਰੱਥ 4.0 ਨੂੰ ਜੋ ਜੁਲਾਈ 2026 ਨੂੰ ਸ਼ੁਰੂ ਹੋ ਕੇ ਅਗਸਤ 2026 ਤੱਕ ਦੋ ਮਹੀਨਿਆਂ ਤੱਕ ਪੰਜਾਬ ਭਰ ਦੇ ਸਕੂਲਾਂ ਵਿਚ ਚਲਾਇਆ ਜਾਵੇਗਾ, ਜਿਸ ਵਿਚ ਬੱਚਿਆਂ ਨੂੰ ਮਿਸ਼ਨ ਸਮਰੱਥ ਦੇ ਟੀਚਿਆਂ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਾਡਾ ਸਾਰੇ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਤੀਜੀ ਤੋਂ ਪੰਜਵੀਂ ਦੇ ਬੱਚਿਆਂ ਦਾ ਉਨ੍ਹਾਂ ਦੀ ਪੜ੍ਹਣ ਲਿਖਣ ਦੀ ਯੋਗਤਾ ਜਾਂਚ ਕੇ ਸਹੀ ਨਤੀਜੇ ਦੇ ਸਕੀਏ, ਜਿਸ ਨਾਲ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਮੋਹਰੀ ਬਣ ਸਕੀਏ। ਇਸ ਵਿਚ ਬਲਾਕ ਫਗਵਾੜਾ-2 ਦੇ ਵੱਖ-ਵੱਖ ਸਕੂਲਾਂ ਦੇ ਤਿੰਨ ਬੈਚਾ ਵਿਚ 102 ਅਧਿਆਪਕਾ ਨੇ ਭਾਗ ਲਿਆ। ਇਸ ਦੌਰਾਨ ਬੱਚਿਆਂ ਦੇ ਬੌਧਿਕ ਵਿਕਾਸ, ਸ਼ਬਦ ਪਹਿਚਾਣ, ਪੜ੍ਹਣਾ ਤੇ ਲਿਖਣਾ ਦੇ ਚਾਰ ਨੁਕਾਤੀ ਬਲਾਕਾਂ ਤੇ ਗਣਿਤ ਦੀ ਗੱਲਬਾਤ, ਹੁਨਰ ਸਿਖਾਉਣਾ, ਹੁਨਰ ਅਭਿਆਸ ਗਣਿਤ ਦੇ ਚਾਰ ਨੁਕਤੀ ਬਲਾਕਾਂ ਬਾਰੇ ਵਿਸਥਾਰ ਪੂਰਵਕ ਤੇ ਅੰਗਰੇਜ਼ੀ ਵਿਚ ਭਾਸ਼ਾਈ ਟੀਚਿਆਂ, ਕਿਤਾਬਾਂ ਅਤੇ ਜਮਾਤ ਵਿਚ ਰੋਜ਼ਾਨਾ ਤਿਆਰ ਗਤੀਵਿਧੀਆਂ ਤੇ ਪਾਠ ਯੋਜਨਾ ਜਾਣਕਾਰੀ ਦਿੱਤੀ ਗਈ, ਜਿਸ ਨਾਲ ਬੱਚਿਆਂ ਨੂੰ ਰਚਨਾਮਿਕ ਗਤੀਵਿਧੀਆਂ ਅਤੇ ਵਧੀਆ ਤਰੀਕੇ ਨਾਲ ਪੜਾਇਆ ਜਾ ਸਕੇ। ਇਸ ਮੌਕੇ ਸੀਐੱਚਟੀ ਕੁਲਵੀਰ ਕੌਰ, ਸੀਮਾ ਗੋਇਲ, ਗਣੇਸ਼ ਭਗਤ, ਸੁਨੀਤਾ ਰਾਣੀ, ਪਰਮਜੀਤ ਕੌਰ, (ਹੈੱਡ ਟੀਚਰ) ਹਰਪ੍ਰੀਤ ਸਿੰਘ, ਸੁਰਿੰਦਰ ਰਾਮ, ਰਾਮ ਪਾਲ ਵਰਮਾ, ਸਤਨਾਮ ਸਿੰਘ ਗਿੱਲ, ਗੁਰਮੱਖ ਸਿੰਘ, ਲਖਵਿੰਦਰ ਸਿੰਘ, ਪਵਨ ਕੁਮਾਰ, ਗੁਰਸੇਵਕ, ਗੁਰਜੀਤ ਸਿੰਘ, ਵਰਿੰਦਰ ਕੁਮਾਰ, ਵੀਨਾ ਰਾਣੀ, ਕਾਜਲ, ਬਲਜਿੰਦਰ ਕੌਰ, ਸੋਨੀਆ ਸੋਨੀ, ਕਮਲੇਸ਼ ਕੌਰ, ਮਨਿੰਦਰ ਕੌਰ, ਮੀਨਾ ਰਾਣੀ, ਅਨੁਰਾਧਾ ਰਾਣੀ, ਸੁਸ਼ੀਲਾ ਰਾਣੀ ਸਨ।