ਐੱਸਐੱਸਪੀ ਤੂਰਾ ਦੀ ਅਗਵਾਈ ਹੇਠ ਫਗਵਾੜਾ ’ਚ ਚਲਾਇਆ ਮਿਸ਼ਨ ਪ੍ਰਹਾਰ
ਐਸ ਐਸ ਪੀ ਗੌਰਵ ਤੂਰਾ ਦੀ ਅਗਵਾਈ ਹੇਠ ਫਗਵਾੜਾ ਚ ਚਲਾਇਆ ਗਿਆ ਮਿਸ਼ਨ ਪਰਹਾਰ
Publish Date: Wed, 11 Feb 2026 08:22 PM (IST)
Updated Date: Thu, 12 Feb 2026 04:06 AM (IST)

ਕੈਪਸ਼ਨ-11ਪੀਐਚਜੀ12,11ਪੀਐਚਜੀ13,11ਪੀਐਚਜੀ14 ਸ਼ਹਿਰ ਦੇ ਵੱਖ ਵੱਖ ਬਜਾਰਾ ਵਿਚ ਫਲੈਗ ਮਾਰਚ ਕਰਦੇ ਹੋਏ ਐਸ ਐਸ ਪੀ ਗੌਰਵ ਤੂਰਾ,ਐਸ ਪੀ ਮਾਧਵੀ ਸ਼ਰਮਾ,ਡੀਐਸਪੀ ਭਾਰਤ ਭੂਸ਼ਨ ਤੇ ਹੋਰ 2 ਫਲ਼ੇਗ ਮਾਰਚ ਦੀਆਂ ਵੱਖ ਵੱਖ ਤਸਵੀਰਾਂ। ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਐੱਸਐੱਸਪੀ ਗੌਰਵ ਤੂਰਾ ਵੱਲੋਂ ਗੈਂਗਸਟਰਾਂ ਤੇ ਵਾਰ ‘ਮਿਸ਼ਨ ਪਰਹਾਰ-1’ ਤਹਿਤ ਫਗਵਾੜਾ ਵਿੱਚ ਪੂਰੀ ਰਾਤ ਚੈਕਿੰਗ ਕਰਕੇ ਸ਼ਰਾਰਤੀ ਅੰਸਰਾਂ,ਗੈਂਗਸਟਰਾਂਖਿਲਾਫ ਮੁਹਿਮ ਵਿਢੀ ਗਈ।ਫਗਵਾੜਾ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਪਾਉਣ ਦੇ ਉਦੇਸ਼ ਨਾਲ ਐਸਐਸਪੀ ਕਪੂਰਥਲਾ ਗੌਰਵ ਤੂਰਾ ਵੱਲੋਂ ‘ਮਿਸ਼ਨ ਪਰਹਾਰ-1’ ਤਹਿਤ ਪੂਰੀ ਰਾਤ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸ਼ਹਿਰ ਦੇ ਮੁੱਖ ਚੌਰਾਹਿਆਂ, ਸੰਵੇਦਨਸ਼ੀਲ ਇਲਾਕਿਆਂ ਅਤੇ ਆਉਣ-ਜਾਣ ਵਾਲੇ ਰਸਤੇਆਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਐਸਐਸਪੀ ਗੌਰਵ ਤੂਰਾ ਖੁਦ ਮੈਦਾਨ ਵਿੱਚ ਉਤਰ ਕੇ ਪੁਲਿਸ ਟੀਮਾਂ ਦੀ ਅਗਵਾਈ ਕਰਦੇ ਨਜ਼ਰ ਆਏ ਅਤੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਕਾਨੂੰਨ ਤੋੜਨ ਵਾਲਿਆਂ ਨਾਲ ਕਿਸੇ ਵੀ ਕਿਸਮ ਦੀ ਰਿਆਇਤ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅਮਨ-ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅੰਸਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਲੋਕਾਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੌਰਾਨ ਦਸਤਾਵੇਜ਼ਾਂ ਦੀ ਜਾਂਚ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਨਿਗਰਾਨੀ ਅਤੇ ਰਾਤ ਦੇ ਸਮੇਂ ਬੇਵਜ੍ਹਾ ਘੁੰਮਣ ਵਾਲੇ ਸ਼ੱਕੀ ਤੱਤਾਂ ਦੀ ਪੜਤਾਲ ਕੀਤੀ ਗਈ। ਪੁਲਿਸ ਵੱਲੋਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਅਤੇ ਕਿਸੇ ਵੀ ਗਲਤ ਗਤੀਵਿਧੀ ਤੋਂ ਦੂਰ ਰਹਿਣ। ਐਸਐਸਪੀ ਨੇ ਕਿਹਾ ਕਿ ‘ਮਿਸ਼ਨ ਪਰਹਾਰ-1’ ਅਗਾਮੀ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹੇਗਾ ਅਤੇ ਜ਼ਿਲ੍ਹੇ ਵਿੱਚ ਅਪਰਾਧ ਨੂੰ ਜੜੋਂ ਖਤਮ ਕਰਨ ਲਈ ਪੁਲਿਸ ਵਚਨਬੱਧ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸੂਚਨਾ ਦੇਣ। ਇਸ ਅਭਿਆਨ ਨਾਲ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਪ੍ਰਤੀ ਲੋਕਾਂ ਵਿੱਚ ਭਰੋਸਾ ਹੋਰ ਮਜ਼ਬੂਤ ਹੋਇਆ ਹੈ ਅਤੇ ਪੁਲਿਸ ਦੀ ਸਖ਼ਤੀ ਨਾਲ ਸ਼ਰਾਰਤੀ ਅੰਸਰਾਂ ਵਿੱਚ ਹੜਕੰਪ ਮਚ ਗਿਆ।ਇਸ ਮੌਕੇ ਐਸ ਪੀ ਮਾਧਵੀ ਸ਼ਰਮਾ,ਡੀਐਸਪੀ ਭਾਰਤ ਭੂਸ਼ਨ ਸਹਿਤ ਮੁਲਾਜਮ ਮੌਜੂਦ ਸਨ।