ਪ੍ਰਵਾਸੀ ਵੀਰਾਂ ਨੇ ਸਕੂਲ ਬੱਚਿਆਂ ਨੂੰ ਕੀਤੀ ਸਟੇਸ਼ਨਰੀ ਤੇ ਹੋਰ ਸਮੱਗਰੀ ਦਾਨ
ਪ੍ਰਵਾਸੀ ਵੀਰਾਂ ਨੇ ਸਕੂਲ ਬੱਚਿਆਂ ਨੂੰ ਕੀਤੀ ਸਟੇਸ਼ਨਰੀ ਤੇ ਹੋਰ ਸਮੱਗਰੀ ਦਾਨ
Publish Date: Thu, 23 Apr 2026 08:35 PM (IST)
Updated Date: Fri, 24 Apr 2026 04:11 AM (IST)

ਕੈਪਸ਼ਨ : 23ਕੇਪੀਟੀ39 ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਹੋਰ ਸਮੱਗਰੀ ਦੇਣ ਸਮੇਂ ਪ੍ਰਵਾਸੀ ਵੀਰ ਅਮਰੀਕ ਸਿੰਘ, ਕਮਲਜੀਤ ਕੌਰ, ਕੰਵਲਜੀਤ ਸਿੰਘ, ਹੈਡ ਟੀਚਰ ਹਰਦੀਪ ਕੌਰ ਤੇ ਹੋਰ । ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸਰਕਾਰੀ ਐਲੀਮੈਂਟਰੀ ਸਕੂਲ ਦੇ ਹੋਣਹਾਰ ਅਧਿਆਪਕ ਕੰਵਲਜੀਤ ਸਿੰਘ ਨੰਗਲ ਲੁਬਾਣਾ ਦੀਆਂ ਅਣਥੱਕ ਯਤਨਾਂ ਸਦਕਾ ਪਿੰਡ ਮਕਸੂਦਪੁਰ ਦੇ ਬਹੁਤ ਸਤਿਕਾਰਯੋਗ ਅਮਰੀਕ ਸਿੰਘ, ਉਹਨਾਂ ਦੀ ਪਤਨੀ ਕਮਲਜੀਤ ਕੌਰ, ਬੇਟਾ ਸਰਬਜੀਤ ਸਿੰਘ ਕਨੇਡਾ, ਨੂੰਹ ਅਮਨਦੀਪ ਕੌਰ ਦੁਆਰਾ ਸਰਕਾਰੀ ਐਲੀਮੈਟਰੀ ਸਕੂਲ ਮਕਸੂਦਪੁਰ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਕਾਪੀਆਂ, ਬੈਗ, ਪੈੱਨ, ਪੈਨਸਿਲ ਤੇ ਹੋਰ ਲੋੜੀਂਦੀ ਸਟੇਸਨਰੀ ਦਾਨ ਦੇ ਰੂਪ ਵਿੱਚ ਦਿੱਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਕੰਵਲਜੀਤ ਸਿੰਘ ਨੰਗਲ ਲੁਬਾਣਾ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਸਤਨਾਮ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਲਗਾਤਾਰ ਇਸ ਸਕੂਲ ਲਈ ਹਮੇਸ਼ਾਂ ਸਮਰਪਿਤ ਰਹਿੰਦਾ ਹੈ। ਜਦ ਵੀ ਸਕੂਲ ਦੀ ਕੋਈ ਵਸਤੂ ਖਰਾਬ ਹੋਵੇ, ਉਹ ਤੁਰੰਤ ਨਵੀਂ ਭੇਜ ਦਿੰਦੇ ਹਨ। ਮਾਸਟਰ ਕਵਲਜੀਤ ਸਿੰਘ ਨੰਗਲ ਵੱਲੋਂ ਪੂਰੇ ਪਰਿਵਾਰ ਦਾ ਪੂਰੇ ਨਗਰ ਦੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੈੱਡ ਟੀਚਰ ਹਰਦੀਪ ਕੌਰ, ਕੰਵਲਜੀਤ ਸਿੰਘ, ਮੁਨੀਸ਼ ਦੱਤ, ਮੈਡਮ ਅਮਨਦੀਪ ਕੌਰ ਅਮਨਦੀਪ ਕੌਰ, ਮੈਡਮ ਆਸਮੀਨ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਤੂਰ ਪ੍ਰਧਾਨ ਕਿਸਾਨ ਯੂਨੀਅਨ ਹਾਜ਼ਰ ਸਨ।