ਬੱਚਿਆਂ ’ਚ ਵੱਧ ਰਿਹਾ ਮਾਨਸਿਕ ਤਣਾਅ : ਡਾ. ਬਸਰਾ
ਬੱਚਿਆਂ ਵਿੱਚ ਵੱਧ ਰਿਹਾ ਮਾਨਸਿਕ ਤਣਾਅ,ਡਾ ਬਸਰਾ
Publish Date: Sun, 05 Apr 2026 08:35 PM (IST)
Updated Date: Mon, 06 Apr 2026 04:13 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿੱਚ ਜਿੱਥੇ ਵੱਡੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ, ਉੱਥੇ ਬੱਚੇ ਵੀ ਇਸ ਤੋਂ ਅਛੂਤੇ ਨਹੀਂ ਰਹੇ। ਸਕੂਲ ਦਾ ਦਬਾਅ, ਮਾਪਿਆਂ ਦੀਆਂ ਉਮੀਦਾਂ ਅਤੇ ਡਿਜ਼ੀਟਲ ਦੁਨੀਆ ਦਾ ਪ੍ਰਭਾਵ ਬੱਚਿਆਂ ਦੇ ਮਨ ਤੇ ਗੰਭੀਰ ਅਸਰ ਪਾ ਰਹੇ ਹਨ। ਨਤੀਜੇ ਵਜੋਂ ਬੱਚਿਆਂ ਵਿੱਚ ਚਿੜਚਿੜਾਪਣ, ਗੁੱਸਾ ਤੇ ਅਸਹਿਣਸ਼ੀਲਤਾ ਵਧ ਰਹੀ ਹੈ। ਬਾਕਸ-- ਤਣਾਅ ਦੇ ਮੁੱਖ ਕਾਰਨ ਮਾਹਿਰ ਡਾ. ਵੀਰ ਸਿੰਘ ਬਸਰਾ, ਡਾ. ਜਤਿੰਦਰ ਸਿੰਘ ਪਰਹਾਰ, ਕਨਲਾ ਨਹਿਰੂ ਪਬਲਿਕ ਸਕੂਲ ਫਗਵਾੜਾ ਦੇ ਚੇਅਰਮੈਨ ਪੰਕਜ ਸਰਦਾਨਾ ਮੁਤਾਬਕ ਬੱਚਿਆਂ ਵਿੱਚ ਵੱਧਦੇ ਮਾਨਸਿਕ ਤਣਾਅ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਸਕੂਲੀ ਦਬਾਅ-ਹੋਮਵਰਕ, ਪ੍ਰੀਖਿਆਵਾਂ ਅਤੇ ਮੁਕਾਬਲੇ ਦੀ ਦੌੜ। ਇਸ ਦੇ ਨਾਲ ਹੀ ਮਾਪਿਆਂ ਦੀਆਂ ਵੱਧਦੀਆਂ ਉਮੀਦਾਂ ਵੀ ਬੱਚਿਆਂ ਨੂੰ ਅੰਦਰੋਂ ਦਬਾ ਰਹੀਆਂ ਹਨ। ਡਿਜ਼ੀਟਲ ਯੁੱਗ ਵਿੱਚ ਮੋਬਾਈਲ ਅਤੇ ਗੇਮਿੰਗ ਦਾ ਅਧਿਕ ਇਸਤੇਮਾਲ ਵੀ ਬੱਚਿਆਂ ਦੀ ਮਨੋਦਸ਼ਾ ‘ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ, ਜਿਸ ਨਾਲ ਉਹ ਜਲਦੀ ਗੁੱਸੇ ਵਿੱਚ ਆ ਜਾਂਦੇ ਹਨ। ਬਾਕਸ-- ਚਿੜਚਿੜੇਪਨ ਦੇ ਨਿਸ਼ਾਨ: ਛੋਟੀ-ਛੋਟੀ ਗੱਲਾਂ ’ਤੇ ਗੁੱਸਾ ਕਰਨਾ ਇਕੱਲੇ ਰਹਿਣ ਦੀ ਆਦਤ ਬਣ ਜਾਣਾ ਪੜ੍ਹਾਈ ਵਿੱਚ ਰੁਚੀ ਘਟਣਾ ਬਾਤ ਨਾ ਸੁਣਨਾ ਜਾਂ ਜ਼ਿੱਦ ਕਰਨਾ ਨੀਂਦ ਅਤੇ ਖਾਣ-ਪੀਣ ਦੇ ਰੁਟੀਨ ਵਿੱਚ ਬਦਲਾਅ ਡਾ. ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ, ਪੰਕਜ ਸਰਦਾਨਾ ਨੇ ਕਿਹਾ ਕਿ ਜੇ ਇਹ ਲੱਛਣ ਸਮੇਂ ’ਤੇ ਨਾ ਸਮਝੇ ਜਾਣ ਤਾਂ ਇਹ ਭਵਿੱਖ ਵਿੱਚ ਵੱਡੀ ਸਮੱਸਿਆ ਬਣ ਸਕਦੇ ਹਨ। ਬਾਕਸ-- ਮਾਪਿਆਂ ਅਤੇ ਅਧਿਆਪਕਾਂ ਦੀ ਭੁਮਿਕਾ ਅਹਿਮ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨੀ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ’ਤੇ ਬਿਨਾਂ ਲੋੜ ਦੇ ਦਬਾਅ ਨਾ ਪਾਉਣਾ ਜ਼ਰੂਰੀ ਹੈ। ਅਧਿਆਪਕਾਂ ਨੂੰ ਵੀ ਕਲਾਸਰੂਮ ’ਚ ਦੋਸਤਾਨਾ ਮਾਹੌਲ ਬਣਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੀ ਗੱਲ ਆਸਾਨੀ ਨਾਲ ਸਾਂਝੀ ਕਰ ਸਕਣ। ਬਾਕਸ-- ਗੁੱਸੇ ‘ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ: ਬੱਚਿਆਂ ਨੂੰ ਖੇਡਾਂ ਅਤੇ ਸ਼ਾਰਿਰਕ ਗਤੀਵਿਧੀਆਂ ਵੱਲ ਪ੍ਰੇਰਿਤ ਕਰੋ ਸਕਰੀਨ ਟਾਈਮ ਘਟਾਓ ਯੋਗਾ ਅਤੇ ਧਿਆਨ ਦੀ ਆਦਤ ਪਾਓ ਸਮੇਂ-ਸਮੇਂ ‘ਤੇ ਪਰਿਵਾਰ ਨਾਲ ਗੁਣਵੱਤਾ ਵਾਲਾ ਸਮਾਂ ਬਿਤਾਓ ਜਰੂਰਤ ਪੈਣ ‘ਤੇ ਕੌਂਸਲੰਿਗ ਦੀ ਮਦਦ ਲਓ ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ, ਪੰਕਜ ਸਰਦਾਨਾ ਨੇ ਕਿਹਾ ਕਿ ਬੱਚਿਆਂ ਦਾ ਮਾਨਸਿਕ ਸਿਹਤ ਇੱਕ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ। ਜੇ ਮਾਪੇ ਅਤੇ ਅਧਿਆਪਕ ਸਮੇਂ ‘ਤੇ ਧਿਆਨ ਦੇਣ, ਤਾਂ ਬੱਚਿਆਂ ਦੇ ਗੁੱਸੇ ਅਤੇ ਚਿੜਚਿੜੇਪਨ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਸਹੀ ਮਾਰਗਦਰਸ਼ਨ ਅਤੇ ਪਿਆਰ ਭਰਾ ਮਾਹੌਲ ਬੱਚਿਆਂ ਨੂੰ ਇੱਕ ਖੁਸ਼ਹਾਲ ਅਤੇ ਸੰਤੁਲਿਤ ਜੀਵਨ ਵੱਲ ਲੈ ਜਾ ਸਕਦਾ