‘ਮੇਲਾ ਚੌਂਕੀਆਂ’ ਧੂਮਧਾਮ ਨਾਲ ਮਨਾਇਆ
ਦਰਬਾਰ ਸਖੀ ਸਰਵਰ ਪੀਰ ਲਾਲਾਂ ਵਾਲਾ ਜੀ ਵਿਖੇ ‘ਮੇਲਾ ਚੌਂਕੀਆਂ’ ਧੂਮਧਾਮ ਨਾਲ ਮਨਾਇਆ
Publish Date: Thu, 26 Feb 2026 08:59 PM (IST)
Updated Date: Thu, 26 Feb 2026 09:01 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਦਰਬਾਰ ਸਖੀ ਸਰਵਰ ਪੀਰ ਲਾਲਾਂ ਵਾਲਾ ਜੀ ਵਿਖੇ ‘ਮੇਲਾ ਚੌਂਕੀਆਂ’ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਨ ਵੀਰਵਾਰ ਨੂੰ ਗੱਦੀ ਨਸ਼ੀਨ ਸਾਈਂ ਰਾਣੇ ਸ਼ਾਹ ਜੀ ਦੀ ਰਹਿਨੁਮਾਈ ਹੇਠ ਨਜ਼ਦੀਕ ਪੁਰਾਣੀ ਜ਼ੇਲ੍ਹ ਰੋਡ ਕਪੂਰਥਲਾ ਵਿਖੇ ਬਾਬਾ ਜੀ ਦੇ ਦਰਬਾਰ ਵਿਖੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੇਲੇ ਮੌਕੇ ਦਰਬਾਰ ਵਿਖੇ ਝੰਡੇ ਦੀ ਰਸਮ ਸ਼ਾਮ 5 ਵਜੇ ਮਨਪ੍ਰੀਤ ਲੱਕੀ ਜਲੰਧਰ ਵੱਲੋਂ ਨਿਭਾਈ ਗਈ ਤੇ ਰਾਤ 9 ਵਜੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦਰਬਾਰ ਨੂੰ ਸੁੰਦਰ ਫੁੱਲਾਂ ਅਤੇ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਲੋਕ ਆਪਣੇ ਪਰਿਵਾਰ ਨਾਲ ਢੋਲ-ਨਗਾੜਿਆਂ ਨਾਲ ਤੇ ਦੇਗ ਪ੍ਰਸ਼ਾਦ ਨਾਲ ਦਰਬਾਰ ਵਿਖੇ ਪਹੁੰਚਿਆਂ। ਉਨ੍ਹਾਂ ਦੱਸਿਆ ਕਿ ਮੇਲੇ ਦਾ ਉਦਘਾਟਨ ਬਲਵਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮਾਂ ਦੌਰਾਨ ਪ੍ਰਸਿੱਧ ਗਾਇਕ ਜੋੜੀ ਜਸ਼ਨਮੀਤ ਤੇ ਬੀਐੱਸ ਭੱਟੀ ਵੱਲੋਂ ਆਪਣੀ ਦਿਲਕਸ਼ ਆਵਾਜ਼ ਵਿਚ ਸਭਿਆਚਾਰਕ ਗੀਤ ਪੇਸ਼ ਕੀਤੇ ਤੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਦਵਿੰਦਰ ਦਿਆਲਪੁਰੀ, ਆਸ਼ੂ ਸਿੰਘ, ਰਵੀ ਅਸ਼ਰਫ, ਐੱਮਐੱਸ ਸਮੁੰਦਰ ਵੱਲੋਂ ਵੀ ਆਪਣੀ ਕਲਾਕਾਰੀ ਪੇਸ਼ ਕੀਤੀ ਗਈ। ਮੇਲੇ ਦੌਰਾਨ ਐਂਕਰ ਦੀ ਭੁਮਿਕਾ ਰਣਜੀਤ ਮਾਨ ਵੱਲੋਂ ਬਾਖੂਬੀ ਨਿਭਾਈ ਗਈ। ਸ਼ਾਮ ਵੇਲੇ ਰਵੀ ਰਾਜਾ ਸਾਬ ਕੱਵਾਲ ਤੇ ਹੋਰ ਪਾਰਟੀਆਂ ਵੱਲੋਂ ਕੱਵਾਲੀਆਂ ਪੇਸ਼ ਕੀਤੀਆਂ ਗਿਆ।