ਸਰਕਾਰੀ ਸਕੂਲਾਂ ’ਚ ਬੱਚੇ ਦਾਖ਼ਲ ਕਰਵਾਉਣ ’ਚ ਮਾਪੇ ਪਾਉਣ ਵਡਮੁੱਲਾ ਯੋਗਦਾਨ
ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਵਿਖੇ ਮੈਗਾ ਅਧਿਆਪਕ ਅਤੇ ਮਾਪੇ ਮਿਲਣੀ ਅਤੇ ਗਰੇਜੂਏਸ਼ਨ ਸੇਰਾਮਨੀ ਦਾ ਆਯੋਜਨ
Publish Date: Sat, 28 Mar 2026 07:53 PM (IST)
Updated Date: Sun, 29 Mar 2026 04:15 AM (IST)

ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਵਿਖੇ ਮੈਗਾ ਅਧਿਆਪਕ-ਮਾਪੇ ਮਿਲਣੀ ਤੇ ਗਰੇਜੂਏਸ਼ਨ ਸੈਰੇਮਨੀ ਕਰਵਾਈ ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਪੰਜਾਬ ਦੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਮਮਤਾ ਬਜਾਜ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਵ ਹਾਂਡਾ ਫਗਵਾੜਾ-2 ਅਤੇ ਸੀ ਐਚ ਟੀ ਪਲਵਿੰਦਰ ਕੌਰ ਅਤੇ ਬਲਾਕ ਰਿਸੋਰਸ ਪਰਸਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਬਲਾਕ ਫਗਵਾੜਾ-2 ਵਿਖੇ ਮੈਗਾ ਅਧਿਆਪਕ ਅਤੇ ਮਾਪੇ ਮਿਲਣੀ ਅਤੇ ਗਰੈਜੂਏਸ਼ਨ ਸੈਰਾਮਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਨੇ ਦੱਸਿਆ ਪੰਜਾਬ ਭਰ ਦੇ ਸਕੂਲਾਂ ਵਿੱਚ ਮੈਗਾ ਅਧਿਆਪਕ ਮਾਪੇ ਮਿਲਣੀ ਤੇ ਗਰੇਜੂਏਸ਼ਨ ਸੇਰਾਮਨੀ ਤਹਿਤ ਸਕੂਲਾਂ ਵਿੱਚ ਇਹ ਸਮਾਗਮ ਕਰਵਾਏ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਭਰ ਦੇ ਸਕੂਲਾਂ ਵਿੱਚ ਸਿੱਖਿਆ ਨਾਲ ਹੋਏ ਸੁਧਾਰਾਂ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰਵਾਉਣਾ ਸੀ। ਮਾਪਿਆਂ ਭਾਗੀਦਾਰੀ ਦਾ ਮੁੱਖ ਮੰਤਵ ਮਾਪਿਆਂ ਨੂੰ ਸਕੂਲ ਵਿੱਚ ਵੱਧ ਤੋਂ ਵੱਧ ਬੱਚੇ ਦਾਖ਼ਲ ਕਰਵਾਉਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਜੋ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਉਸ ਬਾਰੇ ਬੱਚਿਆਂ ਦੇ ਮਾਪਿਆਂ ਨਾਲ ਸਾਂਝਾ ਕਰਨਾ ਅਤੇ ਸਕੂਲਾ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ। ਇਸ ਮੌਕੇ ਤੇ ਨਰਸਰੀ ਤੋਂ ਯੂ ਕੇ ਜੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਦਾ ਗਰੇਜੂਏਸ਼ਨ ਸੇਰਾਮਨੀ ਦੌਰਾਨ ਬੱਚਿਆਂ ਦੀ ਚੰਗੀ ਕਾਰਗੁਜ਼ਾਰੀ ਲਈ ਬੱਚਿਆਂ ਵਾਲੇ ਬੱਚਿਆਂ ਨੂੰ ਸਕੂਲ ਦੇ ਹੈੱਡ ਟੀਚਰ ਗਣੇਸ਼ ਭਗਤ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਝੱਲੀ, ਉਪ ਚੇਅਰਮੈਨ ਕਮਲ ਕਿਸ਼ਨ ਰੱਲ, ਜੋਤੀ, ਅਤੇ ਮੁਰਸ਼ਿਦ ਆਲਮ ਨੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਮਾਪਿਆਂ ਵੱਲੋਂ ਸਿੱਖਿਆ ਵਿਭਾਗ ਅਤੇ ਅਧਿਆਪਕਾ ਅਤੇ ਮੁੱਖ ਅਧਿਆਪਕ ਗਣੇਸ਼ ਭਗਤ ਵੱਲੋਂ ਕਰਵਾਏ ਜਾ ਰਹੇ ਸਕੂਲ ਕਾਰਜਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਆਪਣੇ ਸਕੂਲ ਦੇ ਵਿਕਾਸ ਅਤੇ ਬੇਹਤਰੀ ਲਈ ਵੱਡਮੁਲੇ ਸੁਝਾਅ ਦਿੱਤੇ। ਇਸ ਅਧਿਆਪਕ ਮਾਪੇ ਮਿਲਣੀ ਨੂੰ ਸਫਲ ਬਣਾਉਣ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਝੱਲੀ ਅਤੇ ਉਪ ਚੇਅਰਮੈਨ ਕਮਲ ਕ੍ਰਿਸ਼ਨ ਰੱਲ ਸਮੂਹ ਕਮੇਟੀ ਮੈਂਬਰਾਂ ਸਹਿਬਾਨ ਅਤੇ ਅਧਿਆਪਕਾਂ ਮੈਡਮ ਕਾਜਲ, ਲਕਸ਼ਮੀ ਅਤੇ ਜਸਵਿੰਦਰ ਕੌਰ ਤੇ ਬੱਚਿਆਂ ਦੇ ਮਾਪਿਆਂ ਨੇ ਵੱਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਤੇ ਮੁਰਸ਼ਿਦ ਆਲਮ, ਰਾਜੀਵ ਕੁਮਾਰ,ਜੋਤੀ, ਮੀਰਾ ਕੁਮਾਰੀ, ਸੰਤੋਸ਼ ਲਾਲ, ਮਨਜੀਤ ਕੌਰ,ਇੰਦਰਾ ਰਾਣੀ, ਗੁਲਾਬੀ ਬਾਟੀ, ਪ੍ਰਭਜੋਤ ਕੌਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।