ਚਰਚ ਬਚਾਓ ਮੋਰਚੇ ਦੀ ਪ੍ਰਸ਼ਾਸ਼ਨ ਨਾਲ ਮੀਟਿੰਗ ਕੱਲ੍ਹ: ਅਟਵਾਲ
ਪੁਰਾਤਨ ਚਰਚ/ਜਗਜੀਤ ਕਲੱਬ ਦੇ ਮਸਲੇ ਸਬੰਧੀ ਚਰਚ ਬਚਾਓ ਮੋਰਚੇ ਦੀ ਪ੍ਰਸ਼ਾਸ਼ਨ ਨਾਲ ਮੀਟਿੰਗ 23 ਨੂੰ : ਅਟਵਾਲ
Publish Date: Tue, 21 Apr 2026 08:00 PM (IST)
Updated Date: Tue, 21 Apr 2026 08:04 PM (IST)

ਪੁਰਾਤਨ ਚਰਚ/ਜਗਜੀਤ ਕਲੱਬ ਦੇ ਮਸਲੇ ਸਬੰਧੀ ਹੋਵੇਗੀ ਗੱਲਬਾਤ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦਾ ਪੁਰਾਤਨ ਚਰਚ, ਜੋ ਅੱਜ ਕੱਲ੍ਹ ਜਗਜੀਤ ਕਲੱਬ ਅਖਵਾਉਂਦਾ ਹੈ, ਦੇ ਸਿਲਸਿਲੇ ਵਿਚ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਤੇ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨਾਲ ਚਰਚ ਬਚਾਓ ਮੋਰਚੇ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਇਕ ਵਿਸ਼ੇਸ਼ ਮੀਟਿੰਗ 23 ਨੂੰ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਹਾਲਾਤਾਂ ‘ਤੇ ਚਰਚਾ ਕੀਤੀ ਜਾਵੇਗੀ ਤੇ ਨਵੇਂ ਡੀਸੀ ਨੂੰ ਪੁਰਾਤਨ ਚਰਚ/ਜਗਤਜੀਤ ਕਲੱਬ ਦੇ ਮਸਲੇ ਬਾਰੇ ਦੱਸਿਆ ਜਾਵੇਗਾ। ਇਸ ਸਬੰਧੀ ਚਰਚ ਬਚਾਓ ਮੋਰਚੇ ਦੇ ਮੀਡੀਆ ਸਲਾਹਕਾਰ ਰਾਜਵਿੰਦਰ ਮਿੱਠਾ ਨੇ ਕਿਹਾ ਕਿ ਇਸ ਮੀਟਿੰਗ ਵਿਚ ਐੱਮਸੀਐੱਫ ਚਰਚ ਜਲੰਧਰ ਦੇ ਪਾਸਟਰ ਸੁਬਾਸ਼ ਬੈਂਸ, ਰੋਇਲ ਚਰਚ ਦਿਆਲ ਪੁਰ ਦੇ ਪਾਸਟਰ ਹੈਰੀ ਐਮ ਗਿੱਲ, ਪਾਵਨ ਜੋਤੀ ਸੰਗ ਸੰਸਥਾ ਦੇ ਪ੍ਰਧਾਨ ਦਲਜੀਤ ਗਿੱਲ, ਚਰਚ ਬਚਾਓ ਮੋਰਚਾ ਇਸਤਰੀ ਵਿੰਗ ਪ੍ਰਧਾਨ ਨਰਗਿਸ ਅਟਵਾਲ, ਕਿਸਾਨ ਜਥੇਬੰਦੀਆਂ ਤੋਂ ਇਲਾਵਾ ਦਲਿਤ ਜਥੇਬੰਦੀਆਂ ਦੇ ਆਗੂ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੂੰ ਮੋਰਚੇ ਦੇ ਆਗੂਆਂ ਵੱਲੋਂ ਪੁਰਾਤਨ ਚਰਚ ਵਿਚ ਚੱਲ ਰਹੇ ਮਸਲੇ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨਾਲ ਪਿਛਲੇ ਸਮੇਂ ਵਿਚ ਉਲਝੇ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ ਤੇ ਲੰਬਿਤ ਪਈਆਂ ਦਰਖਾਸਤਾਂ ਉੱਪਰ ਕਾਰਵਾਈ ਕਰਨ ਲਈ ਬੇਨਤੀ ਕੀਤੀ ਜਾਵੇਗੀ।