- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਕਟਰ ਅੰਬੇਡਕਰ ਜੀ ਦੇ ਜਨਮ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮਾ ਨੂੰ ਧੂਮਧਾਮ ਨਾਲ ਮਨਾਉਣ ਲਈ ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵੱਲੋਂ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਬਾਬਾ ਸਾਹਿਬ ਜੀ ਦੇ ਜਨਮ ਦਿਨ ਸਮਾਗਮਾਂ ਨੂੰ ਮਨਾਉਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਸਬੰਧੀ ਇਨਵੀਟੇਸ਼ਨ ਕਾਰਡ ਵੀ ਰਿਲੀਜ਼ ਕੀਤਾ ਗਿਆ। ਜਨਮ ਦਿਵਸ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਜਗਨ ਨਾਥ ਅਤੇ ਜਨਰਲ ਸਕੱਤਰ ਘਨਸ਼ਾਮ ਨੇ ਦੱਸਿਆ ਕਿ 11 ਅਪ੍ਰੈਲ 2026 ਨੂੰ ਸ਼ਾਮ 4 ਵਜੇ ਡਾ. ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਤੋਂ ਕੱਢੇ ਜਾਣ ਵਾਲੇ ਚੇਤਨਾ ਮਾਰਚ ਵਿੱਚ ਹਿੱਸਾ ਲਿਆ ਜਾਵੇਗਾ। ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਦੇ ਪ੍ਰਧਾਨ ਜਗਨਨਾਥ ਬਾਂਸਲ ਅਤੇ ਜਨਰਲ ਸਕੱਤਰ ਘਨਸ਼ਾਮ ਨੇ ਇਲਾਕਾ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ, ਜੋ ਕੇ 14 ਅਪ੍ਰੈਲ 2026 ਨੂੰ ਸਵੇਰੇ 9 ਵਜੇ ਤੋਂ ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਮਨਾਇਆ ਜਾ ਰਿਹਾ।
ਜਨਮ ਉਤਸਵ ਪ੍ਰੋਗਰਾਮ ਜੋ ਕੇ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗਾ, ਵਿਚ ਬਾਬਾ ਸਾਹਿਬ ਡਾਕਟਰ ਅੰਬੇਡਕਰ, ਜੋਤੀ ਰਾਓ ਫੂਲੇ ਜੀ ਦੀ ਜੀਵਨੀ ਤੇ ਇਲਾਕ਼ੇ ਭਰ ਦੇ ਵਿਦਿਆਰਥੀਆਂ ਕੋਲੋਂ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖ਼ੇ ਲਿਖਤੀ ਪੇਪਰ ਲਿਆ ਜਾਵੇਗਾ, ਜਿਸ ’ਚ 300 ਦੇ ਕਰੀਬ ਬੱਚੇ ਹਿੱਸਾ ਲੈਣਗੇ। ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਲੜੀਵਾਰ 5000 ਰੁਪਏ, 4000 ਰੁਪਏ, 3000 ਰੁਪਏ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਅਤੇ ਅਗਲੇ 10 ਵਿਦਿਆਰਥੀਆਂ ਨੂੰ 1000 ਰੁਪਏ ਨਕਦ ਇਨਾਮ ਅਤੇ ਮੋਮੈਂਟੋ ਦਿੱਤੇ ਜਾਣਗੇ। ਇਸਦੇ ਨਾਲ ਹੀ ਸਵੇਰੇ 9 ਵਜੇ ਇਕ ਖ਼ੂਨਦਾਨ ਕੈਂਪ ਵੀ ਲਾਇਆ ਜਾਏਗਾ ਅਤੇ ਖ਼ੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਪ੍ਰੋਗਰਾਮ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਵੇਗਾ ਵਿੱਚ ਪ੍ਰਸਿੱਧ ਮਿਸ਼ਨਰੀ ਕਲਾਕਾਰਾਂ ਵੱਲੋਂ ਗੀਤ ਸੰਗੀਤ, ਪ੍ਰਸਿੱਧ ਨਾਟਕਕਾਰ ਹਰਕੇਸ਼ ਚੌਧਰੀ ਦੀ ਨਾਟਕ ਟੀਮ ਵੱਲੋਂ ਨਾਟਕ ‘ਜੇ ਅਸੀਂ ਚੁੱਪ ਹੀ ਰਹੇ’ ਪੇਸ਼ ਕੀਤਾ ਜਾਵੇਗਾ। ਬੁੱਧੀ ਜੀਵੀ ਵਿਦਵਾਨਾਂ ਵੱਲੋਂ ਬਾਬਾ ਸਾਹਿਬ ਜੀ ਅਤੇ ਜਯੋਤੀਬਾ ਰਾਓ ਫੂਲੇ ਜੀ ਦੇ ਜੀਵਨ ਮਿਸ਼ਨ ’ਤੇ ਵਿਚਾਰ ਪੇਸ਼ ਕਰਨਗੇ। ਉਪਰੋਕਤ ਸਮਾਗਮ ਵਿਚ ਸਰਕਾਰੀ ਸਕੂਲਾਂ ਦੇ 150 ਤੋਂ ਵੱਧ ਹੋਣਹਾਰ ਵਿਦਿਆਰਥੀ ਜੋ 8ਵੀਂ, 10ਵੀਂ, 12ਵੀਂ ਕਲਾਸਾਂ ਵਿਚੋਂ 2024-25 ਸੈਸ਼ਨ ਵਿਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ’ਤੇ ਆਏ ਹਨ ਉਨ੍ਹਾਂ ਨੂੰ ਲੜੀਵਾਰ 1000 ਰੁਪਏ, 900 ਰੁਪਏ ਅਤੇ 800 ਰੁਪਏ ਨਕਦ ਇਨਾਮ, ਸਨਮਾਨ ਚਿੰਨ੍ਹ ਅਤੇ ਬੁੱਕਸ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ਦੌਰਾਨ ਸਵੇਰੇ ਚਾਹ ਨਾਸ਼ਤਾ ਅਤੇ ਪ੍ਰੋਗਰਾਮ ਉਪਰੰਤ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।
ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਜਗਨ ਨਾਥ, ਜਨਰਲ ਸਕੱਤਰ ਘਨਸ਼ਾਮ, ਸਭਾ ਦੇ ਕੈਸ਼ੀਅਰ ਸਰਵਣ ਬਿਰਹਾ, ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ, ਵਾਈਸ ਪ੍ਰਧਾਨ ਗੁਰਮੇਜ ਸਿੰਘ, ਸ਼ਿੰਗਾਰਾ ਰਾਮ ਬਿਰਦੀ, ਪ੍ਰੇਮ ਲਾਲ ਸਕੱਤਰ, ਜੋਗਾ ਰਾਮ ਜੁਆਇੰਟ ਕੈਸ਼ੀਅਰ, ਸਲਾਹਕਾਰ ਰਾਮਜੀ ਬਾਂਸਲ, ਕੇਕੇ ਗੁਰੂ, ਕਾਰਜਕਾਰਨੀ ਮੈਂਬਰ ਜਰਨੈਲ ਸਿੰਘ, ਰਾਮ ਸ਼ਰਨ, ਗੁਰਦਾਵਰ ਰਾਮ, ਸ਼ਿੰਗਾਰਾ ਸਿੰਘ, ਭਾਗਮਲ, ਸੋਹਨ ਲਾਲ ਬਾਗਲਾ, ਡਾ. ਬਲਬੀਰ ਚੰਦ, ਮਹੇਸ਼ ਪਾਲ, ਰਾਜ ਕੁਮਾਰ, ਰਾਮ ਰਤਨ, ਪ੍ਰਸ਼ੋਤਮ ਜੱਖੂ, ਜੋਗਾ ਰਾਮ, ਨਸੀਬ ਚੰਦ, ਜੇਕੇ ਤੂਰਾ, ਰਾਮ ਕਿਸ਼ਨ ਭੱਟੀ, ਚਰਨਜੀਤ ਚੰਨੀ, ਅਸ਼ੋਕ ਕੁਮਾਰ, ਬਲਦੇਵ ਜੌਹਲ, ਸਤੀਸ਼ ਕੁਮਾਰ, ਪਰਵਿੰਦਰ ਰਾਜੂ, ਗੁਰਦਿਆਲ ਸੋਢੀ, ਪ੍ਰੋ. ਤੀਰਥ ਬਸਰਾ, ਆਰਕੇ ਸੰਧੂ, ਰਾਮ ਆਸਰਾ ਸਿੱਧੂ, ਕੁਲਦੀਪ ਸਿੰਘ, ਬਲਕਾਰ ਕੁਮਾਰ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ।