ਪੰਜਾਬ ਰਿਟਾਇਰਡ ਮਿਊਂਸਪਲ ਵਰਕਰਜ਼ ਯੂਨੀਅਨ ਦੀ ਮੀਟਿੰਗ
ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ਼ ਯੂਨੀਅਨ ਦੀ ਹੋਈ ਮੀਟਿੰਗ*
Publish Date: Sun, 22 Mar 2026 07:17 PM (IST)
Updated Date: Mon, 23 Mar 2026 04:14 AM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫ਼ਗਵਾੜਾ : ਪੰਜਾਬ ਰਿਟਾਇਰਡ ਮਿਊਂਸਪਲ ਵਰਕਰਜ਼ ਯੂਨੀਅਨ ਦੀ ਮੀਟਿੰਗ ਸ਼੍ਰੀ ਤਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਫਗਵਾੜਾ ਵਿਖੇ ਹੋਈ। ਮੀਟਿੰਗ ਵਿੱਚ ਯੂਨੀਅਨ ਦੇ ਸਰਪ੍ਰਸਤ ਸ੍ਰੀ ਜਨਕ ਰਾਜ ਮਾਨਸਾ ਅਤੇ ਸ਼੍ਰੀ ਭੋਲਾ ਸਿੰਘ ਬਠਿੰਡਾ ਪ੍ਰਧਾਨ ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ਼ ਯੂਨੀਅਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੇ ਆਰੰਭ ਵਿੱਚ ਸ਼੍ਰੀ ਜਨਕ ਰਾਜ ਮਾਨਸਾ ਯੂਨੀਅਨ ਦੇ ਸਰਪ੍ਰਸਤ ਨੇ ਪੈਨਸ਼ਨਰਾਂ ਦੀਆਂ ਸਮਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਪਿਛਲੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ। ਸਥਾਨਕ ਸਰਕਾਰਾਂ ਦੇ ਡਾਇਰੈਕਟਰ ਨਾਲ ਯੂਨੀਅਨ ਦੇ ਵਫ਼ਦ ਵੱਲੋਂ ਕੀਤੀ ਗਈ ਮੰਗਾਂ ਸਬੰਧੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਪੰਜਾਬ ਰਿਟਾਇਰਡ ਮਿਉਂਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ ਬਠਿੰਡਾ ਜੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 16 %ਡੀ ਏ ਤੁਰੰਤ ਦੇ ਕੇ ਵਧੀ ਹੋਈ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ ਅਤੇ ਡੀ ਏ ਦਾ ਬਕਾਇਆ ਨਗਦ ਦਿੱਤਾ ਜਾਵੇ, 6 ਵੇ ਪੇ-ਕਮਿਸਨ ਦੀਆਂ ਸਿਫਾਰਸ਼ਾਂ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਸ਼ੋਧ ਕੇ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੈਡੀਕਲ ਭੱਤਾ 5000/ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਕੈਸ਼ਲੈਸ ਮੈਡੀਕਲ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ ਅਤੇ ਜਿਨ੍ਹਾਂ ਪੈਨਸ਼ਨਰਾਂ ਨੂੰ ਪੇ-ਕਮਿਸਨ ਦੇ ਬਕਾਏ, ਲੀਵ ਇਨਕੈਸ਼ਮਿਟ ਦੇ ਬਕਾਏ,ਗਰੇਚੂਟੀ ਦੇ ਬਕਾਏ ਨਹੀਂ ਦਿੱਤੇ ਉਹਨਾਂ ਪੈਨਸ਼ਨਰਾਂ ਨੂੰ ਵੀ ਵਿਆਜ ਸਮੇਤ ਬਕਾਏ ਦਿੱਤੇ ਜਾਣ। ਮੀਟਿੰਗ ਦੇ ਅੰਤ ਵਿਚ ਸ਼੍ਰੀ ਜਨਕ ਰਾਜ ਮਾਨਸਾ ਜੀ ਨੇ ਪੰਜਾਬ ਦੇ ਮੁਲਾਜ਼ਮਾਂ ਅਤੇ ਰਿਟਾਇਰਡ ਮਿਉਂਸਪਲ ਪੈਨਸ਼ਨਰਾਂ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਅਤੇ ਉਨ੍ਹਾਂ ਦੇ ਹੱਲ ਕਰਨ ਲਈ 5 ਅਪ੍ਰੈਲ 2026 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਹੰਢਿਆਇਆ ਜ਼ਿਲ੍ਹਾ ਬਰਨਾਲਾ ਵਿਖੇ ਮਿਉਂਸਪਲ ਮੁਲਾਜ਼ਮ ਤੇ ਪੈਨਸ਼ਨਰਾਂ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਕਨਵੈਨਸ਼ਨ ਵਿੱਚ ਦੋਨਾਂ ਯੂਨੀਅਨਾਂ ਦੇ ਸੂਬਾ ਪ੍ਰਧਾਨਾਂ ਦੀ ਚੋਣ ਵੀ ਹੋਵੇਗੀ। ਸੋ ਪੰਜਾਬ ਦੇ ਸਮੂਹ ਮਿਊਸਪਲ ਮੁਲਾਜ਼ਮਾਂ ਅਤੇ ਰਿਟਾਇਰਡ ਪੈਨਸ਼ਨਰਾਂ ਨੂੰ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸਤਪਾਲ ਮਹਿਮੀ, ਸ਼ਿਵ ਦਾਸ, ਤਾਰਾ ਸਿੰਘ ਗੁਰਾਇਆ, ਸੁਰਜੀਤ ਸਿੰਘ,ਬਲਵਿਦਰ ਸਿੰਘ ਫਿਲੌਰ, ਗੁਰਮੇਲ ਸਿੰਘ , ਰਮੇਸ਼ ਚੰਦਰ, ਮਹਿੰਦਰ ਸਿੰਘ, ਹੁਸਨ ਲਾਲ, ਹਰਮੇਸ਼ ਚੰਦਰ ਗੜ੍ਹਸ਼ੰਕਰ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਕਮਲਜੀਤ ਸਿੰਘ ਮਾਹਿਲ ਪੁਰ,ਜਨਕ ਰਾਜ ਮਾਨਸਾ ਅਤੇ ਸ਼੍ਰੀ ਭੋਲਾ ਸਿੰਘ ਬਠਿੰਡਾ ਹਾਜ਼ਰ ਸਨ। ਪ੍ਰੈੱਸ ਨੂੰ ਜਾਣਕਾਰੀ ਲਿਖਤੀ ਰੂਪ ਵਿੱਚ ਤਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਵਰਕਰਜ਼ ਯੂਨੀਅਨ ਨੇ ਜਾਰੀ ਕੀਤੀ।