ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਗੰਭੀਰ ਮੁੱਦੇ ਵਿਚਾਰੇ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਆਯੋਜਿਤ
Publish Date: Thu, 23 Apr 2026 07:17 PM (IST)
Updated Date: Fri, 24 Apr 2026 04:07 AM (IST)

ਕੈਪਸ਼ਨ : 23ਕੇਪੀਟੀ1 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਦੌਰਾਨ ਦਿਖਾਈ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਤੇ ਹੋਰ । ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਦੀ ਅਗਵਾਈ ਹੇਠ ਧੰਦਲ ਮੋੜ ’ਤੇ ਮੋਟਰਾਂ ਦੀ ਘੱਟ ਬਿਜਲੀ ਆਉਣ ਨੂੰ ਲੈ ਕੇ ਹੋਈ । ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ 16 ਅਪ੍ਰੈਲ ਨੂੰ ਵੱਡੀ ਗਿਣਤੀ ਵਿੱਚ ਪੀੜਤ ਕਿਸਾਨਾਂ ਨੇ ਇਕੱਠੇ ਹੋ ਕੇ ਸਹਾਇਕ ਚੀਫ ਇੰਜੀਨੀਅਰ ਸੁਰਿੰਦਰਪਾਲ ਸੌਂਧੀ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਸ ਵਿੱਚ ਮੋਟਰਾਂ ਦੀ ਸਪਲਾਈ 8 ਘੰਟੇ ਦੇਣ ਦੀ ਮੰਗ ਕੀਤੀ ਸੀ ਅਤੇ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਅਗਰ 21 ਅਪ੍ਰੈਲ ਤੱਕ ਨਿਰਵਿਘਨ ਬਿਜਲੀ ਸਪਲਾਈ 8 ਘੰਟੇ ਨਾ ਦਿੱਤੀ ਤਾਂ ਕਿਸਾਨ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਗੇ ਪਰ ਪਾਵਰਕੌਮ ਦੇ ਅਫਸਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਨਗੌਲਿਆਂ ਕਰਦਿਆਂ ਸਪਲਾਈ ਵਿੱਚ ਕੋਈ ਸੁਧਾਰ ਨਹੀਂ ਕੀਤਾ ਨਾ ਹੀ ਪਾਵਰ ਕੱਟ ਖਤਮ ਹੋਏ ਅਤੇ ਨਾ ਹੀ ਸਪਲਾਈ ਵਧਾਈ ਹੈ । ਦੂਜੇ ਪਾਸੇ ਕਣਕ ਏਰੀਏ ਨੂੰ 6 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਸਬਜ਼ੀ ਏਰੀਏ ਵਿੱਚ ਬਿਜਲੀ ਦੀ ਕਿੱਲਤ ਕਰਕੇ ਖੇਤਾਂ ਵਿੱਚ ਫ਼ਲ ਤੇ ਆਈ ਮੱਕੀ, ਖਰਬੂਜਾ, ਹਦਵਾਣਾ, ਖੀਰਾ ਤੇ ਹੋਰ ਸਬਜ਼ੀਆਂ ਬਰਬਾਦ ਹੋ ਰਹੀਆਂ ਹਨ ਕਿਸਾਨ ਜੋ ਤਿੰਨਾਂ ਫ਼ਸਲਾਂ ਦੀ ਮਾਰ ਦਾ ਪਹਿਲਾਂ ਹੀ ਮਾਰਿਆ ਹੋਇਆ ਹੈ ਇਨਾ ਫ਼ਸਲਾਂ ਨੂੰ ਬਰਬਾਦ ਹੁੰਦੀਆਂ ਨਹੀਂ ਝੱਲ ਸਕਦਾ ਅਤੇ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੈ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਚੁਟਕਲੇ ਸੁਣਾਈ ਜਾ ਰਿਹਾ ਹੈ, ਗੁਜਰਾਤ ਚੋਣਾਂ ਵਿੱਚ ਪੰਜਾਬ ਦੇ ਹੜ ਪ੍ਰਭਾਵਿਤ ਕਿਸਾਨਾਂ ਦੇ ਖਾਤੇ ਪੰਜਾਹ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀਆਂ ਗੱਪਾਂ ਦਿੱਲੀ ਦੇ ਸੁਪਰੀਮੋ ਵੱਲੋਂ ਵੀ ਮਾਰੀਆ ਗਈਆ । ਆਗੂਆਂ ਨੇ ਕਿਹਾ ਕਿ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਮੁੜ 27 ਅਪ੍ਰੈਲ ਨੂੰ ਬਿਜਲੀ ਦਫ਼ਤਰ ਨੇੜੇ ਔਜਲਾ ਫਾਟਕ ਵਿਖੇ ਧਰਨਾ ਦਿੱਤਾ ਜਾਵੇਗਾ ਅਗਰ ਕੋਈ ਸਬੰਧਿਤ ਅਧਿਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਹੱਲ ਨਹੀਂ ਕਰਦਾ ਤਾਂ ਇਹ ਧਰਨਾ ਬਾਈਪਾਸ ਰੋਡ ਤੇ ਲਿਆਂਦਾ ਜਾਵੇਗਾ ਅਤੇ ਹੱਲ ਨਿਕਲਣ ਤੱਕ ਪੱਕੇ ਤੌਰ ਤੱਕ ਸੜਕ ਬੰਦ ਰੱਖੀ ਜਾਵੇਗੀ ਇਸ ਦੇ ਜੁਮੇਵਾਰ ਪਾਵਰਕੌਮ ਅਧਿਕਾਰੀ ਜਾਂ ਪ੍ਰਸ਼ਾਸਨਿਕ ਅਮਲਾਂ ਹੋਵੇਗਾ। ਜਥੇਬੰਦੀ ਦੇ ਆਗੂਆਂ ਨੇ ਭਰਾਤਰੀ ਜਥੇਬੰਦੀਆਂ ਨੂੰ ਵੀ ਸ਼ਾਮਿਲ ਹੋਣ ਲਈ ਸੱਦਾ ਦਿੰਦਿਆਂ ਕਿਹਾ ਕਿ ਆਓ ਸਾਂਝੀ ਲੜਾਈ ਨੂੰ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਕੇ ਲੜੀਏ।ਇਸ ਸਮੇਂ ਜ਼ਿਲਾ ਸਕੱਤਰ ਬਿੰਦੂ ਸੁੰਨੜਵਾਲ,ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨੱਥੂਚਾਹਲ, ਖਜਾਨਚੀ ਜ਼ਿਲ੍ਹਾ ਜਲੰਧਰ ਰਾਜਬੀਰ ਸਿੰਘ ਚਮਿਆਰਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਢਪਈ , ਸਹਾਇਕ ਪ੍ਰੈਸ ਸਕੱਤਰ ਮਨਜਿੰਦਰ ਕਮਲ, ਗੁਰਦੀਪ ਸਿੰਘ ਤੇ ਜਸਵੀਰ ਸਿੰਘ ਖਾਨੋਵਾਲ, ਕਿੰਗ ਡੇਅਰੀ ਫਾਰਮ, ਦਲਜੀਤ ਸਿੰਘ, ਬਲਵਿੰਦਰ ਸਿੰਘ ਕਾਕਾ, ਮਨਜੀਤ ਸਿੰਘ ਢੱਪਈ, ਅਵਤਾਰ ਸਿੰਘ, ਗੁਰਬਖਸ਼ ਸਿੰਘ, ਸੁਖਦੇਵ ਸਿੰਘ, ਪਲਵਿੰਦਰ ਸਿੰਘ ਸਾਬੀ ਲੱਖੀ, ਗੁਰਜੀਤ ਸਿੰਘ, ਚੰਰਨਜੀਤ ਸਿੰਘ, ਗੁਰਨਾਮ ਲਾਲ ,ਸੁਰੈਣ ਸਿੰਘ, ਤਰਲੋਚਨ ਸਿੰਘ ਗੋਛੀ ਸਰਪੰਚ ਸੁੰਨੜਵਾਲ, ਸੁਰਜੀਤ ਸਿੰਘ ਸੀਤਾ, ਪਿਆਰਾ ਸਿੰਘ ਆਦਿ ਹਾਜਰ ਸਨ ।