ਸੇਵਾ ਸੰਕਲਪ ਪ੍ਰਸਤਾਵ ’ਤੇ ਆਰਸੀਐੱਫ ’ਚ ਕੀਤੀ ਮੀਟਿੰਗ
ਸੇਵਾ ਸੰਕਲਪ ਪ੍ਰਸਤਾਵ ਦੇ ਬਾਰੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਮੀਟਿੰਗ ਆਯੋਜਿਤ
Publish Date: Mon, 02 Mar 2026 09:58 PM (IST)
Updated Date: Mon, 02 Mar 2026 10:01 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ, ਕਪੂਰਥਲਾ ਵਿਚ ਅੱਜ ਸੇਵਾ ਸੰਕਲਪ ਪ੍ਰਸਤਾਵ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਨ ਬਾਰੇ ਚਰਚਾ ਕਰਨ ਲਈ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮਹਾਂਪ੍ਰਬੰਧਕ ਅਜੈ ਨੰਦਨ ਵੱਲੋਂ ਕੀਤੀ ਗਈ, ਜਿਸ ਵਿਚ ਕਾਰਖਾਨੇ ਦੇ ਸਭ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਨੇ ਸੇਵਾ ਸੰਕਲਪ ਪ੍ਰਸਤਾਵ ਪੜ੍ਹਿਆ ਤੇ ਇਸ ’ਤੇ ਪ੍ਰਭਾਵੀ ਤਰੀਕੇ ਨਾਲ ਕੰਮ ਕਰਨ ਲਈ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਸ਼ਟਰੀ ਹਿਤ ਨੂੰ ਸਭ ਤੋਂ ਉੱਪਰ ਰੱਖਦਿਆਂ ਸਾਲ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦੇ ਰਾਸ਼ਟਰੀ ਸੰਕਲਪ ਵਿਚ ਸਰਗਰਮ ਯੋਗਦਾਨ ਦੇਣ ਲਈ ਆਖਿਆ। 2047 ਤੱਕ ਭਾਰਤ ਨੂੰ ਇਕ ਸਮਰੱਥ, ਸਮ੍ਰਿੱਧ ਤੇ ਆਤਮਨਿਰਭਰ ਰਾਸ਼ਟਰ ਬਣਾਉਣ ਦੀ ਯਾਤਰਾ ਵਿਚ ਆਰਸੀਐੱਫ ਰਾਸ਼ਟਰੀ ਉਮੀਦਾਂ ਦਾ ਮਜ਼ਬੂਤ ਕੇਂਦਰ ਬਣੇਗਾ। ਮਹਾਂਪ੍ਰਬੰਧਕ ਨੇ ਵਿਸ਼ਵ ਪੱਧਰ ਦੇ ਰੇਲ ਕੋਚਾਂ ਦੇ ਨਿਰਮਾਣ ‘ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਉੱਤਮ ਗੁਣਵੱਤਾ ਯਕੀਨੀ ਬਣਾਉਣ ਤੇ ਨਿਰਮਾਣ ਪ੍ਰਕਿਰਿਆਵਾਂ ਵਿਚ ਨਵੀਂ ਤੋਂ ਨਵੀਂ ਤਕਨਾਲੋਜੀ ਦੇ ਵੱਧ ਤੋਂ ਵੱਧ ਉਪਯੋਗ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਇਸ ਮੌਕੇ ਰਵੀ ਕੁਮਾਰ, ਭੂਪੇਸ਼ਵਰ ਅੱਤਰੀ ਤੇ ਸੰਜੈ ਅਗਰਵਾਲ ਨੇ ਵੀ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕੀਤੇ। ਮੀਟਿੰਗ ਵਿਚ ਸੇਵਾ ਸੰਕਲਪ ਦੇ ਉਦੇਸ਼ਾਂ ਨੂੰ ਸਮਾਂਬੱਧ ਤੇ ਯੋਜਨਾਬੱਧ ਢੰਗ ਨਾਲ ਲਾਗੂ ਕਰਨ, ਕਾਰਜਾਂ ਦੀ ਨਿਯਮਿਤ ਸਮੀਖਿਆ ਕਰਨ ਤੇ ਸੰਗਠਨਾਤਮਕ ਦਖਲਤਾ ਤੇ ਜਨ ਸੇਵਾ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕਰਨ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।