ਮੈਡੀਕਲ ਸਟੋਰ 'ਤੇ ਛਾਪਾ, ਪਾਬੰਦੀਸ਼ੁਦਾ ਦਵਾਈਆਂ ਬਰਾਮਦ
ਮੈਡੀਕਲ ਸਟੋਰ 'ਤੇ ਛਾਪਾ, ਪਾਬੰਦੀਸ਼ੁਦਾ ਦਵਾਈਆਂ ਬਰਾਮਦ
Publish Date: Wed, 11 Mar 2026 09:36 PM (IST)
Updated Date: Wed, 11 Mar 2026 09:39 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਤੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਡਰੱਗ ਕੰਟਰੋਲਰ ਅਨੂਪਮਾ ਕਾਲੀਆ ਦੀ ਅਗਵਾਈ ਵਾਲੀ ਟੀਮ ਨੇ ਅਮਨਦੀਪ ਕੁਮਾਰ ਐੱਸਐੱਚਓ ਪੀਐੱਸ ਸਿਟੀ ਦੇ ਨਾਲ ਸ਼੍ਰੀ ਗੁਰੂ ਰਾਮ ਦਾਸ ਜੀ ਹੈਲਥਕੇਅਰ, ਆਰਫਵਾਲਾ ਮੁਹੱਲਾ ਕਪੂਰਥਲਾ ਦਾ ਗੈਰ-ਲਾਇਸੈਂਸਸ਼ੁਦਾ ਦੁਕਾਨ ਵਿਕਰੀ ਅਹਾਤੇ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਉਪਬੰਧਾਂ ਤਹਿਤ ਡਰੱਗਜ਼ ਲਾਇਸੈਂਸ ਤੇ ਰਿਕਾਰਡ ਪੇਸ਼ ਨਾ ਕਰਨ ਕਾਰਨ 52,658 ਰੁਪਏ ਦੀ 19 ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਫਰਮ ਨੂੰ ਪ੍ਰੀਗਾਬਾਲਿਨ ਦੇ 620 ਕੈਪਸੂਲ ਮਿਲੇ। ਪੁਲਿਸ ਅਧਿਕਾਰੀਆਂ ਨੇ ਬੀਐੱਨਐੱਸ ਦੇ ਤਹਿਤ ਇਸ ਸਬੰਧੀ ਇਕ ਵੱਖਰੀ ਐੱਫਆਈਆਰ ਦਰਜ ਕੀਤੀ।